ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ 'ਕੌਮੀ ਜਾਂਚ ਏਜੰਸੀ' (ਐਨ.ਆਈ.ਏ.) ਨੇ ਰਮਨਦੀਪ ਸਿੰਘ ਚੂਹੜਵਾਲ ਉਰਫ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਅੱਜ (6 ਦਸੰਬਰ, 2017) ਮੋਹਾਲੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਜੱਜ ਅਨਸ਼ੁਲ ਬੇਰੀ ਨੇ ਦੋਵਾਂ ਨੂੰ 5 ਜਨਵਰੀ, 2018 ਤਕ ਨਿਆਂਇਕ ਹਿਰਾਸਤ 'ਚ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਭੇਜਣ ਦਾ ਹੁਕਮ ਦੇ ਦਿੱਤਾ। ਇਸ ਦੌਰਾਨ ਖੰਨਾ ਪੁਲਿਸ ਵਲੋਂ ਅਪ੍ਰੈਲ 2016 'ਚ ਸ਼ਿਵ ਸੈਨਾ ਆਗੂ ਦੁਰਗਾ ਦਾਸ ਦੇ ਕਤਲ ਮਾਮਲੇ 'ਚ ਦੋਵਾਂ ਦੇ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕਰਨ 'ਤੇ ਜੱਜ ਅੰਸ਼ੁਲ ਬੇਰੀ ਨੇ ਦੋਵਾਂ ਨੂੰ ਖੰਨਾ ਪੁਲਿਸ ਦੇ ਹਵਾਲੇ ਕਰਕੇ ਕੱਲ੍ਹ (7 ਦਸੰਬਰ, 2017) ਖੰਨਾ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ।