Tag Archive "canadian-government"

ਮੋਦੀ ਸਰਕਾਰ ਦਾ 1984 ਸਿੱਖ ਨਸਲਕੁਸ਼ੀ ਸਬੰਧੀ ਮਤੇ ਪ੍ਰਤੀ ਰਵੱਈਆ ਅਫਸੋਸਨਾਕ: ਮਨਜੀਤ ਸਿੰਘ ਜੀ.ਕੇ.

1984 ਸਿੱਖ ਕਤਲੇਆਮ ਨੂੰ ਨਸ਼ਲਕੁਸੀ ਨਾ ਮੰਨਣ ਦੇ ਭਾਰਤ ਸਰਕਾਰ ਦੇ ਸਟੈਂਡ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤੀ ਸੰਸਦ ’ਚ ਇਸ ਬਾਰੇ ਭਾਰਤ ਸਰਕਾਰ ਨੂੰ ਮੁਆਫ਼ੀ ਮੰਗਣ ਲਈ ਕਿਹਾ।

ਸਿੱਖ ਨਸਲਕੁਸ਼ੀ 1984 ਬਾਰੇ ਓਂਟਰਾਰੀਓ ਪਾਰਲੀਮੈਂਟ ਵਿਚ ਮਤਾ ਪੇਸ਼ ਕਰਨ ਵਾਲੀ ਆਗੂ ਹਰਿੰਦਰ ਮੱਲ੍ਹੀ

ਹਰਿੰਦਰ ਮੱਲ੍ਹੀ ਨੇ ਆਪਣੇ ਮਤੇ ਨੂੰ ਪੜ੍ਹਦੇ ਹੋਏ ਕਿਹਾ, "ਓਂਟਾਰੀਓ ਦੀ ਸੰਸਦ 'ਚ ਸਾਨੂੰ ਉਨ੍ਹਾਂ ਕਦਰਾਂ ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨੀ ਚਾਹੀਦੀ ਹੈ, ਜਿਹੜੀ ਨਿਆਂ, ਮਨੁੱਖੀ ਅਧਿਕਾਰ, ਅਤੇ ਨਿਰਪੱਖਤਾ ਹੈ। ਅਸੀਂ ਭਾਰਤ ਅਤੇ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਨਫਰਤ, ਦੁਸ਼ਮਣੀ ਅਤੇ ਜਾਤਵਾਦ, ਦੂਸਰੇ ਨੂੰ ਬਰਦਾਸ਼ਤ ਨਾ ਕਰਨ ਦੀ ਭਾਵਨਾ, 1984 ਦੇ ਸਿੱਖ ਕਤਲੇਆਮ ਦੀ ਨਿੰਦਾ ਕਰਦੇ ਹਾਂ।

ਕੈਨੇਡਾ ‘ਚ ਮਸਜਿਦ ‘ਤੇ ਹਮਲਾ ਕਰਕੇ 6 ਬੰਦਿਆਂ ਨੂੰ ਕਤਲ ਕਰਨ ਵਾਲਾ ਟਰੰਪ ਦਾ ਪ੍ਰਸ਼ੰਸਕ

ਕੈਨੇਡਾ ਦੇ ਕਿਊਬੈਕ ਸੂਬੇ ਦੀ ਇਕ ਮਸਜਿਦ 'ਤੇ ਹਮਲਾ ਕਰਕੇ ਛੇ ਮੁਸਲਮਾਨ ਨਮਾਜ਼ੀਆਂ ਦੀ ਜਾਨ ਲੈਣ ਦੇ ਮਾਮਲੇ 'ਚ ਕੈਨੇਡਾ ਦੀ ਪੁਲਿਸ ਨੇ ਇਕ ਫਰੈਂਚ-ਕੈਨੇਡੀਆਈ ਵਿਦਿਆਰਥੀ 'ਤੇ ਦੋਸ਼ ਤੈਅ ਕੀਤੇ ਹਨ। ਅਲੈਕਜ਼ੈਂਡਰ ਬਿਸੋਨੇਟ 'ਤੇ ਛੇ ਲੋਕਾਂ ਦੇ ਕਤਲ ਅਤੇ ਪੰਜ ਹੋਰਾਂ ਦੀ ਕਤਲ ਦੀ ਕੋਸ਼ਿਸ਼ ਦਾ ਦੋਸ਼ ਤੈਅ ਕੀਤਾ ਗਿਆ ਹੈ।

ਕਨੇਡਾ ਦੀ ਪਾਰਲੀਮੈਂਟ ਵਲੋਂ ਕਾਮਾਗਾਟਾ ਮਾਰੂ ਦੁਖਾਂਤ ਬਾਰੇ ਮੁਆਫ ਦੀ ਗੱਲ ਕਰਨਾ ਸੁਆਗਤਯੋਗ: ਹੋਂਦ ਚਿੱਲੜ ਤਾਲਮੇਲ ਕਮੇਟੀ

