ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਦੇ ਵਿਚ ਚੋਣ ਸਮਝੌਤਾ ਹੋ ਗਿਆ ਹੈ। ਇਸ ਦਾ ਐਲਾਨ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਦੇ ਸੀਨੀਅਰ ਆਗੂ ਸੰਕਰ ਸਿੰਘ ਸਹੋਤਾ ਨਾਲ ਸੋਮਵਾਰ ਜਲੰਧਰ ਦੇ ਅੰਬੇਦਕਰ ਭਵਨ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕਤਰ ਨਾਲ ਮੀਟਿੰਗ ਤੋਂ ਬਾਅਦ ਕੀਤਾ ਗਿਆ।
ਡਾ. ਭੀਮ ਰਾਓ ਅੰਬੇਦਕਰ ਦੀ 125ਵੀਂ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਹੋਏ ਸੈਮੀਨਾਰ ’ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਨਵੰਬਰ ਵਿੱਚ ਹੋਣ ਵਾਲਾ ਵਿਸ਼ਵ ਕਬੱਡੀ ਕੱਪ ਡਾ. ਅੰਬੇਦਕਰ ਨੂੰ ਸਮਰਪਿਤ ਹੋਵੇਗਾ ਅਤੇ ਇਸ ਦਾ ਨਾਂ ‘ਡਾ. ਅੰਬੇਦਕਰ ਵਿਸ਼ਵ ਕਬੱਡੀ ਕੱਪ’ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੋਲ੍ਹੀਆਂ ਜਾ ਰਹੀਆਂ ਮੁਫ਼ਤ ਦਵਾਈਆਂ ਦੀਆਂ 2600 ਦੁਕਾਨਾਂ ਵੀ ਡਾ. ਅੰਬੇਦਕਰ ਦੇ ਨਾਂ ’ਤੇ ਹੋਣਗੀਆਂ। ਬਾਦਲ ਨੇ ਦਾਅਵਾ ਕੀਤਾ ਕਿ ਸਿਰਫ਼ ਪੰਜਾਬ ਹੀ ਅਜਿਹਾ ਸੂਬਾ ਹੈ, ਜਿਸ ਨੇ ਡਾ. ਅੰਬੇਦਕਰ ਦੀ ਵਿਚਾਰਧਾਰਾ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਹੈ। ਅੰਮ੍ਰਿਤਸਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਤੂਬਰ ਦੇ ਅੰਤ ਤੱਕ ਇੱਥੇ ਸਾਰੇ ਵਿਕਾਸ ਪ੍ਰਾਜੈਕਟ ਮੁਕੰਮਲ ਹੋਣ ਨਾਲ ਇਹ ਖ਼ੂਬਸੂਰਤ ਸ਼ਹਿਰ ਬਣ ਕੇ ਕੌਮਾਂਤਰੀ ਟੂਰਿਜ਼ਮ ਹੱਬ ਵਜੋਂ ਜਾਣਿਆ ਜਾਵੇਗਾ।
ਡਾ: ਅੰਬੇਡਕਰ ਦੇ ਜਨਮ ਦਿਨ 'ਤੇ ਉਹਨਾਂ ਦੇ ਸਨਮਾਨ 'ਚ ਕੈਲੀਫੋਰਨੀਆ ਰਾਜ ਵਿਧਾਨ ਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ।
« Previous Page