ਪਾਦਰੀ ਸੁਲਤਾਨ ਮਸੀਹ, ਜਿਸਨੂੰ ਕਿ 15 ਜੁਲਾਈ ਨੂੰ ਲੁਧਿਆਣਾ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਨੂੰ ਪਹਿਲਾਂ ਵੀ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਜਥੇਬੰਦੀ ਆਰ.ਐਸ.ਐਸ. ਵਲੋਂ ਧਮਕੀਆਂ ਮਿਲੀਆਂ ਸਨ।
ਸਿੱਖ ਗੁਰੂ ਸਾਹਿਬਾਨ ਪ੍ਰਤੀ ਅਪਸ਼ਬਦ ਬੋਲਣ ਅਤੇ ਗੁਰਬਾਣੀ ਦੇ ਅਰਥਾਂ ਦੀ ਗਲਤ ਵਿਆਖਿਆ ਕਰਨ ਵਾਲੀ ਈਸਾਈ ਔਰਤ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਣ ਦੇ ਦੋਸ਼ ਤਹਿਤ ਪਰਚਾ ਦਰਜ ਕੀਤੇ ਜਾਣ ਦੀ ਮੰਗ ਨੂੰ ਲੈਕੇ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਅੱਜ ਕਮਿਸ਼ਨਰ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਦਿੱਤਾ।
ਦਿੱਲੀ, ਹਰਿਆਣਾ, ਮਹਾਂਰਾਸ਼ਟਰ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਚਰਚਾ 'ਤੇ ਹਮਲਾ ਹੋਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਇੱਥੋਂ ਦੇ ਛਾਉਣੀ ਇਲਾਕੇ 'ਚ ਬੀਤੀ ਦੇਰ ਰਾਤ ਇਕ ਚਰਚ ਵਿਚ ਭੰਨ-ਤੋੜ ਕਰਨ 'ਤੇ ਸਥਾਨਕ ਇਸਾਈ ਭਾਈਚਾਰਾ ਗੁੱਸੇ 'ਚ ਹੈ ਙ ਪੁਲਿਸ ਅਨੁਸਾਰ ਇਹ ਘਟਨਾ ਆਗਰਾ ਛਾਉਣੀ ਦੇ ਪ੍ਰਤਾਪਪੁਰਾ ਖੇਤਰ 'ਚ ਸੇਂਟ ਮੈਰੀ ਚਰਚ ਦੀ ਹੈ ।
ਦਿੱਲੀ ਅਤੇ ਹਰਿਆਣਾ ਵਿੱਚ ਚਰਚਾਂ 'ਤੇ ਹਮਲੇ ਹੋਣ ਤੋਂ ਬਾਅਦ ਭਾਰਤ ਦੇ ਦੋ ਹੋਰ ਸੂਬਿਆਂ 'ਚ ਗਿਰਜਾ ਘਰਾਂ 'ਤੇ ਹਮਲੇ ਹੋਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ ਅਤੇ ਗਿਰਜਾ ਘਰਾਂ 'ਤੇ ਹਮਲਿਆਂ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ।
ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਪੈਂਦੇ ਪਿੰਡ ਕੈਮਰੀ ’ਚ ਉਸਾਰੀ ਅਧੀਨ ਗਿਰਜਾਘਰ ’ਚ ਕੁਝ ਲੋਕਾਂ ਨੇ ਭੰਨ-ਤੋੜ ਤੋਂ ਬਾਅਦ ਉੱਥੇ ਕਰਾਸ ਨੂੰ ਪੁੱਟ ਕੇ ਹਨੂੰਮਾਨ ਦੀ ਮੂਰਤੀ ਸਥਾਪਤ ਕਰ ਦਿੱਤੀ।ਵਿਲੀਵਾਰਸ਼ ਚਰਚ ਦੇ ਪਾਦਰੀ ਸੁਭਾਸ਼ ਚੰਦ ਦੀ ਸ਼ਿਕਾਇਤ ’ਤੇ ਪੁਲੀਸ ਨੇ 14 ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾਵਾਂ 14 7, 153 ਏ, 295, 380 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ।