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵਲੋਂ ਕਨੇਡਾ ਦੀ ਪਾਰਲੀਮੈਂਟ ਵਿੱਚ ਵਿਸਾਖੀ ਮੌਕੇ ਰਖਾਏ ਅਖੰਡ ਪਾਠ ਸਾਹਿਬ ਅਤੇ ਕਨੇਡਾ ਦੇ ਝੰਡੇ ਬਰਾਬਰ ਨਿਸ਼ਾਨ ਸਾਹਿਬ ਨੂੰ ਝੁਲਾਏ ਜਾਣ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਥੋੜੀ ਹੈ ।

ਭਾਰਤ ਦੇ ਸਿਆਸੀ ਆਗੂ ਹੁਣ ਨਹੀਂ ਕਰ ਸਕਣਗੇ ਕੈਨੇਡਾ ਵਿੱਚ ਰੈਲੀਆਂ

ਭਾਰਤ ਖਾਸਕਰ ਪੰਜਾਬ ਦੇ ਸਿਆਸੀ ਆਗੂਆਂ ਵੱਲੋਂ ਹੁਣ ਕੈਨੇਡਾ ’ਚ ਆ ਕੇ ਸਿਆਸਤ ਕਰਨੀ ਸੌਖੀ ਨਹੀਂ ਹੋਏਗੀ। ਸਰਕਾਰ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾਣ ਦੀ ਚਰਚਾ ਛਿੜ ਗਈ ਹੈ ਕਿ ਕੈਨੇਡਾ ਪ੍ਰਭੂਸੱਤਾ ਸੰਪਨ ਦੇਸ਼ ਹੈ ਤੇ ਇਥੇ ਕਿਸੇ ਹੋਰ ਦੇਸ਼ ਦੇ ਨਾਗਰਿਕ, ਚਾਹੇ ਉਹ ਲੀਡਰ ਵੀ ਹੋਣ, ਆਪਣੇ ਦੇਸ਼ ਦੀ ਸਿਆਸਤ ਬਾਰੇ ਪ੍ਰਚਾਰ ਨਹੀਂ ਕਰ

ਕੈਨੇਡਾ ਦੀ ਪਾਰਲੀਮੈਂਟ ਵਿੱਚ ਖਾਲਸਾ ਸਾਜਨਾ ਦਿਹਾੜੇ ਸਬੰਧੀ ਆਖੰਡ ਪਾਠ ਸਹਿਬ ਦਾ ਭੋਗ ਅੱਜ

ਮਿੰਨੀ ਪੰਜਾਬ ਸਮਝੇ ਜਾਂਦੇ ਕੈਨੇਡਾ ਦੀ ਪਾਰਲੀਮੈਂਟ ਵਿਚ ਖ਼ਾਲਸਾ ਸਾਜਨਾ ਦਿਾਹੜਾ ਮਨਾਇਆ ਜਾ ਰਿਹਾ ਹੈ।ਸ਼ਨੀਵਾਰ ਤੋਂ ਆਰੰਭ ਹੋਏ ਆਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਜਾਣਗੇ।

ਭਾਰਤ ਸਰਕਾਰ ਨੇ ਕੈਨੇਡਾ ਰਹਿੰਦੇ ਸਿੱਖਾਂ ਪ੍ਰਤੀ ਫਿਰ ਹੁਜਤ ਕੀਤੀ, ਖ਼ਬਰਾਂ ਮੁਤਾਬਿਕ ਕੈਨੇਡੀਅਨ ਮੰਤਰੀ ਨੇ ਕਿਹਾ ਕੈਨੇਡਾ ਵਿਚ ਖਾਲਸਿਤਾਨ ਦੀ ਅਵਾਜ਼ ਦਬਾਈ ਜਾਵੇਗੀ

ਭਾਰਤ ਸਰਕਾਰ ਕੈਨੇਡਾ ਵਿੱਚ ਰਹਿ ਰਹੇ ਸਿੱਖਾਂ ਵਿਰੁੱਧ ਹਮੇਸ਼ਾਂ ਹੀ ਕੋਈ ਨਾ ਕੋਈ ਹੁਜੱਤ ਕਰਦੀ ਰਹਿੰਦੀ ਹੈ। ਅੱਜ ਪ੍ਰਕਾਸ਼ਤ ਹੋਈਆਂ ਖਬਰਾਂ ਮੁਤਾਬਕ ਭਾਰਤ ਦੀ ਵਿਦੇਸ਼ ਮੰਤਰੀ ਬੀਬੀ ਸ਼ੂਸਮਾ ਸਵਰਾਜ ਨੇ ਭਾਰਤ ਦੇ ਦੌਰੇ 'ਤੇ ਆਏ ਕਨੇਡੀਅਨ ਵਿਦੇਸ਼ ਮੰਤਰੀ ਜੋਹਨ ਬਾਇਰਡ ਕੋਲ ਕੈਨੇਡਾ ਵਿੱਚ ਸਿੱਖ ਖਾਲਿਸਤਾਨੀ ਲਹਿਰ ਦਾ ਮੁੱਦਾ ਉਠਾਇਆ ਹੈ।

« Previous Page