ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਵੱਲੋਂ ਤੀਜੇ ਘੱਲੂਘਾਰੇ ਦੀ ੪੦ਵੀਂ ਵਰ੍ਹੇਗੰਢ ਨੂੰ ਸਮਰਪਿਤ ਗਿਆਨੀ ਗੁਰਮੁਖ ਸਿੰਘ ਹਾਲ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਡਾ. ਸੇਵਕ ਸਿੰਘ ਦੁਆਰਾ ਲਿਖੀ ਗਈ ਕਿਤਾਬ ਸ਼ਬਦ ਜੰਗ ਉੱਪਰ ਵਿਚਾਰ ਚਰਚਾ ਕਰਵਾਈ ਗਈ।
ਤਸਕੀਨ ਚਮਕੀਲੇ ਨੂੰ ਲੁਧਿਆਣਾ ਮਾਰਕਾ ਗਾਇਕੀ ਦੀ ਪੈਦਾਵਾਰ ਦੱਸਦਾ ਹੈ। ਅਸਲ ਵਿੱਚ ਇਹ ਲੁਧਿਆਣਾ ਮਾਰਕਾ ਗਾਇਕੀ ਪੰਜਾਬ ਦੇ ਸੱਭਿਆਚਾਰ ਅਤੇ ਜੀਵਨ ਜਾਂਚ ਨੂੰ ਭਾਰਤੀ ਸੱਤਾ ਅਤੇ ਕਾਰਪੋਰੇਟ ਪੂੰਜੀਵਾਦ ਮੁਤਾਬਕ ਬਦਲਣ ਦਾ ਪੜਾਅ ਹੈ। ਇਸ ਲੁਧਿਆਣਾ ਮਾਰਕਾ ਗਾਇਕੀ ਨੇ ਪੰਜਾਬੀ ਬੰਦੇ ਨੂੰ ਮੰਡੀ ਦੇ ਮਾਲ ਵਜੋਂ ਵਿਕਣ ਵਾਲਾ ਅਤੇ ਮੰਡੀ ਦਾ ਉਪਭੋਗੀ ਬਣਾਇਆ ਹੈ।
ਸਿੱਖਾਂ ਨੂੰ ਜਿਸ ਵੀ ਹਕੂਮਤ ਨੇ ਜਿੱਤਣਾ ਚਾਹਿਆ ਉਸ ਨੇ ਗੁਰਦੁਆਰਿਆਂ ਅਤੇ ਤਖਤ ਸਾਹਿਬਾਨ ਨੂੰ ਤਬਾਹ ਕਰਨ ਜਾਂ ਵਸ ਕਰਨ ਦਾ ਹਮਲਾ ਵਿਉਂਤਿਆ। ਇਸ ਲਈ ਕੋਈ ਹਕੂਮਤ ਗੁਰਦੁਆਰਿਆਂ ਅਤੇ ਤਖਤ ਸਾਹਿਬਾਨ ਬਾਰੇ ਕੀ ਸੋਚਦੀ ਹੈ, ਉਸਦਾ ਕਨੂੰਨ ਵਿਧਾਨ ਕਿਸ ਤਰ੍ਹਾਂ ਦਾ ਹੈ ਅਤੇ ਉਸਦੇ ਸਰਕਾਰੇ ਦਰਬਾਰੇ ਪ੍ਰਸ਼ਾਸਨ ਦਾ ਅਮਲ ਕਿਸ ਤਰ੍ਹਾਂ ਦਾ ਹੈ, ਇਸ ਸਾਰੇ ਤੋਂ ਉਸ ਦੇ ਸਿੱਖਾਂ ਨਾਲ ਦੋਸਤੀ, ਦੁਸ਼ਮਣੀ ਜਾਂ ਸਾਵੇਂ ਰਿਸ਼ਤੇ ਦਾ ਪਤਾ ਲੱਗਦਾ ਹੈ।
18 ਮਾਰਚ ਤੋਂ ਬਾਅਦ ਸਿੱਖ ਨੌਜਵਾਨਾਂ ਦੀ ਫੜੋ-ਫੜੀ ਅਤੇ ਭਾਰਤੀ ਹਕੂਮਤ ਦੁਆਰਾ ਵਿਆਪਕ ਪੱਧਰ ਤੇ ਚਲਾਈ ਦਮਨ-ਸਹਿਮ ਦੀ ਮੁਹਿੰਮ ਖਿਲਾਫ ਭਾਈ ਦਲਜੀਤ ਸਿੰਘ ਅਤੇ ਹੋਰ ਸਿੰਘਾਂ ਵਲੋਂ ਇਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਵਲੋਂ ਸੱਤਾ ਦੇ ਹਮਲੇ ਦੀਆਂ ਪਰਤਾਂ ਖੋਲ੍ਹਣ ਦੇ ਨਾਲ-ਨਾਲ ਸਿੱਖ ਨੌਜਵਾਨਾਂ ਦੀ ਅਗਵਾਈ ਵਿਚ ਹੋਈ ਕਾਹਲ ਅਤੇ ਉਕਾਈਆਂ ਨੂੰ ਵੀ ਧਿਆਨ ਵਿਚ ਲਿਆਂਦਾ ਗਿਆ ਅਤੇ ਸਰਬੱਤ ਖਾਲਸਾ ਸੱਦਣ ਬਾਰੇ ਵੀ ਇਕ ਰਾਇ ਦਿੱਤੀ ਗਈ ਜਿਸ ਦਾ ਉਹ ਪਹਿਲਾਂ ਤੋਂ ਹੀ ਪਰਚਾਰ ਕਰ ਰਹੇ ਹਨ।
ਪੰਜਾਬ ਵਿਚ ਪ੍ਰਵਾਸੀ ਲੋਕਾਂ ਦੀ ਲਗਾਤਾਰ ਆਮਦ ਅਤੇ ਇਥੋਂ ਦੇ ਲੋਕਾਂ ਦਾ ਵਿਦੇਸ਼ਾਂ ਵੱਲ ਦਾ ਅੰਨਾ ਰੁਝਾਂਨ ਚਿੰਤਾਜਨਕ ਵਰਤਾਰਾ ਅਤੇ ਵਿਸ਼ਾ ਹੈ। ਮੰਡੀ ਸੱਭਿਆਚਾਰ ਦੇ ਵਿਕਸਤਹ ਹੋਣ ਨਾਲ ਵੱਧਦੀਆਂ ਲੋੜਾਂ ਦੀ ਤ੍ਰਿਪਤੀ ਲਈ ਇਥੋਂ ਵਿਦੇਸ਼ਾਂ ਵਿਚ ਅਤੇ ਹੋਰ ਰਾਜਾਂ ਤੋਂ ਇਥੇ ਪ੍ਰਵਾਸ ਦਾ ਅਮਲ ਵਧੇਰੇ ਤੇਜ਼ ਹੋ ਗਿਆ।
ਗੁਰਦੁਆਰਾ ਪਾਤਸ਼ਾਹੀ ਨੋਵੀਂ ਭਵਾਨੀਗੜ੍ਹ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਸਿਕੰਦਰ ਸਿੰਘ ਨੇ '1984 ਵਿੱਚ ਸਿੱਖਾਂ ਨੂੰ ਜੰਗ ਕਿਉਂ ਲੜਨੀ ਪਈ' ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ।
ਖਰੇ ਸਿਆਣੇ ਚਾਲਕ ਹੋਏ ਮਰਜੀਵੜਿਆਂ ਦੀ ਗੱਡੀ। ਖੰਡੇ ਧਾਰ ਦੁਹੇਲੇ ਰਸਤੇ ਪੀੜ ਗਰੀਬਾਂ ਵੱਡੀ।
ਕਿਸਾਨ ਜੱਦੋ-ਜਹਿਦ ਕਈ ਪੜਾਵਾਂ ਵਿਚੋਂ ਲੰਘਦੀ ਹੋਈ ਹੁਣ 26 ਜਨਵਰੀ, 2021 ਦੇ ਭਾਰਤੀ ਗਣਤੰਤਰ ਦਿਹਾੜੇ ਦੀ ਮੁਹਿੰਮ ਤੱਕ ਪਹੁੰਚ ਗਈ ਹੈ। ਕਿਸਾਨ ਆਗੂ ਏਸ ਨੂੰ ...
ਦਿੱਲੀ ਤੇ ਸ਼ੇਰ ਚੜ੍ਹੇ ਨੇ, ਜਿੱਤਾਂ ਨਾਲ ਪਰਤਣਗੇ। ਆਢਾ ਹੈ ਨਾਲ ਜੁਲਮ ਦੇ, ਸਬਰਾਂ ਨੂੰ ਪਰਖਣਗੇ।
ਵਿਚਾਰ ਮੰਚ ਸੰਵਾਦ ਵੱਲੋਂ ਪੰਥ ਸੇਵਕਾਂ ਲਈ ਸਾਂਝੀ ਸਿਧਾਂਤਕ ਸੇਧ, ਰਣਨੀਤੀ ਤੇ ਕਾਰਜਨੀਤੀ ਘੜਨ ਦੇ ਮਨੋਰਥਾਂ ਲੰਘੀ 6 ਜੂਨ ਨੂੰ ਇੱਕ ਅਹਿਮ ਖਰੜਾ ‘ਅਗਾਂਹ ਵੱਲ ਨੂੰ ਤੁਰਦਿਆਂ’ ਜਾਰੀ ਕੀਤਾ ਗਿਆ ਸੀ।
Next Page »