ਦਿੱਲ਼ੀ ‘ਚ ਅੱਜ ਪੈਣਗੀਆਂ ਵੋਟਾਂ

ਪਿੱਛਲੇ ਕਈ ਮਹੀਨਿਆਂ ਤੋਂ ਸਰਕਾਰ ਤੋਂ ਬਿਨਾਂ ਚੱਲ ਰਹੀ ਦਿੱਲ਼ ਵਿੱਚ ਕੱਲ ਵੋਟਾਂ ਪੈਣਗੀਆਂ।ਦਿੱਲੀ ਦੇ 1.33 ਕੋਰੜ ਵੋਟਰ 70 ਵਿਧਾਨ ਸਭਾ ਦੇ 673 ਉਮੀਦਵਾਰਾਂਦੀ ਕਿਸਮਤ ਦਾ ਫੈਸਲਾ ਕਰਨਗੇ।ਇਨ੍ਹਾਂ ਚੋਯਾ ਵਿੱਚ ਮੁਖ ਮੁਕਬਲਾ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਅਤੇ ਮੋਦੀ ਦੀ ਭਾਜਪਾ ਵਿਚਕਾਰ ਹੈ।ਕੁੱਲ 12,177 ਪੋਲਿੰਗ ਬੂਥਾਂ ਵਿੱਚੋਂ 714 ਨੂੰ ਸੰਵੇਦਨਸ਼ੀਲ ਤੇ 191 ਨੂੰ ਅਤਿਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।

ਦਿੱਲੀ ਚੋਣਾਂ ਬਾਦਲ ਦਲ ਲਈ ਚੁਣੌਤੀ ਪੁਰਨ ਬਣੀਆਂ, ਆਮ ਆਦਮੀ ਪਾਰਟੀ ਨਾਲ ਸਖਤ ਮੁਕਾਬਲਾ

ਦਿੱਲੀ ਵਿਧਾਨ ਸਭਾ ਲਈ 7 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਬਾਦਲ ਦਲ ਲਈ ਬੜੀਆਂ ਚੁਣੌਤੀ ਪੁਰਨ ਬਣ ਗਈਆਂ ਹਨ। ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਰਸਾ ‘ਤੱਕੜੀ’ ਦੇ ਨਿਸ਼ਾਨ ਉਪਰ ਚੋਣ ਲੜ ਰਹੇ ਹਨ। ਜਦ ਕਿ ਬਾਕੀ ਤਿੰਨ ਅਵਤਾਰ ਸਿੰਘ ਹਿਤ ਹਰੀ ਨਗਰ, ਜਤਿੰਦਰ ਸਿੰਘ ਸ਼ੰਟੀ ਸ਼ਾਹਦਰਾ ਅਤੇ ਹਰਮੀਤ ਸਿੰਘ ਕਾਲਕਾ ਜੀ ਹਲਕੇ ਤੋਂ ‘ਕਮਲ ਦੇ ਫੁੱਲ’ ਨਿਸ਼ਾਨਉੱਪਰ ਚੋਣ ਮੈਦਾਨ ਵਿਚ ਹਨ।

ਸੌਦਾ ਸਾਧ ਦਿੱਲੀ ਚੋਣਾਂ ਵਿੱਚ ਕਰੇਗਾ ਭਾਜਪਾ ਦੀ ਹਮਾਇਤ

ਦਿੱਲੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ 7 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਅਤੇ ਭਾਰਤੀ ਦੀਅ ਕੇਂਦਰੀ ਸੱਤਾ ‘ਤੇ ਬਿਰਾਜ਼ਮਾਨ ਭਾਜਪਾ ਵਿੱਚ ਬੜਾ ਫਸਵਾਂ ਮੁਕਾਬਲਾ ਬਣਿਆ ਹੋਇਆਂ।ਅਜਿਹੇ ਫੱਸਵੇਂ ਮੁਕਾਬਲੇ ਵਿੱਚ ਅੱਜ ਡੇਰਾ ਸੌਦਾ ਸਾਧ ਸਿਰਸਾ ਨੇ ਦਿੱਲੀ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਕਰ ਦਿੱਤਾ ਹੈ।

ਸਿੱਖ ਕਤਲੇਆਮ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੋਟਾਂ ਲਈ ਨਹੀਂ, ਸਗੋਂ ਇਨਸਾਫ਼ ਲਈ ਹੈ: ਮੋਦੀ

