ਗੁਰਦਾਸਪੁਰ: ਦਲ ਖ਼ਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਭਾਈ ਗਜਿੰਦਰ ਸਿੰਘ ਦੀ ਨਿੱਘੀ ਯਾਦ ਵਿੱਚ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਤੇ ਇਕ ਸੈਮੀਨਾਰ 29 ...
ਸ: ਗਜਿੰਦਰ ਸਿੰਘ ਨੇ ਆਪਣੇ ਲੇਖ ਸੰਗ੍ਰਹਿ ਲਕੀਰ ਵਿੱਚ ਜਿਥੇ ਹਿੰਦੂਤਵੀਆਂ ਦੇ ਉਕਤ ਹਮਲਿਆਂ ਤੋਂ ਬਚਣ ਲਈ ਪੰਥ ਨੂੰ ਕੁਝ ਸੁਝਾਅ ਦਿੱਤੇ ਹਨ, ਉਥੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਵੀ ਪ੍ਰਗਟਾਈ ਹੈ। ਸ: ਗਜਿੰਦਰ ਸਿੰਘ ਨੇ ਇਹ ਲੇਖ ਸੰਗ੍ਰਹਿ : ਧਰਤੀ ਉਤੇ ਪਹਿਲੀ ਖ਼ਾਲਸਈ ਹਕੂਮਤ ਕਰਨ, ਨਾਨਕਸ਼ਾਹੀ ਸਿੱਕੇ ਜਾਰੀ ਕਰਨ ਅਤੇ ਗੁਰੂ ਦੇ ਨਾਂ ਦੀ ਮੋਹਰ ਚਲਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕੀਤਾ ਹੈ। ਲਕੀਰ ਲੇਖ ਸੰਗ੍ਰਿਹ ਦੇ ਦੱਸ ਪੰਨਿਆਂ ਦਾ ਬਹੁਤ ਹੀ ਭਾਵ ਪੂਰਤ ਮੁੱਖ ਬੰਦ ਮਾਣਯੋਗ ਕਰਮਜੀਤ ਸਿੰਘ ਪੱਤਰਕਾਰ ਚੰਡੀਗੜ੍ਹ ਨੇ ਲਿਖਿਆ ਹੈ।
ਭਾਈ ਗਜਿੰਦਰ ਸਿੰਘ ਉਹਨਾਂ ਆਪਣੀ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਲੇਖੇ ਲਾਈ ਜਿਸ ਵਿੱਚੋਂ 14 ਸਾਲ ਜੇਲ੍ਹ ਅਤੇ 29 ਸਾਲ ਜਲਾਵਤਨੀ ਦੀ ਜ਼ਿੰਦਗੀ ਬਤੀਤ ਕੀਤੀ ਹੈ
ਅਕਾਲ ਤਖਤ ਸਾਹਿਬ ਵੱਲੋਂ 11 ਸਿੱਖ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਹਨਾਂ 11 ਸਿੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਉਹਨਾ ਵਿੱਚੋਂ ਚਾਰ ਇਸ ਸੰਸਾਰ ਵਿੱਚ ਨਹੀਂ ਹਨ ਤੇ ਅਕਾਲ ਚਲਾਣਾ ਕਰ ਚੁੱਕੀਆਂ ਹਨ।
ਦਲ ਖਾਲਸਾ ਦੇ ਸਿਰਮੌਰ ਆਗੂ ਭਾਈ ਗਜਿੰਦਰ ਸਿੰਘ ਦੀ ਸੁਪਤਨੀ ਬੀਬੀ ਮਨਜੀਤ ਕੌਰ ਦੀ ਯਾਦ ਵਿਚ ਦਰਬਾਰ ਸਾਹਿਬ ਕੰਪਲੈਕਸ ਵਿਚ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਅੱਜ ਅਖੰਡ ਪਾਠ ਦੇ ਭੋਗ ਪਾਏ ਗਏ ਜਿਥੇ ਵੱਡੀ ਗਿਣਤੀ ਵਿਚ ਸਿੱਖ ਆਗੂਆਂ ਨੇ ਬੀਬੀ ਜੀ ਨੂੰ ਸ਼ਰਧਾ ਦੇ ਫੁੱਲ਼ ਭੇਂਟ ਕੀਤੇ।
