ਸਿੱਖ ਸੰਘਰਸ਼ ਦੌਰਾਨ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿਚ 2 ਅਕਤੂਬਰ ਨੂੰ ਸਲਾਨਾ ਯਾਦਗਾਰੀ ਭਾਸ਼ਣ ਕਰਵਾਇਆ ਜਾ ਰਿਹਾ ਹੈ।
1980-90ਵਿਆਂ ਦੇ ਸਿੱਖ ਸੰਘਰਸ਼ ਦੌਰਾਨ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਅਤੇ 1990ਵਿਆਂ ਤੋਂ ਬਾਅਦ ਬਦਲੇ ਹੋਏ ਹਾਲਾਤ ਵਿਚ ਸੰਘਰਸ਼ ਦੇ ਅਗਲੇ ਪੜਾਅ ਦੀ ਲਾਮਬੰਦੀ ਦਾ ਬਾਨਣੂੰ ਬੰਨਣ ਲਈ ਸਿਰੜ ਨਾਲ ਜੂੜਣ ਵਾਲੇ ਮਰਹੂਮ ਭਾਈ ਸੁਰਿੰਦਰਪਾਲ ਸਿੰਘ ਦੀ ਯਾਦ ਵਿਚ ਸਲਾਨਾ ਯਾਦਗਾਰੀ ਭਾਸ਼ਣ 2 ਅਕਤੂਬਰ 2019 ਨੂੰ ਕਰਵਾਇਆ ਜਾ ਰਿਹਾ ਹੈ।
ਦਿੱਲੀ ਦੇ ਸਿੱਖ ਨੌਜਵਾਨਾਂ ਵੱਲੋਂ 4 ਅਗਸਤ 2019 ਨੂੰ ਦਿੱਲੀ ਦੇ ਮੁਖਰਜੀ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਖੇ 'ਧਰਮ ਯੁੱਧ ਮੋਰਚੇ' ਬਾਰੇ ਇਕ ਖਾਸ ਸੱਥ-ਚਰਚਾ ਕਰਵਾਈ ਗਈ। ਇਸ ਚਰਚਾ ਦੌਰਾਨ ਬੋਲਦਿਆਂ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਨੇ ਕੇਂਦਰ-ਰਾਜ ਸੰਬੰਧਾਂ ਅਤੇ ਭਾਰਤੀ ਉਪਮਹਾਂਦੀਪ ਵਿਚ ਸੰਘਵਾਦ (ਫੈਡਰਲਇਜ਼ਮ) ਦੇ ਨੁਕਤੇ ਤੋਂ ਧਰਮ ਯੱਧ ਮੋਰਚੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਤੀਜੇ ਘੱਲੂਘਾਰੇ ਦੀ 35ਵੀਂ ਯਾਦ ਵਿਚ 2 ਜੂਨ 2019 ਨੂੰ ਮੁੱਲਾਂਪੁਰ ਦਾਖਾ ਵਿਖੇ ਹੋਏ ਪੰਥਕ ਦੀਵਾਨ ਦੌਰਾਨ ਭਾਈ ਕੰਵਲਜੀਤ ਸਿੰਘ ਵਲੋਂ 'ਸਿੱਖ ਜੰਗ' ਦੇ ਰੂਹਾਨੀ ਸਰੋਤ ਅਤੇ ਪਸਾਰਾਂ ਬਾਰੇ ਸਾਂਝੇ ਕੀਤੇ ਵਿਚਾਰ ਇੱਥੇ ਸਿੱਖ ਸੰਗਤਾਂ ਨਾਲ ਮੁੜ ਸਾਂਝੇ ਕੀਤੇ ਜਾ ਰਹੇ ਹਨ।
ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਦੀ ਪੁਸਤਕ “ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ: ਜੂਨ 1984 ਦੀ ਪੱਤਰਕਾਰੀ” ਦੇ ਹਵਾਲੇ ਨਾਲ ‘ਸੰਵਾਦ’ ਵਿਚਾਰ ਮੰਚ ਵਲੋਂ 4 ਜੂਨ, 2016 ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ “ਸਿੱਖ ਸੰਘਰਸ਼ ਦੀ ਸਿਧਾਂਤਕ ਸੇਧ ਤੇ ਪੈਂਤੜਿਆਂ ਦੀ ਪੜਚੋਲ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।