ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਦਲ ਨੇ ਨਵਮਬਰ 1984 ਵਿੱਚ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦਰਮਿਆਨ ਹੋਦ ਚਿੱਲੜ ਪਿੰਡ ਵਿੱਚ ਮਾਰੇ ਗਏ 32 ਸਿੱਖਾਂ ਦਾ ਮਾਮਲਾ ਉਠਾੳੁਦਿਆਂ ਮੰਗ ਕੀਤੀ ਕਿ ਇਸ ਕਾਂਡ ਦੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆ ਜਾਣ। ਵਰਨਣਯੋਗ ਹੈ ਕਿ ਭਾਜਪਾ ਸਰਕਾਰ ਨੇ ਤਿੰਨ ਦਿਨ ਪਹਿਲਾਂ ਹੋਦ ਚਿਲੜ ਪਿੰਡ ਵਿੱਚ ਮਾਰੇ ਗਏ ਸਿੱਖਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਬਾਰੇ ਇਕ ਮੈਂਬਰੀ ਕਮਿਸ਼ਨ ਦੇ ਜੱਜ ਟੀ.ਪੀ.ਗਰਗ ਦੀ ਰਿਪੋਰਟ ਸਦਨ ਵਿਚ ਪੇਸ਼ ਕੀਤੀ ਸੀ।
ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਹੋਏ ਕਤਲ ਤੋਂ ਬਾਅਦ ਹਰਿਆਣਾ ਵਿੱਚ ਹੋਏ ਸਿੱਖ ਕਤਲੇਆਮ ਲਈ ਹਰਿਆਣਾ ਸਰਕਾਰ ਵੱਲੋਂ ਬਣਾਏ ਗਏ ਇੱਕ ਮੈਂਬਰੀ ਟੀਪੀ ਗਰਗ ਕਮਿਸ਼ਨ ਨੇ 5 ਸਾਲ ਦੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਪਦਿਆਂ ਕਤਲੇਆਮ ਦੇ ਦੋਸ਼ੀਆਂ ਦੀ ਪਛਾਣ ਕਰਨ ਜਾਂ ਸਜ਼ਾ ਦਿੱਤੇ ਜਾਣ ਦੀ ਬਜ਼ਾਏ ਹਰਿਆਣਾਂ ਸਰਕਾਰ ਨੂੰ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਸ਼ ਕੀਤੀ ਹੈ।
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਰਿਆਣਾ ਦੇ ਜਿਲੇ ਰਿਵਾੜੀ ਦੇ ਪਿੰਡ ਹੋਂਦ ਚਿੱਲੜ ਵਿੱਚ 2 ਨਵੰਬਰ 1984 ਨੂੰ ਵਾਪਰੇ ਸਿੱਖ ਕਤਲੇਆਮ ਜਿਸ ਵਿੱਚ 32 ਸਿੱਖਾਂ ਨੂੰ ਹਿੰਦੂਤਵੀ ਬੁਰਛਾਗਰਦਾਂ ਨੇ ਬੜੀ ਬੇਰਿਹਮੀ ਨਾਲ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ, ਸਬੰਧੀ ਟੀ.ਪੀ ਗਰਗ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 27 ਮਾਰਚ ਨੂੰ ਸੌਂਪ ਦਿੱਤੀ ਹੈ।
ਹਿਸਾਰ: ਨਵੰਬਰ 1984 ਦੌਰਾਨ ਹਰਿਆਣਾ ਦੇ ਪਿੰਡ ਹੋਦ ਚਿੱਲੜ ਵਿੱਚ ਕਤਲ ਕੀਤੇ ਗਏ 32 ਸਿੱਖਾਂ ਦੇ ਕਤਾਲੇਆਮ ਬਾਰੇ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਕਮਿਸ਼ਨ ਦੀ ਅਦਾਲਤ ਵਿੱਚ 14 ਨਵੰਬਰ 2014 ਨੂੰ ਸੁਣਵਾਈ ਹੋਈ, ਇਸ ਮੌਕੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਸਿੰਘ ਯਾਦਵ ਨਾਲ਼ ਟੀ.ਪੀ.ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ।
