ਯੁਨਾਇਟਡ ਨੇਸ਼ਨਜ਼ ਦੇ ਮੀਤ ਜਨਰਲ ਸਕੱਤਰ ਅਦਾਮਾ ਡਾਈਂਗ, ਜੋ ਕਿ ਯੁਨਾਇਟਡ ਨੇਸ਼ਨਜ਼ ਦੇ ਨਸਲਕੁਸ਼ੀ ਦੀ ਰੋਕਥਾਮ ਲਈ ਖਾਸ ਸਲਾਹਕਾਰ ਵੀ ਹਨ, ਨੇ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਬਣਾਏ ਜਾਣ ਤੋਂ ਬਾਅਦ ਭਾਰਤ ਵਿੱਚ ਘੱਟਗਿਣਤੀਆਂ ਖਿਲਾਫ ਵਧ ਰਹੇ ਵਿਤਕਰੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਦਲ ਖਾਲਸਾ ਨੇ ਦਿੱਲੀ ਪੁਲਿਸ ਵਲੋਂ ਪਿਛਲ਼ੇ ਸਮੇਂ ਅੰਦਰ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਨ ਵਾਲੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਮਰਥਕਾਂ ਨੂੰ ਸ਼ਹਿਰ ਅੰਦਰ ਹੋਈ ਹਿੰਸਾ ਨਾਲ ਸਬੰਧਤਿ ਕੇਸਾਂ ਵਿੱਚ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੁਸਲਮਾਨਾਂ ਦਾ ਸੋਚੀ-ਸਮਝੀ ਨੀਤੀ ਤਹਿਤ ਕੀਤਾ ਜਾ ਰਿਹਾ ਸ਼ੋਸ਼ਣ ਅਤੇ ਸ਼ਿਕਾਰ ਨੂੰ ਬੰਦ ਕਰਵਾਉਣ ਲਈ ਦਿੱਲੀ ਪ੍ਰਸ਼ਾਸਨ ਨੂੰ ਹਦਾਇਤ ਕਰਨ।
ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ ਘੱਟ-ਗਿਣਤੀ ਕੌਮਾਂ ਵਿਰੁੱਧ ਉੁਹ ਜੋ ਕੁਝ ਵੀ ਕਰਦਾ ਹੈ ਉਸਦਾ ਅੰਦਰੂਨੀ ਮਾਮਲਾ ਹੈ, ਨੂੰ ਮੁਢੋ ਰੱਦ ਕਰਨ ਅਤੇ ਸਰਗਰਮ ਦਖਲਅੰਦਾਜੀ ਕਰਕੇ ਜਿਥੇ ਮੋਦੀ ਹਕੂਮਤ ਨੂੰ ਦੁਨੀਆਂ ਸਾਹਮਣੇ ਜੁਆਬਦੇਹ ਬਨਾਉਣ ਉੱਥੇ ਪ੍ਰਭੂਸਤਾ ਸੰਪੰਨ ਸਵੈ-ਰਾਜ ਲਈ ਲੜ ਰਹੀਆਂ ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦਿਵਾਉਣ ਵਿੱਚ ਮਦਦਗਾਰ ਹੋਣ।
ਬੁੱਧਵਾਰ (19 ਫਰਵਰੀ) ਨੂੰ ਤਾਮਿਲ ਨਾਡੂ ਵਿੱਚ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ (ਨਾ.ਰਜਿ.) ਅਤੇ ਜਨਸੰਖਿਆ ਰਜਿਸਟਰ (ਜ.ਰਜਿ.) ਦੇ ਵਿਰੋਧ ਵਿੱਚ ਵੱਡੇ ਪੱਧਰ ਉੱਤੇ ਵਿਰੋਧ ਵਿਖਾਵੇ ਹੋਏ।
ਤਜਵੀਜ਼ਸ਼ੁਦਾ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਸਾਮ ਵਿੱਚ ਬਣਾਏ ਗਏ ਨਾਗਰਿਕਤਾ ਰਜਿਸਟਰ ਦੇ ਅੰਕੜੇ ਬਿਜਲ ਇੰਟਰਨੈੱਟ ਤੋਂ ਗਾਇਬ ਹੋ ਗਏ ਹਨ।
ਮੁਸਲਮਾਨ ਭਾਈਚਾਰੇ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਨਾਂ ਇਕ ਚਿੱਠੀ ਸੌਂਪੀ।
ਸਿਆਟਲ ਸਿਟੀ ਕੌਂਸਲ ਦੇ ਇਜਲਾਸ ਦੌਰਾਨ ਬੀਬੀ ਕਸ਼ਾਮਾ ਸਾਵੰਤ ਨੇ ਨਾ.ਸੋ.ਕਾ. ਅਤੇ ਨਾ.ਰਜਿ. ਬਾਰੇ ਪ੍ਰਭਾਵਸ਼ਾਲੀ ਲਿਖਤੀ ਤਕਰੀਰ ਪੜ੍ਹੀ।
ਪੀ.ਟੀ.ਸੀ. ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਬਾਰੇ ਕੀਤੇ ਦਾਅਵਿਆਂ ਕਾਰਨ ਸਿੱਖ ਜਗਤ ਵਿੱਚ ਰੋਹ ਬਰਕਰਾਰ
• ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਵਿੱਚ ਸੁਣਵਾਈ ਹੋਈ • ਅਦਾਲਤ ਨੂੰ ਮਾਮਲਾ ਬੰਦ ਕਰਨ ਲਈ ਪਹਿਲਾਂ ਹੀ ਕਹਿ ਚੁੱਕੀ ਸੀਬੀਆਈ ਨੇ ਇੱਕ ਹੋਰ ਸੀਲਬੰਦ ਲਿਫਾਫਾ ਪੇਸ਼ ਕੀਤਾ • ਕਿਹਾ ਹੁਣ ਚੱਲ ਰਹੀ ਜਾਂਚ ਦੀ ਕਾਰਵਾਈ ਇਸ ਲਿਫਾਫੇ ਵਿੱਚ ਲਿਖ ਦਿੱਤੀ ਹੈ
ਨਾਗਰਿਕਤਾ ਕਾਨੂੰਨ ਦੇ ਵਿਰੁੱਧ ਵਿਖਾਵਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਸ਼ਹਿਰ ਦੇ ਜਿਨ੍ਹਾਂ ਵਿਅਕਤੀਆਂ ਨੂੰ ਪੁਲਿਸ ਨੇ ਅਮਨ ਭੰਗ ਕਰਨ ਦੇ ਦੋਸ਼ ਹੇਠ ਨੋਟਿਸ ਭੇਜੇ ਹਨ ਉਨ੍ਹਾਂ ਵਿੱਚ ਸ਼ਹਿਰ ਦੇ ਕਈ ਬਜੁਰਗਾਂ ਸਮੇਤ ਇੱਕ ਮਰ ਚੁਕਿਆ ਵਿਅਕਤੀ ਵੀ ਹੈ
Next Page »