ਅੰਤਰਰਾਸ਼ਟਰੀ ਪੱਧਰ ਉੱਤੇ ਸਮੁੰਦਰੀ ਸਿਆਸਤ ਸਰਗਰਮ ਹੈ। ਦੇਸ਼ਾਂ ਦੀ ਸੁਰੱਖਿਆ ਅਤੇ ਆਰਥਿਕਤਾ ਦੀ ਮਜ਼ਬੂਰੀ ਲਈ ਸਮੁੰਦਰੀ ਖੇਤਰ ਦੀ ਯੋਗ ਵਰਤੋਂ ਦੀ ਅਹਿਮੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮੌਜੂਦਾ ਸਮੇਂ ਵਿੱਚ ਹਿੰਦ-ਪ੍ਰਸ਼ਾਂਤ (ਇੰਡੋ-ਪੈਸੇਫਿਕ) ਖੇਤਰ ਅੰਤਰਰਾਸ਼ਟਰੀ ਰਾਜਨੀਤੀ ਦਾ ਧੁਰਾ ਬਣਦਾ ਜਾ ਰਿਹਾ ਹੈ।
ਚੰਡੀਗੜ੍ਹ – ਚੀਨ ਤੇ ਇੰਡੀਆ ਦਰਮਿਆਨ ਤਣਾਅ ਘਟਾਉਣ ਲਈ ਚੱਲ ਰਹੀ ਗੱਲਬਾਤ ਵਿੱਚੋਂ ਹਾਲ ਦੀ ਘੜੀ ਕੋਈ ਰਾਹ ਨਹੀਂ ਨਿੱਕਲ ਰਿਹਾ। ਫੌਜੀ ਪੱਧਰ ਦੀ ਗੱਲਬਾਤ ...
ਦੱਖਣੀ ਏਸ਼ੀਆ ਦੀ ਭੂ-ਸਿਆਸਤ (ਜੀਓ-ਪਾਲੀਟਿਕਸ) ਦੀ ਸਰਗਰਮੀ ਇਸ ਵੇਲੇ ਜ਼ੋਰਾਂ ਉੱਤੇ ਹੈ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਤਾਂ ਉਦੋਂ ਵੀ ਭੂ-ਸਿਆਸਤ ਦੇ ਮਹਿਰਾਂ ਨੇ ਇਸ ਦਾ ਸਬੰਧ ਦੱਖਣੀ ਏਸ਼ੀਆ ਦੀ ਭੂ-ਸਿਆਸਤ ਅਤੇ ਇਸ ਖਿੱਤੇ ਵਿਚ ਕੌਮਾਂਤਰੀ ਤਾਕਤਾਂ ਦੀ ਵਧੀ ਹੋਈ ਰੁਚੀ ਨਾਲ ਜੋੜਿਆ ਸੀ।
ਇੰਡੀਆ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਦੌਰਾਨ ਇੰਡੀਆ ਦੀਆਂ ਵੱਡੀਆਂ ਸਰਕਾਰੀ ਤੇਲ ਕੰਪਨੀਆਂ ਵੱਲੋਂ ਕੱਚੇ ਤੇਲ ਦੀ ਦਰਾਮਦ (ਇੰਪੋਰਟ) ਅਤੇ ਇੰਡੀਆ ਵਿੱਚੋਂ ਤੇਲ ਉਤਪਾਦਾਂ ਦੀ ਬਰਾਮਦ (ਐਕਸਪੋਰਟ) ਵਾਸਤੇ ਚੀਨੀ ਸਮੁੰਦਰੀ ਬੇੜਿਆਂ ਦੀ ਵਰਤੋਂ ਉਪਰ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ।
ਮੌਜੂਦਾ ਸਮੇਂ ਵਿੱਚ ਸੰਸਾਰ ਦੀ ਸਿਆਸਤ ਦਾ ਮੁਹਾਂਦਰਾਂ ਤੇਜੀ ਨਾਲ ਬਦਲ ਰਿਹਾ ਹੈ। ਅਮਰੀਕਾ-ਚੀਨ ਦਰਮਿਆਨ 'ਵਪਾਰ-ਯੁੱਧ' ਵੱਜੋਂ ਸ਼ੁਰੂ ਹੋਇਆ ਵਰਤਾਰਾ ਨਵੇਂ ਸ਼ੀਤ-ਯੁੱਧ ਦਾ ਰੂਪ ਧਾਰਦਾ ਜਾ ਰਿਹਾ ਹੈ ਜੋ ਕਿ ਸੰਸਾਰ ਦੀ ਆਰਥਿਕਤਾ, ਆਲਮੀ ਸਿਆਸਤ, ਕੌਮਾਂਤਰੀ ਸੰਬੰਧਾਂ, ਕੂਟਨੀਤੀ ਅਤੇ ਖੇਤਰੀ ਜਾਂ ਭੂ-ਸਿਆਸਤ ਦੇ ਹਾਲਾਤਾਂ ਉੱਤੇ ਅਸਰਅੰਦਾਜ ਹੋ ਰਿਹਾ ਹੈ।
