ਅੱਜ ਸੋਮਵਾਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਤ ਮਾਓਵਾਦੀਆਂ ਦੇ ਹਮਲੇ 'ਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੇ 24 ਨੀਮ ਫੌਜੀ ਮਾਰੇ ਗਏ ਹਨ ਅਤੇ 6 ਹੋਰ ਜ਼ਖਮੀ ਹੋ ਗਏ ਹਨ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਕਸ਼ਮੀਰ 'ਚ ਪੈਲਟ (ਛਰੇ ਵਾਲੀਆਂ) ਗੰਨਾਂ ਦਾ ਇਸਤਲੇਆਮ ਦੁਬਾਰਾ ਸ਼ੁਰੂ ਕੀਤਾ ਜਾਏਗਾ। ਰਿਪੋਰਟਾਂ ਮੁਤਾਬਕ ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਕੇ. ਦੁਰਗਾ ਪ੍ਰਸਾਦ ਨੇ ਮੀਡੀਆ ਨੂੰ ਸੋਮਵਾਰ (27 ਫਰਵਰੀ) ਦੱਸਿਆ ਕਿ ਹੁਣ ਆਧੁਨਿਕ ਪੈਲਟ ਗੰਨਾਂ ਦੇ ਇਸਤੇਮਾਲ ਹੋਏਗਾ।
ਕਸ਼ਮੀਰ ਵਾਦੀ ਵਿੱਚ ਮੰਗਲਵਾਰ ਨੂੰ ਹੋਏ ਦੋ ਮੁਕਾਬਲਿਆਂ ਵਿੱਚ ਇੱਕ ਭਾਰਤੀ ਫੌਜ ਦਾ ਮੇਜਰ ਅਤੇ ਤਿੰਨ ਹੋਰ ਫੌਜੀ ਮਾਰੇ ਗਏ। ਜਦਕਿ ਚਾਰ ਕਸ਼ਮੀਰੀ ਮੁਜਾਹਦੀਨ ਵੀ ਇਨ੍ਹਾਂ ਮੁਕਾਬਲਿਆਂ ਦੌਰਾਨ ਮਾਰੇ ਗਏ ਹਨ। ਇਨ੍ਹਾਂ ਮੁਕਾਬਲਿਆਂ ਦੌਰਾਨ ਛੇ ਭਾਰਤੀ ਫੌਜੀ ਅਤੇ ਇਕ ਕਸ਼ਮੀਰੀ ਜ਼ਖ਼ਮੀ ਵੀ ਹੋਏ ਹਨ।
4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਕੇਂਦਰ ਦੀਆਂ 6 ਸੁਰੱਖਿਆ ਏਜੰਸੀਆਂ ਸੀ.ਆਰ.ਪੀ.ਐਫ., ਬੀ.ਐਸ.ਐਫ., ਸੀ.ਆਈ.ਐਸ.ਐਫ., ਆਈ.ਟੀ.ਬੀ.ਪੀ., ਰੇਲਵੇ ਪ੍ਰੋਟੈਕਸ਼ਨ ਫੋਰਸ ਤੇ ਐਸ.ਐਸ.ਬੀ. (ਸੀਮਾ ਸੁਰਕਸ਼ਾ ਬਲ) ਤੋਂ ਇਲਾਵਾ 13 ਰਾਜਾਂ ਦੀ ਪੁਲਿਸ ਫੋਰਸ ਦੀਆਂ 500 ਕੰਪਨੀਆਂ ਪੰਜਾਬ ਵਿਚ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜਿਸ ਦੀ ਨਫ਼ਰੀ ਕੋਈ 50 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਜਦੋਂਕਿ ਪੰਜਾਬ ਪੁਲਿਸ ਦੀ ਕੋਈ 70 ਹਜ਼ਾਰ ਤੋਂ ਵੱਧ ਨਫ਼ਰੀ ਵੀ ਚੋਣਾਂ ਦੇ ਕੰਮ ਵਿਚ ਲੱਗੀ ਹੋਈ ਹੈ।
ਕਸ਼ਮੀਰ ਵਿੱਚ ਭਾਰਤੀ ਨੀਮ ਫੌਜੀ ਦਸਤਿਆਂ ਦੀ ਗੱਡੀ ਨਾਲ ਟਕਰਾ ਕੇ ਜ਼ਖ਼ਮੀ ਹੋਏ ਨੌਜਵਾਨ ਦੀ ਕੱਲ੍ਹ ਮੌਤ ਹੋ ਗਈ। ਇਸ ਤੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਨੀਮ ਫੌਜੀ ਦਸਤਿਆਂ ਨਾਲ ਝੜਪ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੂਰਬਾਗ਼ ਦੇ ਭਗਵਾਨਪੁਰਾ ਇਲਾਕੇ ਦੇ ਵਾਸੀ 21 ਸਾਲਾ ਰਿਜ਼ਵਾਨ ਅਹਿਮਦ ਨੂੰ ਪਰੀਮਪੁਰਾ ਵਿੱਚ ਸੀਆਰਪੀਐਫ ਦੀ ਗੱਡੀ ਨੇ ਫੇਟ ਮਾਰ ਦਿੱਤੀ ਸੀ।