ਦਿੱਲੀ ‘ਚ ਪਿਛਲੇ 2 ਮਹੀਨਿਆਂ ਦੌਰਾਨ ਦਿੱਲੀ ‘ਚ ਗਿਰਜਾਘਰਾਂ ‘ਤੇ ਅਣਪਛਾਤੇ ਲੋਕਾਂ ਵਲੋਂ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।2 ਫਰਵਰੀ 2015 ਨੂੰ ਦੇਰ ਰਾਤ ਗਏ ਦੱਖਣੀ ਦਿੱਲੀ ਦੇ ਪਾਸ਼ ਇਲਾਕੇ ਵਸੰਤ ਕੁੰਜ ‘ਚ ਸਥਿਤ ‘ਸੰਤ ਅਲਫਾਂਸੋ ਗਿਰਜਾਘਰ’ ਵਿਚ ਸੰਨ੍ਹ ਲਗਾ ਕੇ ਅਣਪਛਾਤੇ ਹਮਲਾਵਰ ਕੁਝ ਪਵਿੱਤਰ ਵਸਤਾਂ ਜ਼ਮੀਨ ‘ਤੇ ਖਿਲਾਰ ਗਏ, ਗਿਰਜਾਘਰ ਦੀ ਅਲਮਾਰੀ ਵੀ ਤੋੜ ਦਿੱਤੀ ਅਤੇ ਡੀ. ਵੀ. ਡੀ. ਪਲੇਅਰ ਆਦਿ ਚੋਰੀ ਕਰ ਕੇ ਲੈ ਗਏ।
ਬਰਤਾਨੀਆਂ ਵਿੱਚ ਵੱਸਦੇ ਇਸਾਈ ਭਾਈਚਾਰੇ ਨੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਭਾਜਪਾ ਸਰਕਾਰ ਬਨਣ ਤੋਂ ਬਾਅਦ ਵਿੱਚ ਚੱਲੇ ਜਬਰੀ ਧਰਮ ਪ੍ਰਵਰਤਨ ਪ੍ਰੋਗਰਾਮ, ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਅਤੇ ਦਿੱਲ਼ੀ ਵਿੱਚ ਚਰਚਾ ‘ਤੇ ਹੋ ਰਹੇ ਹਮਲੇ ਅਤੇ ਹਮਲ਼ਿਆਂ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ 10 ਡਾਊਨਿੰਗ ਸਟਰੀਟ ਤੋਂ ਲੈ ਕੇ ਭਾਰਤੀ ਹਾਈ ਕਮਿਸ਼ਨ ਲੰਡਨ ਤੱਕ ਏਸ਼ੀਅਨ ਕਿ੍ਸਚੀਅਨ ਫਰੰਟ ਯੂ. ਕੇ. ਵੱਲੋਂ ਭਾਰਤ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਸਹਿਯੋਗ ਨਾਲ ਲੰਡਨ ਵਿਖੇ ਰੋਸ ਮਾਰਚ ਕੀਤਾ ਗਿਆ।
ਦਿੱਲੀ ’ਚ ਚਰਚਾਂ ’ਤੇ ਹੋ ਰਹੇ ਹਮਲਿਆਂ ਦੇ ਰੋਸ ਵਜੋਂ ਇਸਾਈ ਭਾਈਚਾਰੇ ਦੇ ਮੈਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਵੱਲੋਂ ਧੱਕੇ ਨਾਲ ਬੱਸਾਂ ’ਚ ਭਰ ਲਏ ਗਏ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਹਰ ਮੁੱਦੇ ’ਤੇ ਵਿਸਥਾਰ ’ਚ ਬੋਲਦੇ ਹਨ, ਪਰ ਚਰਚਾਂ ’ਤੇ ਹਮਲਿਆਂ ਦੇ ਮਾਮਲੇ ’ਚ ਇਕ ਸ਼ਬਦ ਨਹੀਂ ਬੋਲੇ।
ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਆਰ.ਐਸ.ਐਸ. ਅਤੇ ਬਜਰੰਗ ਦਲ ਵੱਲੋਂ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਸੀ। ਇਥੇ 57 ਮੁਸਲਮਾਨ ਪਰਿਵਾਰਾਂ ਦੇ ਮੈਂਬਰਾਂ ਦਾ ਇਕ ਸਮਾਗਮ ‘ਚ ਧਰਮ ਪਰਿਵਰਤਨ ਕਰਵਾਇਆ ਗਿਆ ਸੀ।