• ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਵਿੱਚ ਸੁਣਵਾਈ ਹੋਈ • ਅਦਾਲਤ ਨੂੰ ਮਾਮਲਾ ਬੰਦ ਕਰਨ ਲਈ ਪਹਿਲਾਂ ਹੀ ਕਹਿ ਚੁੱਕੀ ਸੀਬੀਆਈ ਨੇ ਇੱਕ ਹੋਰ ਸੀਲਬੰਦ ਲਿਫਾਫਾ ਪੇਸ਼ ਕੀਤਾ • ਕਿਹਾ ਹੁਣ ਚੱਲ ਰਹੀ ਜਾਂਚ ਦੀ ਕਾਰਵਾਈ ਇਸ ਲਿਫਾਫੇ ਵਿੱਚ ਲਿਖ ਦਿੱਤੀ ਹੈ
ਨਾਗਰਿਕਤਾ ਕਾਨੂੰਨ ਦੇ ਵਿਰੁੱਧ ਵਿਖਾਵਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸ਼ਹਿਰ ਦੇ ਜਿਨ੍ਹਾਂ ਵਿਅਕਤੀਆਂ ਨੂੰ ਪੁਲਿਸ ਨੇ ਅਮਨ ਭੰਗ ਕਰਨ ਦੇ ਦੋਸ਼ ਹੇਠ ਨੋਟਿਸ ਭੇਜੇ ਹਨ ਉਨ੍ਹਾਂ ਵਿੱਚ ਸ਼ਹਿਰ ਦੇ ਕਈ ਬਜੁਰਗਾਂ ਸਮੇਤ ਇੱਕ ਮਰ ਚੁਕਿਆ ਵਿਅਕਤੀ ਵੀ ਹੈ
• ਨਵੇਂ ਭਾਰਤੀ ਫੌਜ ਐਮ. ਐਮ. ਮੁਖੀ ਨਰਵਾਣੇ ਨੇ ਕਿਹਾ ਕਿ ਚੀਨ ਤੇ ਭਾਰਤੀ ਸਰਹੱਦ ਹਾਲੀ ਤਹਿ ਨਹੀਂ ਹੋਈ • ਚੀਨ ਤੇ ਭਾਰਤ ਦਰਮਿਆਨ ਸਰਹੱਦ ਨਹੀਂ 'ਲਾਈਨ ਆਪ ਐਕਚੁਅਲ ਕੰਟਰੋਲ' (ਅਸਲ ਕਬਜੇ ਵਾਲੀ ਲੀਕ) ਹੈ • ਕਿਹਾ ਜੇ ਇਸ ਲੀਕ 'ਤੇ ਸ਼ਾਂਤੀ ਤੇ ਸਦਭਾਵਨਾ ਰੱਖੀਏ ਤਾਂ ਸਮਾਂ ਪਾ ਕੇ ਸਰਹੱਦ ਦਾ ਮਾਮਲਾ ਹੱਲ ਹੋਣ ਦੇ ਅਸਾਰ ਬਣ ਸਕਦੇ ਹਨ
● ਅਸਾਮ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਤਰੁਨ ਗੋਗੋਈ ਨੇ ਕਿਹਾ ਮੋਦੀ ਝੂਠਾ ਹੈ ਜੋ ਕਹਿ ਰਿਹਾ ਕਿ ਕੋਈ ਨਜਰਬੰਦ ਕੇਂਦਰ ਨਹੀਂ ਹੈ ● ਗੋਗੋਈ ਨੇ ਕਿਹਾ 2018 ਵਿੱਚ ਮੋਦੀ ਸਰਕਾਰ ਨੇ ਅਸਾਮ ਦੇ ਗਵਾਲਪਾੜਾ ਵਿੱਚ ਨਜਰਬੰਦ ਕੇਂਦਰ ਬਣਾਉਣ ਲਈ 46 ਕਰੋੜ ਰੁਪਏ ਜਾਰੀ ਕੀਤੇ ਸਨ