ਪਿਛਲੇ ਸੋਮਵਾਰ ਨੂੰ ਮੋਦੀ ਸਰਕਾਰ ਵੱਲੋਂ ਨਾਮਜ਼ਦ ਕਮੇਟੀ ਦੁਆਰਾ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਉਣ ਦੀ ਸਿਫਾਰਸ਼ ਕਰਨ ਦੇ ਫੈਸਲੇ ਨੂੰ ਵੋਟ ਪ੍ਰਭਾਵਿਤ ਫੈਸਲਾ ਕਹਿ ਕੇ ਭਾਜਪਾ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਏ ਸਨ।

ਦਿੱਲੀ ਚੋਣਾਂ: ਚੋਣ ਪ੍ਰਚਾਰ ਦਾ ਅੰਤਮ ਦਿਨ, ਭਾਜਪਾ ਦੇ ਸਾਹ ਸੂਤੇ, ਆਪ ਦੇ ਹੌਸਲੇ ਵਧੇ

ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਆਖਰੀ ਦਿਨ ਹੈ ਅਤੇ ਵੋਟਰਾਂ ਨੂੰ ਆਕਰਸ਼ਤ ਕਰਨ ਦੇ ਆਖਰੀ ਯਤਨਾਂ ਤਹਿਤ ਭਾਜਪਾ ਦੇ ਸੰਸਦ ਅਤੇ ਕੇਂਦਰੀ ਮੰਤਰੀ ਅੱਜ ਸਾਰੀਆਂ 70 ਸੀਟਾਂ ‘ਤੇ ਘੱਟ ਤੋਂ ਘੱਟ ਇਕ ਰੈਲੀ ਕਰਨਗੇ।

ਦਿੱਲੀ ‘ਚ ਕਿਰਨ ਬੇਦੀ ਦੇ ਚੋਣ ਪ੍ਰਚਾਰ ਦਾ ਕੰਮਕਾਰ ਵੇਖਣ ਵਾਲੇ ਨਰਿੰਦਰ ਟੰਡਨ ਨੇ ਦਿੱਤਾ ਅਸਤੀਫਾ

ਦਿੱਲੀ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਭਾਜਪਾ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਭਾਜਪਾ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦਾ ਮੁਕਾਬਲਾ ਕਰਨ ਲਈ ਸਾਬਕਾ ਪੁਲਿਸ ਅਧਿਕਾਰੀ ਕਿਰਨ ਬੇਦੀ ਨੂੰ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਸੀ ਤਾਂ ਕਿ ਭਾਜਪਾ ਸੌਖਿਆਂ ਦਿੱਲੀ ਫਤਹਿ ਕਰ ਸਕੇ।

ਆਮ ਆਦਮੀ ਪਾਰਟੀ ਨੇ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ 1984 ਦਾ ਸਿੱਖ ਕਤਲੇਆਮ ਇਤਿਹਾਸ ਦੀ ਬੇਹੱਦ ਮਾੜੀ ਘਟਨਾ ਸੀ

ਆਮ ਆਦਮੀ ਪਾਰਟੀ (ਆਪ) ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਪਾਰਟੀ ਸੱਤਾ ‘ਚ ਆਉਣ ‘ਤੇ ਇਸ ‘ਚ ਲਿਖਿਆ ਇਕ-ਇਕ ਸ਼ਬਦ ਲਾਗੂ ਕਰੇਗੀ।

ਸ੍ਰ. ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਸਿੱਖਾਂ ਨੂੰ ਕੇਜਰੀਵਾਲ ਦੇ ਹੱਕ ‘ਚ ਵੋਟਾਂ ਪਾਉਣ ਦੀ ਕੀਤੀ ਅਪੀਲ਼

ਦਿੱਲੀ ‘ਚ 10 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਸਿੱਖ ਬੁੱਧੀਜੀਵੀਆਂ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਸਿੱਖਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ਼ ਕੀਤੀ ਹੈ।

ਦਿੱਲੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ

ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਲਈ ਆਪਣਾ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਲਈ ਚਾਰ ਮਹੀਨੇ ਦੀ ਸਖ਼ਤ ਮਿਹਨਤ ਕੀਤੀ। ਉਹ ਹਰ ਵਰਗ ਦੀ ਹਿੱਸੇਦਾਰੀ ਚਾਹੁੰਦੇ ਹਨ ਅਤੇ ਸਾਰੇ ਵਰਗਾਂ ਦੀ ਸਮੱਸਿਆਵਾਂ ਨੂੰ ਧਿਆਨ ‘ਚ ਰੱਖਿਆ ਗਿਆ ਹੈ।