ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਨ੍ਹਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਨੂੰ ਮੁਖਾਤਿਬ ਹੋਣ ਦੀ ਪਹੁੰਚ ਅਪਣਾਈ ਜਾਵੇ ਲੜਾਈ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜ਼ਾਦੀ ਦਾ ਹੱਕ ਹਾਸਲ ਕਰਨ ਦੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ
ਸਿੱਖ, ਹਿੰਦੂ ਅਤੇ ਮੁਸਲਮਾਨ ਤਿੰਨੇ ਪੰਜਾਬੀ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਅੱਜ ਇਕੱਠੇ ਹੋ ਕੇ ਇਥੇ ਪੰਜਾਬ ਦੇ ਉਜਾੜੇ ਦੀ 74ਵੀ ਵਰ੍ਹੇਗੰਢ ਮਨਾਈ। ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 1947 ਤੋਂ ਪਹਿਲਾਂ ਵਾਲੀ ਸਿਆਸੀ ਗਤੀਵਿਧੀਆਂ ਨੂੰ ਮੁੜ-ਵਾਚਣ, ਘੋਖਣ ਕਿ ਕਿਵੇਂ ਬਾਹਰਲੀਆਂ ਤਾਕਾਤਾਂ ਨੇ ਪੰਜਾਬ ਨੂੰ ਸਿਰਫ ਵੰਡਿਆ ਹੀ ਨਹੀਂ ਬਲਕਿ ਪੰਜਾਬੀਆਂ ਨੂੰ ਤਬਾਹ ਕਰਕੇ ਰਾਜ ਸੱਤਾ ਤੋਂ ਵਿਰਵੇ ਕਰ ਦਿੱਤਾ।
ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਕਾਰਖਾਨਾ ਪਾਰਕ ਬਣਾਉਣ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਬਾਰੇ ਵਾਤਾਵਰਣ ਪ੍ਰੇਮੀਆਂ ਅਤੇ ਸਮਾਜਿਕ ਕਾਰਕੁੰਨਾਂ ਵੱਲੋਂ ਗੰਭੀਰ ਖਦਸ਼ੇ ਜਾਹਿਰ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਵਣ-ਜੀਵਾਂ ਦੇ ਸਭ ਤੋੰ ਵੱਡੇ ਬਾਕੀ ਬਚੇ ਬਸੇਰੇ ਮੱਤੇਵਾੜਾ ਜੰਗਲ ਕੋਲ ਕਾਰਖਾਨੇ ਲਾਉਣ ਦਾ ਵਾਤਾਵਰਣ ਨੂੰ ਭਾਰੀ ਨੁਕਸਾਨ ਹੋਵੇਗਾ। ਸਰਕਾਰ ਜਿਸ ਜਮੀਨ ਉੱਤੇ ਕਾਰਖਾਨਾ ਪਾਰਕ ਬਣਾ ਰਹੀ ਹੈ ਉਹ ਸਤਲੁਜ ਦਰਿਆ ਦੇ ਕੰਢੇ ਉੱਤੇ ਸਥਿੱਤ ਹੈ।
ਅੱਜ ਆਲਮੀ ਪੰਜਾਬੀ ਸੰਗਤ ਨੇ ਪੰਜਾਬ ਦੇ ਬਸ਼ਿੰਦਿਆਂ ਨੂੰ ਮੌਕਾ ਦਿੱਤਾ, ਕਿ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ, ਵਸਾਏ ਗਏ ਅਤੇ ਖੋਹੇ ਗਏ ਸ਼ਹਿਰ ਚੰਡੀਗੜ੍ਹ ਵਿੱਚ ਬੈਠ ਕੇ ਪੰਜਾਬ ਦੀ ਖੁਦ ਮੁਖਤਿਆਰੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਲਈ ਆਪਣਾ ਆਪਾ ਵਾਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿੱਚ ਕੁਝ ਘੜ੍ਹੀਆਂ ਬਿਤਾਉਣ।
ਐਤਵਾਰ (3 ਸਤੰਬਰ) ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ 1947 'ਚ ਆਪਣਿਆਂ ਵਲੋਂ ਆਪਣਿਆਂ ਦੇ ਕਤਲੇਆਮ ਦੀ ਮਾਫੀ ਲਈ ਅਰਦਾਸ ਤੇ ਦੁਆ ਪ੍ਰੋਗਰਾਮ ਕੀਤਾ ਗਿਆ।