ਅੰਮ੍ਰਿਤਸਰ: ਸਿੱਖੀ ਦਾ ਪ੍ਰਚਾਰ ਕਰਨ ਹਿੱਤ ਹੋਂਦ ਵਿੱਚ ਲਿਆਂਦੀ ਗਈ ਸੰਸਥਾ ਚੀਫ ਖਾਲਸਾ ਦੀਵਾਨ ਨੇ ਜਨਰਲ ਅਜਲਾਸ ਦੌਰਾਨ ਅਨੰਦ ਸਾਹਿਬ ਦੇ ਪਾਠ ਨੂੰ ਚਾਰ ਪਉੜੀਆਂ ਪੜਨ ...
ਚੀਫ਼ ਖ਼ਾਲਸਾ ਦੀਵਾਨ ਦੇ 11 ਮੈਂਬਰਾਂ ਨੇ ਬੈਠਕ ਕਰਕੇ ਇਤਰਾਜ਼ਯੋਗ ਵੀਡਿਓ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਚਰਨਜੀਤ ਸਿੰਘ ਚੱਢਾ ਨੂੰ ਪੰਥ ਵਿੱਚੋਂ ਖਾਰਜ ਕਰਨ ਦੀ ਮੰਗ ਕੀਤੀ ਹੈ। ਇਹ ਮਤਾ ਸ਼੍ਰੋਮਣੀ ਕਮੇਟੀ ਕੋਲ ਅੱਜ (16 ਜਨਵਰੀ ਨੂੰ) ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਵਿਚਾਰਨ ਲਈ ਭੇਜਿਆ ਗਿਆ ਹੈ।
ਪ੍ਰਬੰਧ ਹੇਠਲੀ ਇੱਕ ਸਕੂਲ ਦੀ ਪਿੰ੍ਰਸੀਪਲ ਨਾਲ ਅਨੈਤਿਕ ਹਰਕਤਾਂ ਕਾਰਣ ਚਰਚਾ ਵਿੱਚ ਆਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਅੱਜ ਖੱੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ।ਇੰਦਰਪ੍ਰੀਤ ਸਿੰਘ ਚੱਢਾ ਉਪਰ ਦੋਸ਼ ਸਨ ਕਿ ਉਨ੍ਹਾਂ ਨੇ ਪੀੜਤ ਪ੍ਰਿੰਸੀਪਲ ਨੂੰ ਧਮਕੀਆਂ ਦਿੱਤੀਆਂ ਸਨ ਜਿਸਦੇ ਚਲਦਿਆਂ ਉਹ ਪੁਲਿਸ ਜਾਂਚ ਦਾ ਸਾਹਮਣਾ ਕਰ ਰਹੇ ਸਨ।
ਆਪਣੇ ਹੀ ਪ੍ਰਬੰਧ ਹੇਠਲੇ ਇੱਕ ਸਕੂਲ ਦੀ ਪਿੰ੍ਰਸੀਪਲ ਨਾਲ ਅਨੈਤਿਕ ਕਾਰਾ ਕਰਦਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਬਾਵਜੂਦ ਵੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਬਾਦਲਾਂ ਦੇ ਨਜਦੀਕੀ ਜਾਣੇ ਜਾਂਦੇ ਸ੍ਰ:ਚਰਨਜੀਤ ਸਿੰਘ ਚੱਢਾ ਨੇ ਅਨੈਤਿਕਤਾ ਦੇ ਆਧਾਰ ਤੇ ਵੀ ਅਹੁਦੇ ਤੋਂ ਅਸਤੀਫਾ ਨਹੀ ਦਿੱਤਾ।ਜਿਸਦੇ ਚਲਦਿਆਂ ਦੀਵਾਨ ਦੇ ਮੈਂਬਰਾਨ ਨੇ ਦੀਵਾਨ ਦੇ ਸਵਿੰਧਾਨ ਦਾ ਜਿਕਰ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸ੍ਰ:ਧੰਨਰਾਜ ਸਿੰਘ ਨੂੰ ਦੀਵਾਨ ਦਾ ਨਵਾਂ ਪ੍ਰਧਾਨ ਥਾਪ ਦਿੱਤਾ।