25 ਫਰਵਰੀ ਕਿਸਾਨੀ ਮੋਰਚੇ ਦਾ ਤੇਰਵਾਂ ਦਿਨ ਸੀ। ਕਿਸਾਨਾਂ ਨੂੰ ਸੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਬੈਠਿਆਂ ਦੋ ਹਫਤੇ ਹੋਣ ਵਾਲੇ ਸਨ। ਇਹਨਾਂ ਦੋ ਹਫਤਿਆਂ ਦੇ ਵਿੱਚ ਇਹਨਾਂ ਬਾਰਡਰਾਂ ਦੇ ਉੱਤੇ ਬਹੁਤ ਕੁਝ ਵਾਪਰ ਚੁੱਕਿਆ ਸੀ। ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਚਰਚਾ ਸੀ ਕਿ ਬਾਰਡਰਾਂ ਉੱਤੇ ਤਾਂ ਹੁਣ ਸਿੱਧੀ ਗੋਲੀ ਮਾਰਦੇ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਬਾਰਡਰਾਂ ਦੇ ਉੱਤੇ ਹੁਣ ਆਮ ਲੋਕਾਂ ਦਾ ਇਕੱਠ ਜਾਂ ਆਮ ਲੋਕਾਂ ਦਾ ਆਉਣਾ ਜਾਣਾ ਘਟ ਜਾਵੇਗਾ, ਪਰ ਹੋਇਆ ਇਸ ਦੇ ਉਲਟ।
ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਰਮਿਆਨ 18 ਫਰਵਰੀ ਦੀ ਮੀਟਿੰਗ ਅਜੇ ਚੱਲ ਹੀ ਰਹੀ ਕਿ ਖਨੌਰੀ ਬਾਰਡਰ ਤੋਂ ਇਕ ਹੋਰ ਕਿਸਾਨ ਦੀ ਮੌਤ ਦੀ ਖਬਰ ਆ ਗਈ। ਪਟਿਆਲੇ ਦੇ ਪਿੰਡ ਕਾਂਗਥਲਾ ਦੇ ਰਹਿਣ ਵਾਲੇ ਕਿਸਾਨ ਮਨਜੀਤ ਸਿੰਘ ਦੀ ਮੋਰਚੇ ਦੇ ਹਾਲਾਤਾਂ ਕਰਕੇ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਖਨੌਰੀ ਬਾਰਡਰ ਤੋਂ ਪਟਿਆਲੇ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਕਿਸਾਨ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਬਲਾਕ ਪਾਤੜਾਂ ਦੇ ਪ੍ਰਧਾਨ ਸਨ।
ਸ਼ਹੀਦ ਸ਼ੁੱਭਕਰਨ ਸਿੰਘ ਦੇ ਕਤਲ ਲਈ ਜਿੰਮੇਵਾਰ ਹਰਿਆਣਾ ਦਾ ਮੁਖ ਮੰਤਰੀ ਖੱਟਰ, ਡੀ.ਜੀ.ਪੀ. ਹਰਿਆਣਾ ਤੇ ਕੇਂਦਰੀ ਗ੍ਰਹਿ ਮੰਤਰਾਲਾ ਜਿੰਮੇਵਾਰ ਹੈ, ਇਹਨਾਂ ਦੋਸ਼ੀਆਂ ’ਤੇ ਕਤਲ ਦਾ ਮੁਕੱਦਮਾ ਦਰਜ਼ ਹੋ ਕੇ ਸਜ਼ਾ ਮਿਲਣੀ ਚਾਹੀਦੀ ਹੈ।
ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦਰਮਿਆਨ ਕਿਸਾਨੀ ਮੋਰਚੇ ਦੇ ਤੀਜੇ ਦਿਨ (15 ਫਰਵਰੀ) ਦੀ ਸ਼ਾਮ ਨੂੰ ਸ਼ੁਰੂ ਹੋਈ ਗੱਲਬਾਤ ਦੇ ਚਲਦਿਆਂ 16 ਫਰਵਰੀ (ਚੋਥੇ ਦਿਨ) ਦੀ ਸਵੇਰ ਹੋ ਗਈ।
12 ਫਰਵਰੀ 2024 ਦੀ ਸ਼ਾਮ ਨੂੰ ਕਿਸਾਨਾਂ ਦਾ ਇਕੱਠ ਸਰਹਿੰਦ ਦਾਣਾ ਮੰਡੀ ਵਿੱਚ ਹੋਣਾ ਸ਼ੁਰੂ ਹੋ ਗਿਆ ਸੀ। ਮਾਝੇ ਵਾਲੇ ਕਿਸਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 11 ਫਰਵਰੀ ਨੂੰ ਹੀ ਮਾਝੇ ਤੋਂ ਚੱਲ ਪਏ ਸਨ।