ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸਾਧੂ, ਸੰਤ, ਸੂਰਬੀਰ-ਯੋਧੇ ਆਦਿ ਸ਼ਰਧਾਲੂ ਸਨ। ਇਨ੍ਹਾਂ ਸ਼ਰਧਾਲੂ ਸੂਰਬੀਰਾਂ ਵਿਚੋਂ ਇਕ ਭਾਈ ਉਦੈ ਸਿੰਘ ਹੋਏ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਈ ਜੰਗਾਂ ਵਿਚ ਭਾਗ ਲਿਆ। ਇਨ੍ਹਾਂ ਦਾ ਸ਼ੁਮਾਰ ਗੁਰੂ ਗੋਬਿੰਦ ਸਿੰਘ ਜੀ ਦੇ 25 ਨੇੜਲੇ ਜੁਝਾਰੂ ਸਿੱਖਾਂ ਵਿਚ ਹੁੰਦਾ ਸੀ।