ਇੰਡੀਆ ਵੱਲੋਂ ਟਿੱਕਟਾਕ, ਕੈਮ-ਸਕੈਨਰ, ਸ਼ੇਅਰ-ਇਟ ਅਤੇ ਵੀ-ਚੈਟ ਸਮੇਤ 59 ਚੀਨੀ ਜੁਗਤਾਂ (ਐਪਾਂ) ਉੱਤੇ ਰੋਕ ਲਾਉਣ ਦਾ ਚੀਨੀ ਹਲਕਿਆਂ ਵੱਲੋਂ ਤਿੱਖਾ ਪ੍ਰਤੀਕਰਮ ਆਇਆ ਹੈ।
ਇੰਡੀਆ ਵੱਲੋਂ ਟਿੱਕਟਾਕ ਸਮੇਤ 59 ਚੀਨੀ ਜੁਗਤਾਂ (ਐਪਾਂ) ਨੂੰ ਰੋਕਣ (ਬਲੌਕ ਕਰਨ) ਦੇ ਐਲਾਨ ਉੱਤੇ ਟਿੱਪਣੀ ਕਰਦਿਆਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪਿ੍ਰਥਵੀਰਾਜ ਚਾਵਨ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ "ਨਮੋ" ਸਿਰਲੇਖ ਵਾਲੀ ਜੁਗਤ (ਐਪ) ਵੀ ਵਰਤੋਂਕਾਰਾਂ ਦੀ ਨਿੱਜਤਾ ਦੀ ਉਲੰਘਣਾ ਕਰਦੀ ਹੈ, ਇਸ ਲਈ ਇਸ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ।
ਇੰਡੀਆ ਤੇ ਚੀਨ ਦਰਮਿਆਨ ਲੱਦਾਖ ਖੇਤਰ ਵਿੱਚ ਚੱਲ ਰਹੇ ਟਕਰਾਅ ਦੌਰਾਨ ਬੀਤੇ ਕੱਲ ਮੋਦੀ ਸਰਕਾਰ ਨੇ ਟਿਕਟਾਕ, ਯੂ.ਸੀ. ਬ੍ਰਾਊਜਰ, ਕੈਮ-ਸਕੈਨਰ, ਵੀ-ਚੈਟ ਅਤੇ ਸ਼ੇਅਰ-ਇਟ ਸਮੇਤ 59 ਜੁਗਤਾਂ (ਐਪਾਂ) ਨੂੰ ਇੰਡੀਆ ਵਿੱਚ ਰੋਕਣ (ਬਲੌਕ ਕਰਨ) ਦਾ ਐਲਾਨ ਕੀਤਾ।
ਲੱਦਾਖ ਵਿੱਚ ਚੀਨ ਅਤੇ ਇੰਡੀਆ ਦੀਆਂ ਫੌਜਾਂ ਦਰਮਿਆਨ ਪਿਛਲੇ ਮਹੀਨੇ ਤੋਂ ਬਣੀ ਤਣਾਅਪੂਰਨ ਸਥਿਤੀ ਸੋਮਵਾਰ ਰਾਤ ਨੂੰ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਦੋਵਾਂ ਧਿਰਾਂ ਦੇ ਫੌਜੀਆਂ ਦਰਮਿਆਨ ਹੋਏ ਇੱਕ ਟਕਰਾਅ ਵਿੱਚ ਇੰਡੀਆ ਦੀ ਫੌਜ ਦਾ ਇੱਕ ਅਫਸਰ ਅਤੇ ਦੋ ਫੌਜੀ ਮਾਰੇ ਗਏ।
ਕਰੋਨਾ ਮਹਾਂਮਾਰੀ ਦੇ ਦੌਰਾਨ ਸੰਸਾਰ ਅਤੇ ਸੰਸਾਰ ਦੀਆਂ ਤਾਕਤਾਂ ਦੇ ਆਪਸੀ ਸੰਬੰਧ ਤੇਜੀ ਨਾਲ ਬਦਲ ਰਹੇ ਹਨ। ਲੰਘੇ ਸਮੇਂ ਦੌਰਾਨ ਅਮਰੀਕਾ ਦੀ ਸਰਦਾਰੀ ਵਾਲੇ ਇਕ ਧਰੁਵੀ ਰਹੇ ਸੰਸਾਰ ਵਿਚ ਅਮਰੀਕਾ ਪੱਖੀ ਚੱਲਦੇ ਆ ਰਹੇ ਯੂਰਪ ਵਿਚ ਵੀ ਹੁਣ ਬਦਲ ਰਹੇ ਆਲਮੀ ਤਾਕਤ ਦੇ ਤਵਾਜਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
« Previous Page — Next Page »