ਵਾਸ਼ਿੰਗਟਨ (ਡੀ. ਸੀ.): ਜੂਨ ’84 ਦੇ ਘੱਲੂਘਾਰੇ ਦੀ 34ਵੀਂ ਦੁਖਦ ਯਾਦ ਦੁਨੀਆ ਭਰ ਵਿਚ ਬੈਠੀ ਸਿੱਖ ਕੌਮ ਵਲੋਂ ਮਨਾਈ ਗਈ। ਸ਼ਹੀਦੀ ਸਮਾਗਮ, ਪ੍ਰੋਟੈਸਟ, ਕੈਂਡਲ ਲਾਈਟ ...
ਗੈਰ-ਰਾਈਪੇਰੀਅਨ ਰਾਜ ਹਰਿਆਣੇ ਨੇ ਕੇਂਦਰ ਦੀ ਸ਼ਹਿ ’ਤੇ, ਪੰਜਾਬ ਦੀ ਮਨਜ਼ੂਰੀ ਤੋਂ ਬਿਨਾਂ, ਆਪਣੇ ਇਲਾਕੇ ਵਿੱਚ 109 ਕਿਲੋਮੀਟਰ ਲੰਬੀ ਹਾਂਸੀ-ਬੁਟਾਣਾ ਨਹਿਰ ਦੀ ਉਸਾਰੀ ਲਗਭਗ ਮੁਕੰਮਲ ਕੀਤੀ ਹੋਈ ਹੈ। ਹੁਣ ਹਰਿਆਣੇ ਵਲੋਂ ਇਸ ਨਹਿਰ ਦੇ ਨਾਲ-ਨਾਲ ਇੱਕ ਲੰਮੀ-ਚੌੜੀ ਕੰਧ (ਬੰਨ੍ਹ) ਵੀ ਪੰਜਾਬ ਦੀ ਸਰਹੱਦ ਦੇ ਨਾਲ ਉਸਾਰੀ ਜਾ ਰਹੀ ਹੈ, ਜਿਸ ਨਾਲ ਪੰਜਾਬ ਦੇ 70 ਤੋਂ ਜ਼ਿਆਦਾ ਪਿੰਡ, ਹੜਾਂ ਦੀ ਮਾਰ ਹੇਠ ਆਉਣਗੇ, ਜਿਨ੍ਹਾਂ ਵਿੱਚ 8-8 ਫੁੱਟ ਪਾਣੀ ਖਲੋਏਗਾ। ਇਨ੍ਹਾਂ ਹੜ੍ਹਾਂ ਦਾ ਇੱਕ ਨਜ਼ਾਰਾ, ਮੌਜੂਦਾ ਮੌਨਸੂਨ ਬਰਸਾਤਾਂ ਨੇ ਵੀ ਇਲਾਕਾ ਨਿਵਾਸੀਆਂ ਨੂੰ ਵਿਖਾਇਆ ਹੈ।
ਲੇਖਕ: ਡਾ. ਅਮਰਜੀਤ ਸਿੰਘ (ਵਾਸ਼ਿੰਗਟਨ) ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ...
5 ਫਰਵਰੀ ਦੇ ਦਿਨ ਨੂੰ ਪਾਕਿਸਤਾਨ ਨੇ 1990 ਵਿੱਚ 'ਕਸ਼ਮੀਰ ਇੱਕਮੁੱਠਤਾ ਦਿਹਾੜੇ' ਵਜੋਂ ਐਲਾਨਿਆ ਸੀ ਅਤੇ ਹਰ ਸਾਲ ਇਸ ਦਿਨ ਮੌਕੇ ਕਸ਼ਮੀਰੀਆਂ ਵੱਲੋਂ ਆਪਣੀ ਆਜ਼ਾਦੀ ਲਈ ਹਾਅ ਦਾ ਨਾਅਰਾ ਮਾਰਿਆ ਜਾਂਦਾ ਹੈ।
ਯੂਨਾਨੀ ਮਿਥਿਹਾਸ ਦੇ ਅੰਦਰ ਇੱਕ ਫੀਨਿਕਸ ਪੰਛੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਨੇ ਕਿ ਜਦੋਂ ਇਸ ਪੰਛੀ ਦਾ ਅੰਤ ਸਮਾਂ ਆਉਂਦਾ ਹੈ ਤਾਂ ਇਹ ਆਪ ਹੀ ਆਪਣੇ ਖੰਭਾਂ ਨੂੰ ਅੱਗ ਲਾ ਲੈਂਦਾ ਹੈ ਤੇ ਇਵੇਂ ਸੜ ਕੇ ਸੁਆਹ ਹੋ ਜਾਂਦਾ ਹੈ। ਜਦੋਂ ਉਸ ਦੀ ਸੁਆਹ ਨੂੰ ਫਰੋਲਿਆ ਜਾਂਦਾ ਹੈ ਤਾਂ ਉਸ ਵਿੱਚੋਂ ਇੱਕ ਅੰਡਾ ਨਿੱਕਲਦਾ ਹੈ ਜਿਸ ਵਿੱਚੋਂ ਫੀਨਿਕਸ ਪੰਛੀ ਨਿੱਕਲ ਕੇ ਅਕਾਸ਼ ਵਿੱਚ ਉਡਾਰੀ ਮਾਰ ਜਾਂਦਾ ਹੈ।
ਕੁਝ ਵਰ੍ਹੇ ਪਹਿਲਾਂ, ਪਾਕਿਸਤਾਨ ਸਰਕਾਰ ਵਲੋਂ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਸਬੰਧੀ ਲੋੜੀਂਦੀ ਸੈਂਕੜਿਆਂ ਏਕੜ ਜ਼ਮੀਨ (ਜਿਹੜੀ ਗੁਰਦੁਆਰਾ ਜਨਮ ਅਸਥਾਨ ਦੀ ਮਲਕੀਅਤ ਹੈ) ਵੀ ਰਾਖਵੀਂ ਰੱਖ ਲਈ ਗਈ ਸੀ। ਇਸ ਸਬੰਧੀ ਪੂਰਾ ਪ੍ਰਾਜੈਕਟ ਲਾਗੂ ਹੋਣ ਵੱਲ ਵਧ ਰਿਹਾ ਸੀ ਕਿ ਕੁਝ ਸਮਾਂ ਪਹਿਲਾਂ ਇਹ ਖਬਰ ਆਈ ਕਿ ਇਸ ਯੂਨੀਵਰਸਿਟੀ ਨੂੰ ਨਨਕਾਣਾ ਸਾਹਿਬ ਦੀ ਬਜਾਏ ਮੁਰਦੀਕੇ ਵਿਖੇ ਬਣਾਇਆ ਜਾਵੇਗਾ। ਮੁਰਦੀਕੇ, ਜ਼ਿਲ੍ਹਾ ਸ਼ੇਖੂਪੁਰਾ ਵਿੱਚ ਸਥਿਤ ਹੈ।
ਲਗਭਗ ਤਿੰਨ ਸਾਲ ਪਹਿਲਾਂ, ਮੋਦੀ ਦੀ ਅਗਵਾਈ ਵਿੱਚ ਦਿੱਲੀ ਵਿੱਚ ਹੋਂਦ ਵਿੱਚ ਆਈ ਭਾਜਪਾ ਦੀ ਸਰਕਾਰ ਵਲੋਂ ਘੱਟਗਿਣਤੀਆਂ ਦੇ ਖਿਲਾਫ ਦਮਨਚੱਕਰ ਤਾਂ ਪੂਰੀ ਤੇਜ਼ੀ ਨਾਲ ਘੁੰਮ ਰਿਹਾ ਹੈ ਪਰ ਨਾਲ ਹੀ ਨਾਲ ਅੱਡ-ਅੱਡ ਇਲਾਕਿਆਂ ਦੀਆਂ ਖੇਤਰੀ ਬੋਲੀਆਂ ਉ¤ਪਰ ਹਿੰਦੀ ਅਤੇ ਸੰਸਕ੍ਰਿਤ ਨੂੰ ਸਵਾਰ ਕੀਤਾ ਜਾ ਰਿਹਾ ਹੈ।
