ਚੰਡੀਗੜ੍ਹ: ਚੰਡੀਗੜ੍ਹ ਵਿਚ ਅੱਜ ਹੋਏ ਇਕ ਮੁਕਾਬਲੇ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਕਾਬਲੇ ਵਿਚ ਦਿਲਪ੍ਰੀਤ ਸਿੰਘ ...
ਚੰਡੀਗੜ੍ਹ: ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਕਾਡਰ ਦੇ ਡੀਐੱਸਪੀਜ਼ ਦੀ ਤਾਇਨਾਤੀ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਕਾਡਰ ਵਿੱਚ ...
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਪੁਲੀਸ ਦੇ ਡੀਐਸਪੀ ਕਾਡਰ ਦਾ ਦਿੱਲੀ ਪੁਲੀਸ ਸਣੇ ਹੋਰਨਾਂ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨਾਲ ਰਲੇਵਾਂ ਕਰਨ ...
ਹਰਿਆਣਾ ਦੇ ਇਕ ਆਈਏਐਸ ਅਫਸਰ ਦੀ ਧੀ ਨਾਲ ਅੱਧੀ ਰਾਤੀਂ ਸ਼ਰੇਰਾਹ ਛੇੜਖ਼ਾਨੀ ਅਤੇ ਉਸ ਦੇ ਅਗਵਾ ਦੀ ਕੋਸ਼ਿਸ ਦੇ ਮਾਮਲੇ ਵਿੱਚ ‘ਢਿੱਲੀ ਕਾਰਵਾਈ’ ਤੇ ‘ਨਰਮ ਧਰਾਵਾਂ’ ਤਹਿਤ ਕੇਸ ਦਰਜ ਕਰਨ ਕਾਰਨ ਹੋ ਰਹੀ ਆਪਣੀ ਚੌਤਰਫ਼ਾ ਨਿਖੇਧੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ (9 ਅਗਸਤ) ਨੂੰ ਆਖ਼ਰ ਕੇਸ ਵਿੱਚ ਗ਼ੈਰਜ਼ਮਾਨਤੀ ਧਾਰਾਵਾਂ ਜੋੜ ਕੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਅਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਛੇੜਛਾੜ ਦਾ ਕੇਸ ਤਾਂ 5 ਅਗਸਤ ਨੂੰ ਹੀ ਦਰਜ ਕਰ ਲਿਆ ਸੀ ਪਰ ਇਸ ’ਚ ਅਗਵਾ ਦੀ ਕੋਸ਼ਿਸ਼ ਦੀਆਂ ਧਰਾਵਾਂ ਬੁੱਧਵਾਰ ਨੂੰ ਮੁਲਜ਼ਮਾਂ ਗ੍ਰਿਫਤਾਰ ਕਰਨ ਤੋਂ ਐਨ ਪਹਿਲਾਂ ਜੋੜੀਆਂ। ਪੁਲਿਸ ਨੇ ਵਿਕਾਸ ਨੂੰ ਜਾਂਚ ਲਈ ਤਲਬ ਕੀਤਾ ਸੀ, ਜਿਥੇ ਉਸ ਦੀ ਗ੍ਰਿਫ਼ਤਾਰੀ ਪਾ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਦੇ ਡੀਜੀਪੀ ਤੇਜਿੰਦਰ ਸਿੰਘ ਲੂਥਰਾ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਪੰਜਾਬੀ ਬੋਲੀ ਲਈ ਆਵਾਜ਼ ਚੁੱਕਣ ਵਾਲੇ ਅਤੇ ਪੰਜਾਬੀ ਨੂੰ ਵਿਸਾਰ ਕੇ ਇੱਥੇ ਹਿੰਦੀ-ਅੰਗਰੇਜ਼ੀ 'ਚ ਲੱਗੇ ਸਰਕਾਰੀ ਬੋਰਡਾਂ 'ਤੇ ਵਿਰੋਧ ਵਜੋਂ ਕਾਲਾ ਪੇਂਟ ਫੇਰਨ ਵਾਲੇ ਸ. ਬਲਜੀਤ ਸਿੰਘ ਖਾਲਸਾ ਨੂੰ ਅੱਜ (17 ਜੁਲਾਈ ਨੂੰ) ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਡਾ. ਧਰਮਵੀਰ ਗਾਂਧੀ ਲੋਕ ਸਭਾ ਮੈਂਬਰ ਪਟਿਆਲਾ ਨੇ ਫ਼ੀਸਾਂ ਦੇ ਪੰਜ ਗੁਣਾਂ ਵਾਧੇ ਵਿਰੁਧ ਜੱਦੋਜਹਿਦ ਕਰ ਰਹੇ ਪੰਜਾਬ ਯੂਨੀਵਰਸਟੀ ਦੇ ਵਿਦਿਆਰਥੀਆਂ ਉਪਰ ਪੁਲਸ ਤਸ਼ੱਦਦ ਦੀ ਘੋਰ ਨਿੰਦਾ ਕੀਤੀ ਅਤੇ ਉਨ੍ਹਾਂ ਪੰਜਾਬ ਯੂਨੀਵਰਸਟੀ ਦੇ ਅਧਿਕਾਰੀਆਂ ਨੁੰ ਸਵਾਲ ਕੀਤਾ ਕਿ ਇਹ ਮਾਮਲਾ ਖ਼ੁਲ੍ਹੇ ਮਨ ਅਤੇ ਇੱਛਾ ਸ਼ਕਤੀ ਦੀ ਵਰਤੋਂ ਕਰਕੇ ਗੱਲਬਾਤ ਨਾਲ ਕਿਉਂ ਨਾ ਹੱਲ ਹੋ ਸਕਿਆ? ਡਾ. ਗਾਂਧੀ ਨੇ ਪੰਜਾਬ ਯੂਨੀਵਰਸਟੀ ਦੇ ਅਧਿਕਾਰੀਆਂ ਅਤੇ ਪੁਲਿਸ ਦੋਨਾਂ ਨੂੰ ਹਿੰਸਾ 'ਤੋਂ ਗੁਰੇਜ਼ ਕਰਨ ਲਈ ਆਖਿਆ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਫ਼ੀਸਾਂ ਦੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਹੇ ਰੋਸ ਪ੍ਰਦਰਸ਼ਨ 'ਤੇ ਪੁਲਿਸ ਵਲੋਂ ਲਾਠੀਚਾਰਜ ਕੀਤੇ ਜਾਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦਿਆਰਥੀਆਂ ਵਲੋਂ ਅੱਜ ਵੀ.ਸੀ. ਦਫ਼ਤਰ 'ਚ ਜਾਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਝੜਪਾਂ ਵੀ ਹੋਈਆਂ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਵੀ.ਸੀ. ਦਫ਼ਤਰ 'ਚ ਵੜਨ ਦੀ ਕੋਸ਼ਿਸ਼ ਕੀਤੀ ਗਈ।
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਆ ਗਏ ਹਨ। ਭਾਜਪਾ ਨੇ 26 ਵਿੱਚੋਂ 20 ਸੀਟਾਂ ਜਿੱਤੀਆਂ ਹਨ, 1996 ਤੋਂ ਬਾਅਦ ਇਸ ਵਾਰ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਇੱਕ ਸੀਟ ਉਸ ਦੇ ਭਾਈਵਾਲ ਅਕਾਲੀ ਦਲ ਬਾਦਲ ਨੂੰ ਮਿਲੀ ਹੈ। ਕਾਂਗਰਸ ਨੂੰ ਸਿਰਫ 4 ਸੀਟਾਂ ਹੀ ਮਿਲੀਆਂ ਹਨ।
ਕੁੱਲ 122 ਉਮੀਦਵਾਰਾਂ ਵਿਚੋਂ 26 ਕਾਂਗਰਸ, 22 ਭਾਰਤੀ ਜਨਤਾ ਪਾਰਟੀ (ਭਾਜਪਾ), 19 ਬਹੁਜਨ ਸਮਾਜ ਪਾਰਟੀ (ਬਸਪਾ) ਤੇ 4 ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਉਮੀਦਵਾਰ ਹਨ।
ਚੰਡੀਗੜ੍ਹ ਪੰਜਾਬੀ ਮੰਚ ਨੇ ਯੂਟੀ ਪ੍ਰਸ਼ਾਸਨ ਦੀ ਪੰਜਾਬੀ ਭਾਸ਼ਾ ਮਾਰੂ ਨੀਤੀ ਵਿਰੁੱਧ ਹੁਣ ਭੁੱਖ ਹੜਤਾਲ ਅਤੇ ਗ੍ਰਿਫਤਾਰੀਆਂ ਦੇ ਰਾਹ ਪੈਣ ਦਾ ਫੈਸਲਾ ਲਿਆ ਹੈ। ਮੰਚ ਦੇ ਬੈਨਰ ਹੇਠ ਪੰਜਾਬੀ ਲਿਖਾਰੀ, ਪੇਂਡੂ ਸੰਘਰਸ਼ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਸੰਗਠਨ ਵਲੋਂ 22 ਅਕਤੂਬਰ ਨੂੰ ਮਸਜਿਦ ਗਰਾਊਂਡ ਸੈਕਟਰ-20 ਵਿਖੇ ਸਮੂਹਿਕ ਭੁੱਖ ਹੜਤਾਲ ਰੱਖਣ ਸਮੇਤ ਮਾਂ ਬੋਲੀ ਦਿਵਸ ਮੌਕੇ ਸਮੂਹਿਕ ਗ੍ਰਿਫਤਾਰੀਆਂ ਦੇਣ ਦਾ ਫੈਸਲਾ ਲਿਆ ਹੈ।
« Previous Page — Next Page »