ਸਿੱਟੇ ਵਜੋਂ ਵੇਖਿਆ ਜਾ ਸਕਦਾ ਹੈ ਕਿ ਸੁਹਿਰਦ ਪੱਤਰਕਾਰਾਂ ਅਤੇ ਚਿੰਤਕਾਂ ਵਲੋਂ ਨਾਗਰਕਿਤਾ ਕਾਨੂੰਨ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚਿਆ ਜਾ ਰਿਹਾ ਬਲਕਿ ਉਹ ਇਸ ਨੂੰ ਇਕ ਸਿਆਸੀ ਧੜੇ ਦੀਆਂ ਲੋੜਾਂ ਤੱਕ ਪਰਿਭਾਸ਼ਤ ਕਰ ਰਹੇ ਹਨ। ਇਸ ਤੋਂ ਪਰੇ ਦਮਿਤ ਧਿਰਾਂ ਅਤੇ ਕੌਮਾਂਤਰੀ ਚਿੰਤਕਾਂ ਵਲੋਂ ਇਸ ਦੀ ਰਮਜ ਫੜੀ ਜਾ ਰਹੀ ਹੈ। ਉਹ ਇਸ ਸਾਰੇ ਘਟਨਾਕ੍ਰਮ ਨੂੰ ਨਾਜੀਆਂ ਵਾਂਗ ਕੀਤੀ ਜਾਣ ਵਾਲੀ ਨਸਲਕੁਸ਼ੀ ਦੇ ਇਕ ਪੜਾਅ ਵਜੋਂ ਵੇਖਦੇ ਹਨ।
ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ (22 ਦਸੰਬਰ, 2019) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਕਰਨਾਟਕਾ ਦੇ ਭਾਜਪਾ ਮੰਤਰੀ ਸ਼ਰੇਆਮ ਧਮਕੀ ਦਿੱਤੀ; ਕਿਹਾ ਕਿ ਜੇ ਬਹੁਸੰਖਿਆ (ਹਿੰਦੂਆਂ) ਦੇ ਸਬਰ ਬੰਨ੍ਹ ਟੁੱਟ ਗਿਆ ਤਾਂ ਗੋਧਰਾ ਕਾਂਡ ਦੁਹਰਾ ਦੇਵਾਂਗੇ...
ਭਾਰਤ ਵਿੱਚ ਨਾਗਰਿਕਤਾ ਸੋਧ ਐਕਟ ਲਾਗੂ ਹੋਣ ਤੋਂ ਬਾਅਦ, ਭਾਰਤ ਭਰ ਵਿੱਚ ਜ਼ੋਰਦਾਰ ਰੋਸ ਵਿਖਾਵੇ ਹੋ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਕਰਨਾਟਕ ਵਿੱਚ ਪੁਲਿਸ ਵਲੋਂ ਚਲਾਈ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਗ੍ਰਿਫਤਾਰੀਆਂ ਦਾ ਸਿਲਸਿਲਾ ਵੀ ਜਾਰੀ ਹੈ। ਦਿੱਲੀ ਵਿੱਚ ਜਾਮਾ ਮਿਲੀਆ ਯੂਨੀਵਰਸਿਟੀ ਅਤੇ ਯੂ. ਪੀ. ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੁਲਿਸ ਨੇ ਯੂਨੀਵਰਸਿਟੀਆਂ ਦੇ ਕੈਂਪਸ ਵਿੱਚ ਵੜ ਕੇ ਬੜੀ ਬੇਰਹਿਮੀ ਨਾਲ ਮਾਰਿਆ ਕੁੱਟਿਆ। ਭਾਰਤ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ, ਜਿਨ੍ਹਾਂ ਵਿੱਚ ਬੰਬਈ, ਲਖਨਊ, ਕਲਕੱਤਾ, ਪਟਨਾ ਸਾਹਿਬ, ਬੰਗਲੌਰ, ਗੋਹਾਟੀ ਆਦਿ ਸ਼ਹਿਰਾਂ ਦੀਆਂ ਵੱਡੀਆਂ ਯੂਨੀਵਰਸਿਟੀਆਂ ਸ਼ਾਮਲ ਹਨ, ਦੇ ਵਿਦਿਆਰਥੀਆਂ ਨੇ ਜ਼ੋਰਦਾਰ ਮੁਜ਼ਾਹਰੇ ਕੀਤੇ ਹਨ।
