ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਨੂੰ ਆਖਿਆ ਕਿ ਉਹ ਲੋਕਾਂ ਵਿੱਚ ਕਰੋਨਾ ਦਾ ਡਰ ਪੈਦਾ ਨਾ ਕਰਨ। ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਉਨ੍ਹਾਂ ਆਖਿਆ ਕਿ ਕਰੋਨਾ ਦੇ ਵਧ ਰਹੇ ਭੈਅ ਕਾਰਨ ਲੋਕਾਂ ਵਿੱਚ ਅਫ਼ਰਾ-ਤਫ਼ਰੀ ਅਤੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਲੋਕ ਬਿਨਾਂ ਲੋੜ ਤੋਂ ਘਰਾਂ ਵਿੱਚ ਆਕਸੀਜਨ ਗੈਸ ਦੇ ਸਿਲੰਡਰ ਰੱਖ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਦਾ ਵਿਦੇਸ਼ੀ ਸਿੱਖਾਂ ਵੱਲੋਂ ਤਿੱਖਾ ਪ੍ਰਤੀਕਰਮ ਆ ਰਿਹਾ ਹੈ।
ਦੋ ਮਹੀਨੇ ਪਹਿਲਾਂ ਗਿਆਨੀ ਬਲਦੇਵ ਸਿੰਘ ਪਠਲਾਵਾ ਦੇ ਕਰੋਨੇ ਦੀ ਬਿਮਾਰੀ ਤੋਂ ਪੀੜ੍ਹਤ ਹੋਣ ਅਤੇ ਚੜ੍ਹਾਈ ਕਰ ਜਾਣ ਤੋਂ ਬਾਅਦ ਪਠਲਾਵਾ ਵਾਸੀਆਂ ਉੱਤੇ ਬਿਪਤਾ ਦਾ ਸਮਾਂ ਰਿਹਾ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਜਿੰਦਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼ ਦੇ ਨੀਤੀ ਮਾਹਿਰ ਸ. ਤਿ੍ਰਦਿਵੇਸ਼ ਸਿੰਘ ਮੈਣੀ ਨਾਲ ਕਰੋਨਾ ਮਹਾਂਮਾਰੀ ਤੋਂ ਬਾਅਦ ਦੇ ਸੰਭਾਵੀ ਸੰਸਾਰ ਪ੍ਰਬੰਧ ਅਤੇ ਦੱਖਣੀ-ਏਸ਼ੀਆ, ਇਸ ਮਹਾਂਮਾਰੀ ਦੇ ਪੰਜਾਬ ਅਤੇ ਸਿੱਖਾਂ ਉੱਤੇ ਪੈਣ ਵਾਲੇ ਸੰਭਾਵੀ ਅਸਰਾਂ ਬਾਰੇ ਕੀਤੀ ਗਈ ਗੱਲਬਾਤ ਇੱਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।
ਪੰਜਾਬ ਦੇ ਡੇਢ ਦਰਜਨ ਤੋਂ ਵੱਧ ਲੋਕ ਸੰਪਰਕ ਅਧਿਕਾਰੀਆਂ ਨੇ ‘ਅਰਜੋਈ’ ਨਾਮ ਦੀ ਪਹਿਲ ਹੇਠ ਨਿਵੇਕਲਾ ਉਪਰਾਲਾ ਕਰਦਿਆਂ ਕਰੋਨਾਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਆਈ ਸਮੁੱਚੀ ਲੋਕਾਈ ਦੀ ਚੜਦੀਕਲਾ ਅਤੇ ਸਿਹਤਯਾਬੀ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ-ਜੋਦੜੀ ਕੀਤੀ ਹੈ।
