ਅਸੀ ਇੱਥੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਦੁਆਰਾ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਕੀਤੀ ਖਾਸ ਗੱਲਬਾਤ ਸਾਂਝੀ ਕਰ ਰਹੇ ਹਾਂ।
ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਕੀਤੀ ਹੈ। ਸਿੱਧੂ ਮੂਸੇਵਾਲੇ ਨੇ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਫੈਲਾਉਣ ਵਾਸਤੇ ਦੋਸ਼ੀ ਗਰਦਾਨਿਆਂ ਇਕ ਗਾਣਾ ਗਾਇਆ ਹੈ। ਇਸ ਗਾਣੇ ਵਿੱਚ ਬਲਦੇਵ ਸਿੰਘ ਦੀਆਂ ਤਸਵੀਰਾਂ ਵਰਤੀਆਂ ਗਈਆਂ ਨੇ ਅਤੇ ਉਸ ਨੂੰ ਪਾਪੀ ਤੱਕ ਕਹਿ ਦਿੱਤਾ ਗਿਆ ਹੈ।
ਸ੍ਰੀ ਕਰਤਾਰਪੁਰ ਸਾਹਿਬ (ਲਹਿੰਦਾ ਪੰਜਾਬ) ਦੇ ਦਰਸ਼ਨਾਂ ਵਾਸਤੇ ਜਾਣ ਵਾਲੀਆਂ ਸਿੱਖ ਸੰਗਤਾਂ ਭਲਕੇ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਨਹੀਂ ਜਾ ਸਕਣਗੀਆਂ ਕਿਉਂਕਿ ਭਾਰਤ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਪਰ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।
ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਿੱਖ ਸ਼ਰਧਾਲੂਆਂ ਦੀ ਬਿਪਰਵਾਦੀ ਦਿੱਲੀ ਸਲਤਨਤ ਦੀ ਖੂਫੀਆ ਏਜੰਸੀ ਆਈ. ਬੀ. ਦੇ ਕਿਸੇ ਦੇ ਹੇਠਲੇ ਪੱਧਰ ਦੇ ਅਫਸਰ ਦੇ ਇਸ਼ਾਰੇ ਉਤੇ ਪੰਜਾਬ ਪੁਲਿਸ ਵੱਲੋਂ ਪੁੱਛ-ਪੜਤਾਲ ਕਰਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਵਿਧਾਨ ਸਭਾ ਵਿਚ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਗਏ ਇਤਰਾਜਯੋਗ ਬਿਆਨ ਤੋਂ ਬਾਅਦ ਹੋ ਰਹੀ ਕਰੜੀ ਨਿਖੇਧੀ ਦੇ ਚੱਲਦਿਆਂ ਐਤਵਾਰ (23 ਫਰਵਰੀ) ਨੂੰ ਪੁਲਿਸ ਮੁਖੀ ਨੇ ਆਪਣੀ ਕਹੀ ਗੱਲ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਕੈਪਟਨ ਸਰਕਾਰ ਨੇ ਕਿਹਾ ਕਿ ਸਰਬਪਾਰਟੀ ਮੀਟਿੰਗ ਦੌਰਾਨ ਸਤਲੁਜ ਯਮੁਨਾ ਨਹਿਰ ਮੁੱਦਾ, ਧਰਤੀ ਹੇਠਲੇ ਪਾਣੀ ਦੀ ਕਮੀ ਅਤੇ ਪ੍ਰਦੂਸ਼ਣ ਕਾਰਨ ਖਰਾਬ ਹੋ ਰਹੇ ਪਾਣੀ ਸਬੰਧੀ ਮਾਮਲਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਪੰਜਾਬ ਸਰਕਾਰ ਨੇ ਬੀਤੇ ਕੱਲ੍ਹ 1987 ਬੈਚ ਦੇ ਆਈਪੀਐਸ ਮੁਲਾਜ਼ਮ ਦਿਨਕਰ ਗੁਪਤਾ ਨੂੰ ਸੂਬੇ ਦਾ ਡੀਜੀਪੀ ਨਿਯੁਕਤ ਕਰ ਦਿੱਤਾ ਹੈ। ਬੀਤੀ ਸ਼ਾਮ ਉਹਨਾਂ ਅਹੁਦੇ ਦਾ ਕਾਰਜਭਾਰ ਵੀ ਸੰਭਾਲ ਲਿਆ ਹੈ ਤੇ ਚੋਣਵੇਂ ਪੁਲੀਸ ਅਧਿਕਾਰੀਆਂ ਨਾਲ ਰਸਮੀ ਬੈਠਕ ਵੀ ਕੀਤੀ।