ਜਦੋਂ ਜਦੋਂ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਦਾਸਤਾਨ ਬਿਆਨ ਹੁੰਦੀ ਹੈ, ਸਿੱਖ ਰਾਜ ਦੇ ਖੈਰ-ਖਵਾਹ, ਪੰਜਾਬੀ ਕਵੀ ਸ਼ਾਹ ਮੁਹੰਮਦ ਦਾ ਜੰਗਨਾਮਾ ‘ਜੰਗ ਹਿੰਦ-ਪੰਜਾਬ’ ਜਿਸ ਨੂੰ ਬਾਅਦ ਵਿੱਚ ‘ਜੰਗ ਸਿੰਘਾਂ-ਫਿਰੰਗੀਆਂ’ ਕਿਹਾ ਜਾਣ ਲੱਗਾ, ਦਾ ਜ਼ਿਕਰ ਜ਼ਰੂਰ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਸਾਗਰ ਵਿਖੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੌਮੀ ਸਮੱਸਿਆਵਾਂ ਦੇ ਹੱਲ ਅਤੇ ਚਿੰਤਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸੰਗਤ ਨੇ ਵਧ ਚੜ੍ਹ ਕੇ ਹਾਜ਼ਰੀ ਲਵਾਈ। ਇਸ ਸੈਮੀਨਾਰ ਵਿੱਚ ਮੁੱਖ ਤੌਰ ’ਤੇ ਭਾਰਤ ਅੰਦਰ ਸਿੱਖਾਂ ਨਾਲ ਪਿਛਲੇ ਕਈ ਦਹਾਕਿਆਂ ਤੋਂ ਹੁੰਦੇ ਆ ਰਹੇ ਧੱਕੇ ਦਾ ਮੁੱਦਾ ਭਾਰੂ ਰਿਹਾ।
ਖਾਲਸਾ ਪੰਥ ਦੇ ਸਾਜਨਾ ਦਿਵਸ ਦੀ 318ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਮੂਹ ਸਿੱਖ ਜਗਤ ਨੂੰ ਜਿੱਥੇ ਅਸੀਂ ‘ਖਾਲਸਾ ਸਾਜਨਾ ਦਿਵਸ ਮੁਬਾਰਕ’ ਕਹਿਣ ਦੀ ਖੁਸ਼ੀ ਲੈ ਰਹੇ ਹਾਂ, ਉਥੇ ਖਾਲਸਾ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਨਿਸ਼ਾਨਿਆਂ ਵੱਲ ਵੀ ਧਿਆਨ ਕੇਂਦਰਤ ਕਰਨ ਦੀ ਬੇਨਤੀ ਕਰਦੇ ਹਾਂ। 1699 ਈਸਵੀ (ਨਾਨਕਸ਼ਾਹੀ ਸੰਮਤ 230-1756 ਬਿਕਰਮੀ) ਦੀ ਵਿਸਾਖੀ ਨੂੰ ਖੰਡੇਧਾਰ ਤੋਂ ਪ੍ਰਗਟ ਕੀਤਾ ‘ਖਾਲਸਾ’, ਆਪਣੇ ਸਿਰਜਣਾ ਦਿਵਸ ਤੋਂ ਹੀ ਮੁਸ਼ਕਿਲਾਂ-ਮੁਸੀਬਤਾਂ ਦੇ ਕਈ ਪੈਂਡੇ ਤਹਿ ਕਰਕੇ ਅੱਜ ਇਤਿਹਾਸ ਦੇ ਅਤਿ ਬਿਖੜੇ ਦੌਰ ’ਚੋਂ ਗੁਜ਼ਰ ਰਿਹਾ ਹੈ।
« Previous Page — Next Page »