ਭਾਈ ਗਜਿੰਦਰ ਸਿੰਘ ਅਤੇ ਬੀਬੀ ਮਨਜੀਤ ਕੌਰ ਦੇ ਵਿਆਹ ਨੂੰ ਮਹਿਜ ਇੱਕ ਸਾਲ ਹੀ ਹੋਇਆ ਸੀ ਤੇ ਬੇਟੀ ਬਿਕਰਮਜੀਤ ਕੌਰ ਤਿੰਨ ਮਹੀਨਿਆਂ ਦੀ ਸੀ ਜਦੋਂ ਲਾਲਾ ਨਰਾਇਣ ਕਤਲ ਕਾਂਡ ਮਾਮਲੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗਿਰਫਤਾਰੀ ਹੋਈ ਤਾਂ ਸਰਕਾਰ ਦੇ ਰਵੱਈਏ ਖਿਲਾਫ ਰੋਸ ਜ਼ਾਹਰ ਕਰਨ ਲਈ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਭਾਰਤੀ ਜਹਾਜ ਨੂੰ ਅਗਵਾ ਕੀਤਾ। ਨਤੀਜੇ ਵਜੋਂ ਭਾਈ ਗਜਿੰਦਰ ਸਿੰਘ ਕਦੇ ਵੀ ਪਰਿਵਾਰ ਨਾਲ ਇੱਕਠੇ ਨਾ ਹੋ ਸਕੇ। ਵਿਦੇਸ਼ੀ ਵੀਜਾ ਨੀਤੀਆਂ ਕਾਰਣ ਉਹ ਬੀਬੀ ਮਨਜੀਤ ਕੌਰ ਅਤੇ ਆਪਣੀ ਬੇਟੀ ਪਾਸ ਵੀ ਨਾ ਰਹਿ ਸਕੇ।
ਅਮਰਿੰਦਰ ਸਿੰਘ ਵੱਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ, 'ਅਤਿਵਾਦੀਆਂ' ਦੀ ਇਕ ਸੂਚੀ ਸੌਂਪੇ ਜਾਣ ਦੀਆਂ ਖਬਰਾਂ ਹਨ । ਇੱਕ ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਰਕਾਰੀ ਤੌਰ ਤੇ ਇਹ ਸੂਚੀ ਸੌਂਪਣ ਦਾ ਕੰਮ ਤਾਂ ਮੋਦੀ ਦਾ ਸੀ, ਭਾਰਤ ਦੇ ਪ੍ਰਧਾਨ ਮੰਤਰੀ ਦਾ । ਅਮਰਿੰਦਰ ਸਿੰਘ ਦੇ ਸੂਚੀ ਸੌਂਪਣ ਦਾ ਇੱਕ ਮਤਲਬ ਇਹ ਹੈ ਕਿ ਉਹ ਮੋਦੀ ਦਾ ਤਰਜਮਾਨ ਹੈ, ਤੇ ਦੂਜਾ ਇਹ ਹੈ ਕਿ 'ਪੰਜਾਬ ਦਾ ਪ੍ਰਧਾਨ ਮੰਤਰੀ' ਹੈ?
ਦਲ ਖਾਲਸਾ ਨੇ ਆਪਣੇ ਆਗੂ ਨੂੰ ਉਸ ਦੇ 66ਵੇਂ ਜਨਮ ਦਿਨ 'ਤੇ ਯਾਦ ਕਰਦਿਆਂ, ਸੰਯੁਕਤ ਰਾਸ਼ਟਰ ਪਾਸੋਂ ਮੰਗ ਕੀਤੀ ਹੈ ਕਿ ਉਹ ਜਥੇਬੰਦੀ ਦੇ ਸਰਪ੍ਰਸਤ ਗਜਿੰਦਰ ਸਿੰਘ ਨੂੰ ਸ਼ਰਣਾਰਥੀ ਦਰਜ਼ਾ ਦਿਵਾਉਣ ਵਿੱਚ ਉਸਦੀ ਮਦਦ ਕਰੇ।
ਆਰ ਐਸ ਐਸ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਸਿੱਖ/ਧਰਮ ਕੌਮ ਦੀ ਵਿਲੱਖਣਤਾ ਨੂੰ ਨੁਕਸਾਨ ਪਹੁੰਚਾਣ ਲਈ ਬਣਾਈ 'ਰਾਸ਼ਟਰੀ ਸਿੱਖ ਸੰਗਤ' ਨੂੰ ਫੌਰੀ ਡਿਜ਼ਾਲਵ ਕਰ ਦੇਵੇ, ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਦਾ ਖਿਆਲ ਛੱਡ ਦੇਵੇ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੂੰ ਦਲ ਖਾਲਸਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਦੀ ਥਾਂ ਪਰਮਜੀਤ ਸਿੰਘ ਮੰਡ ਨੂੰ ਯੂਥ ਵਿੰਗ ਦਾ ਐਕਟਿੰਗ ਪ੍ਰਧਾਨ ਥਾਪਿਆ ਗਿਆ ਹੈ।
Next Page »