ਪੰਜਾਬੀ ਮੂਲ ਦੀ ਤੇ ਇਸ ਵੇਲੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਰਜੀਨੀਆ ਵਿੱਚ ਇਤਿਹਾਸ ਦੀ ਪ੍ਰੋਫ਼ੈਸਰ ਨੀਤੀ ਨਾਇਰ ਨੇ ਆਪਣੀ ਖ਼ੋਜ ਭਰਭੂਰ ਨਵੀਂ ਲਿਖੀ ਕਿਤਾਬ ‘ਚੇਜਿੰਗ ਹੋਮ ਲੈਂਡਸ-ਹਿੰਦੂ ਪੋਲੀਟਿਕਸ ਐਂਡ ਪਾਰਟੀਸ਼ਨ ਆਫ਼ ਇੰਡਿਆ’ ਵਿੱਚ ‘ਪੰਜਾਬ ਕੇਸਰੀ’ ਲਾਲ ਲਾਜਪਤ ਰਾਏ ਦੀ ਹਿੰਦੂ ਵਿਚਾਰਧਾਰਾ ਤੇ ਪੰਜਾਬ ਵਿਰੋਧੀ ਕਈ ਪੱਖ ਉਜਾਗਰ ਕੀਤੇ ਹਨ। ਕਿਤਾਬ ਦੇ ‘ਜਾਣ ਪਹਿਚਾਣ’ ਵਾਲੇ ਪਾਠ ਦੇ ‘ਪੰਨਾ ਨੰਬਰ 7’ ’ਤੇ ਉਹ ਲਿਖਦੀ ਹੈ ਕਿ ਲਾਲਾ ਲਾਜਪਤ ਰਾਏ ਹਿੰਦੂ ਹੱਕਾਂ ਲਈ ਲੜਿਆ ਉਹ ਕਾਂਗਰਸ ’ਚੋਂ ਅਸਤੀਫ਼ਾ ਦੇ ਕੇ 1925 ਵਿੱਚ ਪੰਜਾਬ ਦੀ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਬਣ ਗਿਆ ਤੇ ਅਗਲੇ ਸਾਲ 1926 ’ਚ ਹੀ ਉਹ ਕਾਂਗਰਸ ਦੇ ਵਿਰੁੱਧ ਹਿੰਦੂ ਹੱਕਾਂ ਲਈ ਚੋਣ ਲੜੇ।
ਸਾਕਾ '84 (ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜੂਨ 2004 ਵਿਚ ਪ੍ਰਕਾਸ਼ਤ ਕੀਤੀ ਗਈ ਕਿਤਾਬ)