ਹਿਸਾਰ, ਹਰਿਆਣਾ (29 ਜੁਲਾਈ, 2013): 2 ਨਵੰਬਰ 1984 ਨੂੰ ਹਰਿਆਣੇ ਵਿਖੇ ਕਤਲ ਕੀਤੇ ਸਿੱਖਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਹਿਸਾਰ ਵਿਖੇ ਅੱਜ ਹੋਂਦ ਚਿੱਲੜ ਦੇ ਕੇਸਾਂ ਦੀ ਸੁਣਵਾਈ ਸੀ। 29 ਜੁਲਾਈ, 2013 ਨੂੰ ਹੋਈ ਸੁਣਵਾਈ ਵਿੱਚ ਕੇਸ ਨੰਬਰ 44 ਤੋਂ 51 ਤੱਕ ਦੇ ਪੀੜ੍ਹਤ ਅਮਰਜੀਤ ਸਿੰਘ ਤੋਂ ਸਰਕਾਰੀ ਵਕੀਲਾਂ ਨੇ ਕਈ ਤਰ੍ਹਾਂ ਦੇ ਸੁਆਲ ਪੁੱਛੇ।
ਹਿਸਾਰ, ਹਰਿਆਣਾ (02 ਜੁਲਾਈ, 2012): ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਹੋਦ ਚਿੱਲੜ ਕਤਲੇਆਮ ਦੇ ਸਬੰਧ ਵਿੱਚ ਗਰਗ ਕਮਿਸ਼ਨ ਕੋਲ ਹਿਸਾਰ ਵਿਖੇ ਜੋ ਸੁਣਵਾਈ ਚੱਲ ਰਹੀ ਹੈ ਉਸ ਤਹਿਤ 02 ਜੁਲਾਈ, 2012 ਨੂੰ ਪਟਵਾਰੀ ਤੋਂ ਰਕਬੇ ਦਾ ਰਿਕਾਰਡ ਮੰਗਵਾਇਆ ਸੀ ਅਤੇ ਪੁਲਿਸ ਮਹਿਕਮੇਂ ਤੋਂ ਉਹਨਾਂ ਪੁਲਿਸ ਅਫਸਰਾਂ ਦੀ ਲਿਸਟ ਮੰਗਵਾਈ ਸੀ ਜੋ ਨਵੰਬਰ 1984 ਵਿੱਚ ਤੈਨਾਤ ਸਨ, ਪਰ ਸਰਕਾਰੀ ਧਿਰ ਵਲੋਂ ਕੋਈ ਨਹੀਂ ਕਮਸ਼ਿਨ ਅੱਗੇ ਪੇਸ਼ ਨਹੀਂ ਹੋਇਆ ਇਸੇ ਕਾਰਨ ਜਸਟਿਸ ਗਰਗ ਨੇ ਬਿਨਾ ਕੋਈ ਸੁਣਵਾਈ ਕੀਤਿਆਂ ਕੇਸ ਦੀ ਅਗਲੀ ਸੁਣਵਾਈ ਦੀ ਤਾਰੀਖ 16 ਜੁਲਾਈ ਤੇ ਪਾ ਦਿਤੀ ਹੈ।
ਚੰਡੀਗੜ੍ਹ (20 ਜੂਨ, 2012): ਹੋਂਦ ਚਿਲੜ ਦੇ ਪੀੜਤਾਂ ਨੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਦੇ ਨਾਲ ਮਿਲ ਕੇ ਮੰਗ ਕੀਤੀ ਹੈ ਕਿ ਜਸਟਿਸ ਟੀ. ਪੀ. ਗਰਗ ਨੂੰ ਹੋਂਦ ਚਿਲੜ ਵਾਲੀ ਨਸਲਕੁਸ਼ੀ ਥਾਂ ਦੇ ਮਲਬਿਆਂ ਦਾ ਦੌਰਾ ਕਰਨਾ ਚਾਹੀਦਾ ਹੈ। ਦਸਣਯੋਗ ਹੈ ਕਿ ਜ਼ਿਲਾ ਰਿਵਾੜੀ ਦੇ ਪਿੰਡ ਹੋਂਦ ਚਿਲੜ ਜਿਥੇ ਨਵੰਬਰ 1984 ਵਿਚ ਕਈ ਦਰਜਨ ਸਿਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਜਾਇਦਾਦ ਨੂੰ ਸਾੜ ਦਿੱਤਾ ਗਿਆ ਸੀ ਵਿਚ ਵਿਆਪਕ ਕਬਰਗਾਹ ਦੇ ਹੋਏ ਖੁਲਾਸੇ ਤੋਂ ਬਾਅਦ 05 ਮਾਰਚ 2011 ਨੂੰ ਹਰਿਆਣਾ ਸਰਕਾਰ ਨੇ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਜਿਸ ਦੀ ਅਗਵਾਈ ਜਸਟਿਸ ਟੀ ਪੀ ਗਰਗ ਕਰ ਰਹੇ ਹਨ।