10 ਨਵੰਬਰ ਨੂੰ ਤਲਵੰਡੀ ਸਾਬੋ ਵਿੱਚ ਬੁਲਾਏ ਗਏ 'ਸਰਬੱਤ ਖਾਲਸਾ' ਨੂੰ ਰੋਕਣ ਲਈ ਸ਼ਹਿਰ ’ਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਕੱਲ੍ਹ (7 ਨਵੰਬਰ) ਸ਼ਾਮ ਸੀਆਰਪੀਐਫ ਦੀ ਇਕ ਕੰਪਨੀ ਵੀ ਪੁੱਜ ਗਈ ਹੈ। ਪ੍ਰਬੰਧਕਾਂ ਵੱਲੋਂ 'ਸਰਬੱਤ ਖਾਲਸਾ' ਲਈ ਮਨਜ਼ੂਰੀ ਵਾਸਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਦੀ ਸੁਣਵਾਈ ਟਲ ਜਾਣ ਬਾਅਦ 'ਸਰਬੱਤ ਖਾਲਸਾ' ਵਾਲੀ ਜਗ੍ਹਾ ਤੋਂ ਟੈਂਟ ਉਤਾਰੇ ਜਾਣ ਦਾ ਕੰਮ ਫਿਲਹਾਲ ਅੱਧ ਵਿਚਾਲੇ ਲਟਕ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਈ ਗਈ ਰੋਕ ਬਾਅਦ ਸ਼ਹਿਰ ’ਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਸੀ। ਸੂਤਰਾਂ ਅਨੁਸਾਰ ਸਰਬੱਤ ਖਾਲਸਾ ਧਿਰਾਂ ਨੂੰ ਉਮੀਦ ਹੈ ਕਿ ਅਦਾਲਤ ਵੱਲੋਂ ਹੁਣ ਮੰਗਲਵਾਰ ਨੂੰ ਸੁਣਵਾਈ ਦੌਰਾਨ ਫੈਸਲਾ ਉਨ੍ਹਾਂ ਦੇ ਪੱਖ ਵਿੱਚ ਦਿੱਤਾ ਜਾ ਸਕਦਾ ਹੈ।
ਦਲ ਖਾਲਸਾ ਨੇ ਕਸ਼ਮੀਰ ਦੇ ਅਨੰਤਨਾਗ ਖੇਤਰ ਦੇ ਪਿੰਡ ਸਾਲੀਆ ਵਿਖੇ ਭਾਰਤੀ ਸੁਰੱਖਿਆ ਬਲਾਂ ਵਲੋਂ ਗੁਰਦੁਆਰਾ ਸਾਹਿਬ ਦੀ ਬੇਹੁਰਮਤੀ ਕਰਨ ਦੀ ਘਟਨਾ ਦਾ ਸਖਤ ਨੋਟਿਸ ਲਿਆ ਹੈ।
ਸੀ.ਆਰ.ਪੀ.ਐਫ. ਨੇ ਜੰਮੂ ਕਸ਼ਮੀਰ ਹਾਈਕੋਰਟ ਨੂੰ ਕਿਹਾ ਕਿ ਜੇ ਪੈਲੇਟ ਗੰਨ 'ਤੇ ਰੋਕ ਲਾਈ ਜਾਂਦੀ ਹੈ ਤਾਂ ਮੁਸ਼ਕਲ ਹਾਲਾਤਾਂ ਵਿਚ ਗੋਲੀ ਚਲਾਉਣੀ ਪਏਗੀ, ਜਿਸ ਨਾਲ ਵਧੇਰੇ ਮੌਤਾਂ ਹੋਣਗੀਆਂ।
ਸੀ.ਆਰ.ਪੀ.ਐਫ. ਨੇ ਜੰਮੂ ਕਸ਼ਮੀਰ ਹਾਈਕੋਰਟ ਨੂੰ ਕਿਹਾ ਕਿ ਜੇ ਪੈਲੇਟ ਗੰਨ 'ਤੇ ਰੋਕ ਲਾਈ ਜਾਂਦੀ ਹੈ ਤਾਂ ਮੁਸ਼ਕਲ ਹਾਲਾਤਾਂ ਵਿਚ ਗੋਲੀ ਚਲਾਉਣੀ ਪਏਗੀ, ਜਿਸ ਨਾਲ ਵਧੇਰੇ ਮੌਤਾਂ ਹੋਣਗੀਆਂ।
ਜਲੰਧਰ ਵਿਚ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ 'ਤੇ ਹਮਲੇ ਤੋਂ ਬਾਅਦ ਕੇਂਦਰ ਨੇ ਸੈਂਟਰਲ ਪੈਰਾਮਿਲਟਰੀ ਫੋਰਸ ਦੀਆਂ 15 ਕੰਪਨੀਆਂ ਪੰਜਾਬ ਭੇਜੀਆਂ ਹਨ। ਇਨ੍ਹਾਂ ਵਿਚ ਬੀ.ਐਸ.ਐਫ. ਅਤੇ ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਵਿਚ ਸ਼ਾਮਲ ਹਨ।
« Previous Page