ਸਿੱਖ ਧਰਮ ਵਿਚ ਮਾਘੀ ਦੇ ਦਿਨ ਦੀ ਉਪਰੋਕਤ ਪ੍ਰਸੰਗ ਵਿਚ ਕੋਈ ਸਾਰਥਕਤਾ ਨਹੀਂ ਹੈ ਸਗੋਂ ਇਥੇ ਇਸ ਦੀ ਧਾਰਮਿਕ ਅਤੇ ਇਤਿਹਾਸਿਕ ਮਹਤਤਾ ਹੈ।
ਭਾਰਤ ਵਿਚ ਬਾਲ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਏ ਜਾਣ ਦਾ ਮੁੱਦਾ ਚਰਚਾ ਦਾ ਵਿਸ਼ਾ ਹੈ। ਖਬਰਨਾਮੇ ਦੇ ਵੱਖ ਵੱਖ ਸਾਧਨਾਂ ਉੱਪਰ ਜਿਥੇ ਇਸ ਦੀ ਹਾਮੀ ਭਰੀ ਗਈ ਹੈ, ੳੁੱਥੇ ਇਸ ਨਾਲ ਵੱਡੇ ਪੱਧਰ ’ਤੇ ਅਸਹਿਮਤੀ ਵੀ ਪ੍ਰਗਟਾਈ ਗਈ ਹੈ। ਇਸ ਲੇਖ ਦਾ ਵਿਸ਼ਾ ਮਸਲੇ ਨੂੰ ਤਹਿ ਤਕ ਜਾਣਨ ਅਤੇ ਸਿੱਖੀ ਵਿਚ ਸਾਹਿਬਾਜ਼ਾਦਿਆਂ ਦੀ ਲਾਸਾਨੀ ਤੇ ਅਨੋਖੀ ਸ਼ਖ਼ਸੀਅਤ ਦੇ ਨਜ਼ਰੀਏ ਤੋਂ ਮੁੱਦੇ ਦੀ ਪੜਚੋਲ ਕਰਨੀ ਹੈ। ਬਾਲ ਦਿਵਸ ਕੀ ਹੈ ? ਬਾਲ ਦਿਵਸ ਬੱਚਿਆਂ ਨੂੰ ਸਮਰਪਿਤ ਇਕ ਤਿਉਹਾਰ ਹੈ।
ਸੱਭਿਅਤਾ ਦੇ ਮੁੱਢ ਤੋਂ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ ਨੂੰ ਕਦੇ ਵੀ ਸਥਾਨ ਅਤੇ ਸਮੇਂ ਪਖੋਂ ਸਦੀਵਤਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੈ। ਅਜਿਹੀ ਤ੍ਰਿਪਤੀ ਅਤੇ ਉਸ ਦੇ ਸੋਮੇ ਵਕਤੀ ਹੁੰਦੇ ਹਨ।
ਭਾਵੇਂ ਕਿ ਭਾਰਤ ਸਰਕਾਰ ਨੇ ਆਨੰਦ ਮੈਰਿਜ ਐਕਟ, 1909 ਵਿਚ ਰਜਿਸਟ੍ਰੇਸ਼ਨ ਦੀ ਮੱਦ ਹੀ ਸ਼ਾਮਲ ਕੀਤੀ ਹੈ ਤੇ ਬਾਕੀ ਮਾਮਲਿਆਂ ਵਿਚ ਸਿੱਖਾਂ ਉੱਤੇ ਹਿੰਦੂ ਕਾਨੂੰਨ ਹੀ ਲਾਗੂ ਰਹਿਣਗੇ ਪਰ ਭਾਰਤ ਸਰਕਾਰ ਦੇ ਉਕਤ ਕਦਮ ਨੇ ਆਨੰਦ ਵਿਆਹ ਕਾਨੂੰਨ ਨੂੰ ਮੁੜ ਚਰਚਾ ਵਿਚ ਲੈ ਆਂਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਸ ਦੇ ਉਸਾਰੂ ਪੱਖਾਂ ਨੂੰ ਉਭਾਰਨ ਤੇ ਸੰਪੂਰਨ ਸਿੱਖ ਨਿੱਜੀ ਕਾਨੂੰਨ ਦੀ ਲੋੜ ਨੂੰ ਉਜਾਗਰ ਕਰਨ ਦੀ ਬਜ਼ਾਏ ਸਮੁੱਚੀ ਚਰਚਾ ਦਾ ਰੁਖ ਨਾਕਾਰਾਤਮਕ ਪੱਖਾਂ ਵੱਲ ਵਧੇਰੇ ਝੁਕ ਰਿਹਾ ਹੈ। ਬੀਤੇ ਦਿਨੀਂ ਸਿੱਖ ਸਖਸ਼ੀਅਤਾਂ ਜਿਨ੍ਹਾਂ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੌ: ਗੁ: ਪ੍ਰ: ਕਮੇਟੀ ਦੇ ਮੌਜੂਦਾ ਮੁਖੀ ਸ੍ਰ: ਅਵਤਾਰ ਸਿੰਘ ਮੱਕੜ ਸ਼ਾਮਲ ਹਨ ਨੇ ਆਨੰਦ ਵਿਆਹ ਕਾਨੂੰਨ ਵਿਚ ਤਲਾਕ ਦੀ ਮਦ ਸ਼ਾਮਲ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਦੀ ਮਦ ਸ਼ਾਮਲ ਕੀਤੇ ਜਾਣ ਤੋਂ ਵਧੀਕ ਹੋਰ ਕੋਈ ਮਸਲਾ ਨਹੀਂ ਛੋਹਿਆ ਗਿਆ ਪਰ ਫਿਰ ਵੀ ਸਿੱਖ ਸਖਸ਼ੀਅਤਾਂ ਨੇ ਤਲਾਕ ਦੇ ਮਸਲੇ ਨੂੰ ਉਭਾਰ ਕੇ ਸਾਰੀ ਸਥਿਤੀ ਹੀ ਦੁਬਿਦਾ ਪੂਰਨ ਕਰ ਦਿੱਤੀ ਹੈ। ਆਨੰਦ ਵਿਆਹ ਕਾਨੂੰਨ ਤੇ ਤਲਾਕ ਦੇ ਮਾਮਲੇ ਉੱਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਧਰਮ ਅਧਿਅਨ ਦੇ ਖੋਜਾਰਥੀ ਗੁਰਤੇਜ ਸਿੰਘ ਠੀਕਰੀਵਾਲਾ ਦੀ ਹੇਠਲੀ ਲਿਖਤ ਸਿੱਖ ਸਿਆਸਤ ਨੂੰ ਪ੍ਰਾਪਤ ਹੋਈ ਹੈ ਜੋ ਪਾਠਕਾਂ ਦੇ ਧਿਆਨ ਹਿਤ ਹੇਠਾਂ ਛਾਪੀ ਜਾ ਰਹੀ ਹੈ: ਸੰਪਾਦਕ।