Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲ਼ੀ ‘ਚ ਅੱਜ ਪੈਣਗੀਆਂ ਵੋਟਾਂ

ਦਿੱਲ਼ੀ ‘ਚ ਅੱਜ ਪੈਣਗੀਆਂ ਵੋਟਾਂ

ਨਵੀਂ ਦਿੱਲੀ(7ਫਰਵਰੀ, 2015): ਪਿੱਛਲੇ ਕਈ ਮਹੀਨਿਆਂ ਤੋਂ ਸਰਕਾਰ ਤੋਂ ਬਿਨਾਂ ਚੱਲ ਰਹੀ ਦਿੱਲ਼ ਵਿੱਚ ਕੱਲ ਵੋਟਾਂ ਪੈਣਗੀਆਂ।ਦਿੱਲੀ ਦੇ 1.33 ਕੋਰੜ ਵੋਟਰ 70 ਵਿਧਾਨ ਸਭਾ ਦੇ 673 ਉਮੀਦਵਾਰਾਂਦੀ ਕਿਸਮਤ ਦਾ ਫੈਸਲਾ ਕਰਨਗੇ।ਇਨ੍ਹਾਂ ਚੋਯਾ ਵਿੱਚ ਮੁਖ ਮੁਕਬਲਾ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਅਤੇ ਮੋਦੀ ਦੀ ਭਾਜਪਾ ਵਿਚਕਾਰ ਹੈ।ਕੁੱਲ 12,177 ਪੋਲਿੰਗ ਬੂਥਾਂ ਵਿੱਚੋਂ 714 ਨੂੰ ਸੰਵੇਦਨਸ਼ੀਲ ਤੇ 191 ਨੂੰ ਅਤਿਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।

ਚੋਣ ਕਮਿਸ਼ਨ ਨੇ ਦਿੱਲੀ ਵਿੱਚ ਭਲਕੇ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਾਂ ਪੈਣ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਮੰਨੇ ਜਾ ਰਹੇ ਗਹਿਗੱਚ ਮੁਕਾਬਲੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਗਏ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਵਾਸੀਆਂ ਨੂੰ ਚੰਗੇ ਪ੍ਰਸ਼ਾਸਨ ਤੇ ਅਰਾਜਕਤਾ ਵਿਚਾਲੇ ਚੋਣ ਕਰਨ ਲਈ ਕਿਹਾ ਹੈ।

ਦਿੱਲੀ ਦੀ ਸੱਤਾ ਤੋਂ 16 ਸਾਲਾਂ ਤੋਂ ਬਾਹਰ ਭਾਜਪਾ ਨੇ ਇਸ ਵਾਰ ਟੀਮ ਅੰਨਾ ਦੀ ਸਾਬਕਾ ਮੈਂਬਰ ਕਿਰਨ ਬੇਦੀ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਉਤਾਰ ਕੇ ‘ਜੂਆ’ ਖੇਡਿਆ ਹੈ। ਇਸ ਨਾਲ ਪਾਰਟੀ ਦੇ ਅੰਦਰ ਕਾਫੀ ਵਿਰੋਧ ਹੋ ਰਿਹਾ ਹੈ। ਚੋਣਾਂ ਤੋਂ ਇਕ ਦਿਨ ਪਹਿਲਾਂ ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਅਰਵਿੰਦ ਕੇਜਰੀਵਾਲ ਤੇ ਭਾਜਪਾ ਦੀ ਕਿਰਨ ਬੇਦੀ ਨੇ ਅੱਜ ਦਾ ਦਿਨ ‘ਰੱਬ’ ਦੀ ਸ਼ਰਨ ਵਿੱਚ ਗੁਜ਼ਾਰਿਆ।

ਬੇਦੀ ਨੇ ਆਪਣੇ ਕ੍ਰਿਸ਼ਨਾ ਨਗਰ ਹਲਕੇ ਦੇ ਇਕ ਗੁਰਦੁਆਰੇ ਵਿੱਚ ਮੱਥਾ ਟੇਕਿਆ ਤੇ ‘ਪ੍ਰਸ਼ਾਦੇ’ ਤਿਆਰ ਕੀਤੇ। ਦੂਜੇ ਪਾਸੇ ਕੇਜਰੀਵਾਲ ਨੇ ਤੜਕੇ ਆਪਣੇ ਘਰ ਯੱਗ ਕੀਤਾ ਤੇ ਮਗਰੋਂ ਗੁਰਦੁਆਰਾ ਰਕਾਬਗੰਜ ਤੇ ਬਿਰਲਾ ਮੰਦਰ ਵਿੱਚ ਮੱਥਾ ਟੇਕਿਆ।

ਕੇਜਰੀਵਾਲ ਨਵੀਂ ਦਿੱਲੀ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ। ਇਸੇ ਦੌਰਾਨ ਚੋਣ ਕਮਿਸ਼ਨ ਵੱਲੋਂ ਬਣਾਈਆਂ ਨਿਗਰਾਨ ਟੀਮਾਂ ਨੇ ਹੁਣ ਤੱਕ ਸ਼ਰਾਬ ਦੀਆਂ 42000 ਤੋਂ ਵੱਧ ਬੋਤਲਾਂ ਫੜੀਆਂ ਹਨ ਜਿਨ੍ਹਾਂ ਵਿੱਚੋਂ 9 ਹਜ਼ਾਰ ਬੀਤੇ ਦੋ ਦਿਨਾਂ ਵਿੱਚ ਜ਼ਬਤ ਕੀਤੀਆਂ ਗਈਆਂ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਜੌਰੀ ਗਾਰਡਨ ਵਿਧਾਨ ਸਭਾ ਦੀ 9 ਅਪਰੈਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਤੇ ਬਾਦਲ ਦਲ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ‘ਆਪ’ ਦੇ ਹਰਜੀਤ ਸਿੰਘ ਤੇ ਕਾਂਗਰਸੀ ਉਮੀਦਵਾਰ
ਹਾਲ ਹੀ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹੁੰਝਾ ਫੇਰ ਜਿੱਤ ਅਤੇ ਮੋਦੀ ਦੀ ਅਗਵਾਈ ਵਿੱਚ ਬਾਜਪਾ ਦੀ ਅਣਕਿਆਸੀ ਹਾਰ ਦੇ ਚਰਚੇ ਭਾਰਤ ਦੇ
ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜ਼ੇ ਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਸਾਰੇ ਹੀ ਸਿੱਖ ਉਮੀਦਵਾਰ ਚੋਣ ਜਿੱਤ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਦਾ ਪੰਜਾਬ ਦੀਆਂ ਸਿਆਸੀ ਸੰਭਵਾਨਾਵਾਂ ਉਤੇ ਰੱਤੀ ਭਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: