ਸਿੱਖ ਕੌਮ ਨੂੰ ਬਾਹਰਲੇ ਮੁਲਕਾਂ ਵਿੱਚ ਦਸਤਾਰ ਅਤੇ ਸਿੱਖ ਕੱਕਾਰਾਂ ਲਈ ਜੱਦੋ ਜਹਿਦ ਕਰਨੀ ਪਵੇ ਤਾਂ ਇਹ ਗੱਲ ਸਮਝ ਆਉਦੀਂ ਹੈ ਕਿ ਉਨ੍ਹਾਂ ਦੇਸ਼ਾਂ ਦੇ ਲੋਕ ਸਿੱਖ ਧਰਮ ਦੀ ਪਛਾਣ ਸਬੰਧੀ ਪੂਰਨ ਤੌਰ 'ਤੇ ਜਾਗਰੂਕ ਨਹੀਂ, ਪਰ ਜਦ ਹਿੋ ਸਮੱਸਿਆਂ ਸਿੱਖ ਧਰਮ ਦੀ ਜੰਮਣ ਭੋੰਇ ਪੰਜਾਬ ਦੀ ਧਰਤੀ, ਜਿੱਥੇ ਸਿੱਖ ਕੌਮ ਮੌਲੀ ਵਿਗਸੀ ਅਤੇ ਇਸਨੇ ਆਪਣੇ ਖੁਨ ਨਾਲ ਪੰਜਾਬ ਦੀ ਧਰਤੀ ਦੇ ਜਰੇ ਜਰੇ ਨੂੰ ਸਿੰਜ਼ਿਆ ਹੋਏ, ਉੱਥੇ ਵੀ ਸਿੱਖਾਂ ਨੂੰ ਦਸਤਾਰ ਅਤੇ ਕੱਕਾਰਾਂ ਧਾਰਨ ਕਰਨ ਲਈ ਰੋਕਿਆ ਜਾਵੇ ਤਾਂ ਇਹ ਜੱਗੋਂ ਤੇਰਵੀਂ ਤੋਂ ਵੀ ਪਰੇ ਦੀ ਗੱਲ ਹੋਵੇਗੀ।
ਦਸਤਾਰ ਦੀ ਸਿੱਖ ਧਰਮ ਵਿੱਚ ਬੜੀ ਅਹਿਮ ਮਹੱਤਤਾ ਹੈ, ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਅਨੁਸਾਰ ਇਹ ਸਿੱਖੀ ਜੀਵਨ ਦਾ ਅਟੁੱਟ ਅੰਗ ਹੈ। ਦਸਤਾਰ ਤੋਂ ਬਿਨਾਂ ਇੱਕ ਸਿੱਖ ਦੀ ਕਲਪਨਾ ਹੀ ਨਹੀਂ ਹੋ ਸਕਦੀ।
ਸਿੱਖਾਂ ਨੂੰ ਆਪਣੀ ਨਵੇਕਲੀ ਪਛਾਣ ਅਤੇ ਰਹਿਣੀ ਬਹਿਣੀ ਕਰਕੇ ਜਿੱਥੇ ਵਿਦੇਸ਼ਾਂ ਵਿੱਚ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਉੱਥੇ ਉਨ੍ਹਾਂ ਨੂੰ ਆਪਣੀ ਜੰਮਣ ਭੌਂ ਪੰਜਾਬ, ਸਿੱਖਾਂ ਨੇ ਆਪਣੀ ਕੌਮੀ ਪਛਾਣ ਲਈ ਅਤਿ ਅੰਤ ਸ਼ਹਾਦਤਾਂ ਦਿੱਤੀਆਂ, ਵਿੱਚ ਹੀ ਸਿੱਖਾਂ ਦੀ ਸ਼ਾਂਨ ਅਤੇ ਧਰਮ ਦੇ ਅਨਿੱਖੜੇਂ ਅੰਗ ਦਸਤਾਰ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਦੋ ਕੁ ਸਾਲ ਪਹਿਲਾਂ ਪੇਸ਼ ‘ਏ ਬੀ 1964 ਬਿੱਲ ਜਿਸ ਉੱਤੇ ਗਵਰਨਰ ਜੈਰੀ ਬਰਾਊਨ ਨੇ ਉਸ ਬਿਲ ਉਤੇ ਹਸਤਾਖਰ ਕਰ ਕੇ ਉਸ ਨੂੰ ਕਾਨੂੰਨ ਦਾ ਰੂਪ ਦਿੱਤਾ, ਨੇ ਕੈਲੀਫੋਰਨੀਆਂ ਸੂਬੇ ਵਿੱਚ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੀ ਦਸਤਾਰਧਾਰੀ ਸਿੱਖ ਬੀਬੀ ਹਰਿੰਦਰ ਕੌਰ ਖਾਲਸਾ ਲਈ ਆਪਣੀ ਸਰਾਕਰੀ ਡਿਉਟੀ ਨਿਭਾਉਣ ਦੇ ਨਾਲ ਨਾਲ ਉਸ ਲਈ ਧਾਰਮਕਿ ਜੀਵਨ ਦੀ ਮਰਿਆਦਾ ਨਿਭਾਉਣਾ ਵੀ ਸੁਖਾਲਾ ਕਰ ਦਿੱਤਾ।
ਅੰਤਰਰਾਸ਼ਟਰੀ ਬਾਸਕਟਬਾਲ ਫੈਡਰੇਸ਼ਨ (ਫੀਬਾ) ਵਲੋਂ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਨਾਂਹ ਖੇਡਣ ਦੇਣ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਆਨਲਾਈਨ ਪਟੀਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ 35000 ਹਜ਼ਾਰ ਪਟੀਸ਼ਨਰਾਂ ਨੇ ਇਸ ਆਨ ਲਾਈਨ ਪਟੀਸ਼ਨ ‘ਤੇ ਦਸਤਖਤ ਕੀਤੇ ਹਨ।
ਪਿਛਲੇ ਦਿਨੀ ਚੀਨ 'ਚ ਇੱਕ ਅੰਤਰਰਾਸ਼ਟਰੀ ਬਾਸਕਟਬਾਲ ਮੁਕਾਬਲੇ 'ਚ ਭਾਰਤ ਵਲੋਂ ਗਏ ਸਿੱਖ ਖਿਡਾਰੀਆਂ ਨੂੰ ਉਨ੍ਹਾਂ ਦੇ ਸਿਰ ‘ਤੇ ਬੰਨੀਆਂ ਛੋਟੀਆਂ ਦਸਤਰਾਂ ਨੂੰ ਮੈਚ ਦੇ ਰੈਫਰੀ ਵੱਲੋਂ ਉਤਾਰਕ ਖੇਡਣ ਨੂੰ ਕਹੇ ਜਾਣ ਦੀਆਂ ਖ਼ਬਰਾਂ ਤੋਂ ਹੈਰਾਨ ਉੱਚ ਅਮਰੀਕੀ ਸੰਸਦਾਂ ਨੇ ਇੱਕ ਮੁਹਿੰਮ ਛੇੜਦੇ ਹੋਏ ਫੀਬਾ ਨੂੰ ਕਿਹਾ ਹੈ ਕਿ ਉਹ ਆਪਣੀ ਭੇਦਭਾਵ ਵਾਲੀ ਨੀਤੀ ਦੀ ਸਮੀਖਿਆ ਕਰੇ।
ਬੀਤੇ ਹਫ਼ਤੇ ਦੀਆਂ ਪ੍ਰਮੁੱਖ ਖਬਰਾਂ ਵਿੱਚ, ਪੰਥਕ ਹਵਾਲੇ ਨਾਲ ਜਿਹੜੀ ਖਬਰ ਅੰਤਰਰਾਸ਼ਟਰੀ ਸੁਰਖੀਆਂ ਦਾ ਪ੍ਰਮੁੱਖ ਹਿੱਸਾ ਬਣੀ ਉਹ ਸੀ, ਯੂਨਾਇਟਿਡ ਨੇਸ਼ਨਜ਼ ਹਿਊਮਨ ਰਾਈਟਸ ਕਮੇਟੀ ਵਲੋਂ ਫਰਾਂਸ ਵਾਸੀ, 76 ਸਾਲਾ ਰਣਜੀਤ ਸਿੰਘ ਦੇ ਦਸਤਾਰ ਕੇਸ ਸਬੰਧੀ ਦਿੱਤਾ ਗਿਆ ਫੈਸਲਾ।
ਬੰਗਾ (07 ਅਗਸਤ, 2011): ਦੋ ਸਾਲ ਪਹਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਵਿਖੇ ਸਿੱਖ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਵਾਲਾ ਵਿਸ਼ਾਲ ਦਸਤਾਰ ਮਾਰਚ ਕੱਢਿਆ ਗਿਆ ਸੀ । ਇਸ ਮਾਰਚ ਦੇ ਪ੍ਰਬੰਧਕ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ ਸਨ । ਮਾਰਚ ਵਿੱਚ ਸ਼ਾਮਲ ਸਿੱਖਾਂ ਨੇ “ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ , ਰਾਜ ਕਰੇਗਾ ਖਾਲਸਾ , ਸੰਤ ਜਰਨੈ਼ਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਰਹੇ , ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ” ਵਰਗੇ ਜੈਕਾਰਿਆਂ - ਨਾਹਰਿਆਂ ਨਾਲ ਅਕਾਸ਼ ਗੂੰਜਣ ਲਗਾ ਦਿੱਤਾ ।
ਲੁਧਿਆਣਾ (21 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਲੁਧਿਆਣਾ ਦੇ ਜੋਨਲ ਕਮਿਸ਼ਨਰ ਸ਼: ਅਮਰਜੀਤ ਸਿੰਘ ਸੇਖੋਂ ਦੀ ਬਾਦਲ ਦਲ ਨਾਲ ਸਬੰਧਤ ਸੱਤਾਧਾਰੀ ਨੇਤਾਵਾਂ ਵਲੋਂ ਘੜੀ ਗਈ ਕਥਿਤ ਸ਼ਾਜਿਸ ਅਤੇ ਸਿਆਸੀ ਦਬਾਅ ਹੇਠ ਵਿਜੀਲੈਂਸ ਵਲੋਂ ਰਿਸਵਤ ਲੈਣ ਸਬੰਧੀ ਗ੍ਰਿਫਤਾਰੀ ਅਤੇ ਦਫਤਰ ਵਿਚ ਸ: ਸੇਖੋਂ ਦੀ ਦਸਤਾਰ ਜਬਰੀ ਉਤਾਰ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਨ ਤੇ ਉਨ੍ਹਾਂ ਨੂੰ ਬੇਇਜਤ ਕਰਨ ਦੀ ਘਟਨਾ ਨੂੰ ਅੱਤ ਸ਼ਰਮਨਾਕ ਕਰਾਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਇਸ ਇਮਾਨਦਾਰ ਅਫਸਰ ਨੂੰ ਇਮਾਨਦਾਰੀ ਦੀ ਸਜ਼ਾ ਦੇਣ ਦੇ ਇਸ ਸੰਗੀਨ ਮਾਮਲੇ ਦੀ ਜਲਦੀ ਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਿਅਸੀ ਸਰਪ੍ਰਸਤਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
ਲੁਧਿਆਣਾ (02 ਅਪ੍ਰੈਲ, 2011):ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਮੁਹਾਲੀ ਵਿਖੇ ਪੰਜਾਬ ਪੁਲੀਸ ਦੇ ਅਫਸਰਾਂ ਵਲੋਂ ਅਤੇ ਲੁਧਿਆਣਾ ਦੇ ਸੁਬਿਧਾ ਕੇਂਦਰ ਵਿਚ ਸਰਕਾਰੀ ਅਧਿਕਾਰੀ ਵਲੋਂ ਸਿੱਖਾਂ ਦੀਆਂ ਦਸਤਾਰਾਂ ਉਤਾਰਕੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕਰਨ ਤੇ ਉਨ੍ਹਾਂ ਨੂੰ ਅਪਮਾਨਤ ਕਰਨ ਦੀਆਂ ਵਾਪਰੀਆਂ ਉਪਰੋ-ਥੱਲੀ ਘਟਨਾਵਾਂ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਇਹ ਕੋਈ ਅਚਨਚੇਤ ਵਾਪਰੀਆਂ ਘਟਨਾਵਾਂ ਨਹੀਂ ਸਗੋਂ ਇਕ ਗਿਣੀ ਮਿੱਥੀ ਸ਼ਾਜ਼ਿਸ ਤਹਿਤ ਸਿੱਖ ਕੌਮ ਨੂੰ ਅਪਮਾਨਤ ਕਰਨ ਲਈ ਲੜੀਵਾਰ ਵਿੱਢੀ ਮੁਹਿੰਮ ਦਾ ਹਿਸਾ ਹਨ।
« Previous Page — Next Page »