ਮਾਨਵਵਾਦੀ ਦ੍ਰਿਸ਼ਟੀ ਤੋਂ ਸਖਣੀ ਤਾਲਾਬੰਦੀ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਪ੍ਰਸਾਰ ਦੀ ਰੋਕ-ਥਾਮ ਹਿੱਤ ਦਿੱਲੀ ਦਰਬਾਰ ਦੇ ਉਪਰਾਲੇ ਕੋਰੋਨਾ-ਸੰਚਾਰ ਲੜੀ (ਲਾਗ) ਨੂੰ ਤੋੜਨ ਵਿਚ ਅਸਫਲ ਰਹੇ ਹਨ। ਸਕਾਰਾਤਮਕ ਕੇਸ 47,000 ਨੂੰ ਛੂਹ ਗਏ ਅਤੇ ਮੌਤਾਂ 1688 ਤੱਕ ਪਹੁੰਚ ਗਈ ਹੈ ਤੇ ਮੰਗਲਵਾਰ ਨੂੰ ਤਕਰੀਬਨ 3900 ਮਾਮਲੇ ਅਤੇ 199 ਮੌਤਾਂ ਹੋਈਆਂ ਹਨ।
ਜਦੋਂ ਕਿ ਇੱਕ ਬੰਨੇ ਭਾਰਤੀ ਮੀਡੀਆ ਦੇ ਕਈ ਹਿੱਸਿਆਂ ਵੱਲੋਂ ਹਜ਼ੂਰ ਸਾਹਿਬ ਤੋਂ ਪਰਤੀ ਸਿੱਖ ਸੰਗਤ ਖਿਲਾਫ ਕੂੜ ਪ੍ਰਚਾਰ ਤੇ ਨਫਰਤ ਦੀ ਮੁਹਿੰਮ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ ਤਾਂ ਉਸ ਮੌਕੇ ਕੁਝ ਅਜਿਹੀ ਨਵੀਂ ਤੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਸ ਰਾਹੀਂ ਪੰਜਾਬ ਵਿੱਚ ਕਰੋਨੇ ਦੀ ਲਾਗ ਵਾਲੇ ਮਾਮਲਿਆਂ ਦੀ ਗਿਣਤੀ ਵਧਣ ਨਾਲ ਜੁੜੀ ਗੁੱਥੀ ਸੁਲਝਾਉਣ ਵਿੱਚ ਕਾਫੀ ਮਦਦ ਮਿਲ ਸਕਦੀ ਹੈ।
ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ ਪੰਜਾਬ ਵਾਪਸੀ ਨੂੰ ਵੇਖਦਿਆਂ ਹਰ ਧਿਰ (ਉਹ ਸਰਕਾਰੀ ਹੋਵੇ ਜਾਂ ਮੀਡੀਆ) ਇਸਦਾ ਠੀਕਰਾ ਸਿੱਖ ਯਾਤਰੂਆਂ ਸਿਰ ਭੰਨਣਾ ਸ਼ੁਰੂ ਕਰ ਦਿੱਤਾ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਪੰਜਾਬ ਵਿਚ ਕਰੋਨੇ ਦੇ ਕੇਸਾਂ ਵਿਚ ਹੋਏ ਵਾਧੇ ਲਈ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸਿੱਖ ਸ਼ਰਧਾਲੂਆਂ ਸਿਰ ਦੋਸ਼ ਦੇਣ ਲਈ ਕੀਤੀਆਂ ਜਾ ਰਹੀਆਂ ਨਕਾਰਾਤਮਿਕ ਟਿੱਪਣੀਆਂ ਨੂੰ ਨਾ ਕੇਵਲ ਮੰਦਭਾਗੀਆਂ ਸਗੋਂ ਸਿਖ ਕੌਮ ਅਤੇ ਗੁਰੂਘਰਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿਤਾ ਹੈ।
ਕਰੋਨਾ ਮਹਾਂਮਾਰੀ ਦੇ ਦੌਰਾਨ ਸੰਸਾਰ ਅਤੇ ਸੰਸਾਰ ਦੀਆਂ ਤਾਕਤਾਂ ਦੇ ਆਪਸੀ ਸੰਬੰਧ ਤੇਜੀ ਨਾਲ ਬਦਲ ਰਹੇ ਹਨ। ਲੰਘੇ ਸਮੇਂ ਦੌਰਾਨ ਅਮਰੀਕਾ ਦੀ ਸਰਦਾਰੀ ਵਾਲੇ ਇਕ ਧਰੁਵੀ ਰਹੇ ਸੰਸਾਰ ਵਿਚ ਅਮਰੀਕਾ ਪੱਖੀ ਚੱਲਦੇ ਆ ਰਹੇ ਯੂਰਪ ਵਿਚ ਵੀ ਹੁਣ ਬਦਲ ਰਹੇ ਆਲਮੀ ਤਾਕਤ ਦੇ ਤਵਾਜਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
Next Page »