ਸੁਖਬੀਰ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਦਲ ਦੇ ਜੇਤੂ ਉਮੀਦਵਾਰਾਂ ਦਾ ਸੋਮਵਾਰ ਨੂੰ ਅੰਮ੍ਰਿਤਸਰ ਵਿਖੇ ਸਨਮਾਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਆਖਿਆ ਦਿੱਲੀ ਕਮੇਟੀ ਦੇ ਨਤੀਜਿਆਂ ਵਾਂਗ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿਚ ਆਉਣਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਬਾਦਲ ਵਿਰੋਧੀ ਵੋਟ ਵੰਡੇ ਜਾਣ ਦਾ ਲਾਹਾ ਕਾਬਜ਼ ਬਾਦਲ ਧੜੇ ਨੂੰ ਮਿਲਿਆ ਹੈ। ਇਹ ਧੜਾ ਲਗਾਤਾਰ ਦੂਜੀ ਵਾਰ ਦਿੱਲੀ ਕਮੇਟੀ ਉਪਰ ਕਾਬਜ਼ ਹੋਣ ਵਿੱਚ ਸਫਲ ਰਿਹਾ ਹੈ। ਇਸ ਵਾਰ ਸਿੱਖ ਵੋਟਰਾਂ ਦੀਆਂ ਪੋਲ ਹੋਈਆਂ 1 ਲੱਖ 75 ਹਜ਼ਾਰ ਤੋਂ ਵੱਧ ਵੋਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 43.88% ਵੋਟਾਂ ਮਿਲੀਆਂ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਬਾਦਲ ਦਲ ਦਾ ਕਬਜ਼ਾ ਮੁੜ ਕਾਇਮ ਰਿਹਾ ਹੈ। ਬਾਦਲ ਦਲ ਨੇ ਕੁੱਲ 46 ਵਿੱਚੋਂ 35 ਵਾਰਡ ਜਿੱਤ ਲਏ ਹਨ। ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 7 ਸੀਟਾਂ ਨਾਲ ਸਬਰ ਕਰਨਾ ਪਿਆ ਹੈ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਵਾਲੀ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ ਨੂੰ ਦੋ ਅਤੇ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ। ਬਾਕੀ ਕਿਸੇ ਹੋਰ ਦਲ ਦਾ ਖਾਤਾ ਵੀ ਨਹੀਂ ਖੁੱਲ੍ਹਿਆ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਗੁਰਦੁਆਰਾ ਚੋਣਾਂ 'ਚ ਜਿੱਤ ਪ੍ਰਾਪਤ ਕਰ ਲਈ ਹੈ। 26 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਸੀ। ਖ਼ਬਰ ਲਿਖੇ ਜਾਣ ਤਕ 35 ਸੀਟਾਂ ਦੇ ਨਤੀਜੇ ਆ ਗਏ ਹਨ, ਜਿਨ੍ਹਾਂ ਵਿਚੋਂ ਬਾਦਲ ਦਲ ਨੂੰ 28 ਵਿਚ ਜਿੱਤ ਪ੍ਰਾਪਤ ਹੋ ਗਈ ਹੈ। ਕਮੇਟੀ ਬਣਾਉਣ ਲਈ 24 ਸੀਟਾਂ 'ਤੇ ਜਿੱਤ ਪ੍ਰਾਪਤ ਕਰਨੀ ਜ਼ਰੂਰੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਹਾਊਸ ਲਈ 26 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ (1 ਮਾਰਚ) ਸਵੇਰੇ 8 ਵਜੇ ਸ਼ੁਰੂ ਹੋ ਗਈ ਤੇ ਸ਼ਾਮ 4 ਵਜੇ ਤੱਕ ਨਤੀਜੇ ਆ ਜਾਣਗੇ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਅਧਿਕਾਰੀ ਨੇ ਦੱਸਿਆ ਕਿ ਪੰਜ ਥਾਵਾਂ ਉਪਰ ਕੁੱਲ 560 ਬਕਸੇ ਸੁਰੱਖਿਆ ਹੇਠ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ 25 ਆਬਜ਼ਰਵਰ ਲਾਏ ਗਏ ਹਨ ਤੇ ਹਰੇਕ ਵਾਰਡ ਲਈ ਤਿੰਨ-ਤਿੰਨ ਅਧਿਕਾਰੀਆਂ ਦੀਆਂ ਦੋ-ਦੋ ਟੀਮਾਂ ਗਿਣਤੀ ਲਈ ਲਾਈਆਂ ਗਈਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ ਵੋਟਾਂ ਪੈਣ ਦਾ ਕੰਮ ਕੱਲ੍ਹ 26 ਫਰਵਰੀ ਨੂੰ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 5 ਵਜੇ ਪੂਰਾ ਹੋ ਗਿਆ। ਚੋਣਾਂ ਲਈ 3000 ਚੋਣ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਾਈ ਗਈ ਸੀ। ਬਹੁਗਿਣਤੀ ਵੋਟਰਾਂ ਨੇ ਗੁਰਦੁਆਰਾ ਪ੍ਰਬੰਧ ਲਈ ਵੋਟਾਂ ਪਾਉਣਾ ਜ਼ਰੂਰੀ ਨਾ ਸਮਝਿਆ ਅਤੇ 54 ਫੀਸਦ ਵੋਟਰ ਵੋਟ ਪਾਉਣ ਹੀ ਨਹੀਂ ਗਏ।
ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ, ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਸਿਰਸਾ ਵਾਲੇ ਪਾਖੰਡੀ ਨੂੰ ਮੁਆਫ ਕਰਨਾ, ਮੁਆਫੀ ਨੂੰ ਦਰੁਸਤ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰੋੜਾਂ ਰੁਪਏ ਦੀ ਅਖਬਾਰੀ ਇਸ਼ਤਿਹਾਰਬਾਜ਼ੀ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪੀੜਾ ਹੰਢਾਅ ਰਹੀ ਕੌਮ ਨੂੰ ਮੌਤ ਦੇ ਘਾਟ ਉਤਾਰਨਾ, ਤਸ਼ੱਦਦ ਕਰਨਾ, ਵਿਧਾਨ ਸਭਾ ਚੋਣਾਂ ਦੌਰਾਨ ਬਾਦਲ ਦਲ ਵਲੋਂ ਸਿਰਸਾ ਡੇਰੇ ਦੀ ਸ਼ਰੇਆਮ ਹਮਾਇਤ ਹਾਸਲ ਕਰਨੀ, ਬਾਦਲ ਦਲ ਦੀ ਕੋਰ ਕਮੇਟੀ ਵਲੋਂ ਹਮਾਇਤ ਨੂੰ ਜਨਤਕ ਤੌਰ ’ਤੇ ਜਾਇਜ਼ ਠਹਿਰਾਉਣਾ ਅਤੇ ਬਾਦਲ ਦੀ ਭਾਈਵਾਲ ਪਾਰਟੀ ਵਲੋਂ ਚੈਨਲਾਂ ’ਤੇ ਸਿਰਸਾ ਡੇਰੇ ਦੀ ਹਮਾਇਤ ਦੀ ਪ੍ਰੋੜ੍ਹਤਾ ਕਰਨਾ ਇਤਿਆਦਿਕ ਅਨੇਕਾਂ ਪੰਥ ਵਿਰੋਧੀ ਮਾਮਲਿਆਂ ’ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦਾ ਸਾਥ ਦੇਣ ਦੀ ਥਾਂ ਬਾਦਲਕਿਆਂ ਨੂੰ ਖੁਸ਼ ਕੀਤਾ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਦਿੱਲੀ ਦੀ ਸੰਗਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਦਿੱਲੀ ਕਮੇਟੀ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦਿਨ ਕੱਲ੍ਹ (24 ਫਰਵਰੀ) ਉਨ੍ਹਾਂ ਲੋਕਾਂ ਨੂੰ ਸਰਨਾ ਭਰਾਵਾਂ ਦਾ ਸਾਥ ਦੇਣ ਦੀ ਬੇਨਤੀ ਕੀਤੀ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਨੂੰ ਪੂਰੀ ਤਰ੍ਹਾਂ ਬਾਦਲਾਂ ਅਧੀਨ ਕਰ ਦਿੱਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅੱਜ (24 ਫਰਵਰੀ) ਸ਼ਾਮ 5 ਵਜੇ ਪ੍ਰਚਾਰ ਬੰਦ ਹੋ ਗਿਆ। 46 ਹਲਕਿਆਂ ਲਈ 26 ਫਰਵਰੀ ਐਤਵਾਰ ਨੂੰ ਵੋਟਾਂ ਪੈਣਗੀਆਂ। ਪਿਛਲੀਆਂ ਚੋਣਾਂ 2103 'ਚ ਹੋਈਆਂ ਸਨ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਹਰਾਇਆ ਸੀ।
ਜਿਵੇਂ-ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ-ਉਵੇਂ ਹੀ ਇਹਨਾਂ ਚੋਣਾਂ ’ਚ ਖੜੇ ਉਮੀਦਵਾਰਾਂ ਵੱਲੋਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈ ਹਨ। ਅੱਜ ਇਸੇ ਕੜੀ ਵਜੋਂ ਵਾਰਡ ਨੰਬਰ 36 ਸਫ਼ਦਰਜੰਗ ਇਕਲੈਵ ਤੋਂ ਪੰਥਕ ਸੇਵਾ ਦਲ (ਰਜਿ:) ਦੇ ਉਮੀਦਵਾਰ ਕਰਤਾਰ ਸਿੰਘ ਕੋਛੜ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਹਾਊਸ ਖਾਸ ਇਕਲੈਵ, ਪਦਵੀ ਇਕਲੇਵ ਅਤੇ ਐਮ.ਫੇਅਰ ਗਾਰਡਨ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।
Next Page »