ਜਿੱਥੇ ਭਾਰਤੀ ਉਪ-ਮਹਾਂਦੀਪ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋਰ ਭਖਦਾ ਜਾ ਰਿਹਾ ਹੈ ਉਥੇ ਗਿਆਰਾਂ ਸੌ ਦੇ ਕਰੀਬ ਅਦਾਵਾਮਿਕਾਂ, ਖੋਜੀਆਂ ਅਤੇ ਪ੍ਰੋਫੈਸਰਾਂ ਨੇ ਇਸ ਕਾਨੂੰਨ ਦੇ ਹੱਕ ਵਿੱਚ ਬਿਆਨ ਜਾਰੀ ਕੀਤਾ ਹੈ। ਇਨ੍ਹਾਂ ਨੇ ਕਿਹਾ ਹੈ ਕਿ ਇਹ ਕਾਨੂੰਨ ਕਿਸੇ ਕੋਲੋਂ ਨਾਗਰਿਕਤਾ ਨਹੀਂ ਖੋਹ ਰਿਹਾ ਸਗੋਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚੋਂ ਜਬਰ ਦਾ ਸਾਹਮਣਾ ਕਰਨ ਕਰਕੇ ਭਾਰਤੀ ਉਪ-ਮਹਾਂਦੀਪ ਵਿਚ ਆਉਣ ਵਾਲੇ 6 ਭਾਈਚਾਰਿਆਂ ਦੇ ਲੋਕਾਂ ਨੂੰ ਨਾਗਰਿਕਤਾ ਦੇ ਰਿਹਾ ਹੈ।
ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 20 ਦਸੰਬਰ 2019 ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। 1980-90ਵਿਆਂ ਦੌਰਾਨ ਪੰਜਾਬ ਵਿਚ ਬਣਾਏ ਗਏ ਝੂਠੇ ਮੁਕਾਬਲਿਆਂ ਦੇ ਗੰਭੀਰ ਮਾਮਲੇ ਵਿਚ ਕਾਰਵਾਈ ਦੀ ਮੰਗ...
ਦਿੱਲੀ ਦੀ ਮੋਦੀ ਸਲਤਨਤ ਵੱਲੋਂ ਬਣਾਏ ਗਏ ਨਵੇਂ ਨਾਗਰਿਕਤਾ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਅਤੇ ਟਕਰਾਅ ਵਧ ਰਿਹਾ ਹੈ। ਪਹਿਲਾਂ-ਪਹਿਲ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਮੁੱਖ ਰੂਪ ਵਿਚ ਅਸਾਮ ਅਤੇ ਹੋਰਨਾਂ ਉੱਤਰ-ਪੂਰਬੀ ਰਾਜਾਂ ਵਿਚ ਹੋਇਆ ਸੀ, ਪਰ ਹੁਣ ਇਸ ਕਾਨੂੰਨ ਦਾ ਵਿਰੋਧ ਬੰਗਾਲ, ਬਿਹਾਰ, ਮੁੰਬਈ, ਦੱਖਣੀ-ਰਾਜਾਂ, ਦਿੱਲੀ ਅਤੇ ਪੰਜਾਬ ਵਿਚ ਵੀ ਹੋ ਰਿਹਾ ਹੈ। ਇਸ ਹਾਲਾਤ ਵਿੱਚ ਵਧੇਰੇ ਚਰਚਾ ਵਿਰੋਧ ਦੀਆਂ ਘਟਨਾਵਾਂ ਦੀ ਹੋ ਰਹੀ ਹੈ, ਅਤੇ ਵਿਰੋਧ ਪਿਛਲੇ ਕਾਰਨ ਪਿੱਛੇ ਪਾ ਦਿੱਤੇ ਗਏ ਹਨ। ਇਸ ਮਾਮਲੇ ਦੇ ਬੁਨਿਆਦੀ ਪੱਖਾਂ ਨੂੰ ਜਾਨਣ/ਸਮਝਣ ਦੇ ਯਤਨ ਤਹਿਤ ਹੇਠਲੀ ਚਰਚਾ ਸਾਂਝੀ ਕਰ ਰਹੇ ਹਾਂ।
Next Page »