ਤਕਰੀਬਨ 10 ਦਿਨ ਪਹਿਲਾਂ ਲੁਧਿਆਣਾ ਪੁਲਿਸ ਵਲੋਂ ਗ੍ਰਿਫਤਾਰ 7 ਸਿੱਖ ਨੌਜਵਾਨਾਂ ਵਿਚੋਂ ਕੁਲਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਪਿਛਲੇ ਹਫਤੇ ਲੁਧਿਆਣਾ ਪੁਲਿਸ ਵਲੋਂ ਗ੍ਰਿਫਤਾਰ ਸਿੱਖ ਨੌਜਵਾਨਾਂ ਵਿਚੋਂ ਓਂਕਾਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਨਿਆਂਇਕ ਹਿਰਾਸਤ 'ਚ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਲੁਧਿਆਣਾ ਪੁਲਿਸ ਵਲੋਂ ਸੁਭਾਸ਼ ਨਗਰ ਦੀ ਚੰਦਰ ਕਲੋਨੀ ਤੋਂ ਗ੍ਰਿਫਤਾਰ ਸਿੱਖ ਨੌਜਵਾਨ ਕੁਲਦੀਪ ਸਿੰਘ ਰਿੰਪੀ ਦੇ ਗਵਾਂਢੀ ਦੋ ਦਿਨ ਬਾਅਦ ਵੀ ਸਦਮੇ 'ਚ ਹਨ। ਹਾਲਾਂਕਿ ਕੁਲਦੀਪ ਸਿੰਘ ਰਿੰਪੀ ਦੇ ਘਰ ਦੇ ਬਾਕੀ ਮੈਂਬਰ ਘਰ ਨੂੰ ਤਾਲਾ ਲਾ ਕੇ ਕਿਤੇ ਚਲੇ ਗਏ ਹਨ। ਗਵਾਂਢੀ ਦੱਸਦੇ ਹਨ ਕਿ ਕੁਲਦੀਪ ਭਲਾ ਬੰਦਾ ਹੈ ਅਤੇ ਉਸਦਾ ਕਦੇ ਕਿਸੇ ਨਾਲ ਝਗੜਾ ਨਹੀਂ ਹੋਇਆ।
ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਭਾਈ ਪਰਮਜੀਤ ਸਿੰਘ ਨੂੰ ਭਾਰਤੀ ਕਚਿਹਰੀ ਨੇ ਇੱਕ ਜੱਲਾਦ, ਬਡਰੂਪੀਆ, ਮਾਸੂਮਾਂ ਦਾ ਖੂਨ ਪੀਣ ਵਾਲਾ, ਜੰਗੇ ਆਜਾਦੀ ਦਾ ਦੁਸ਼ਮਣ, ਕੁਰਸੀ ਦੇ ਨਸ਼ੇ ਵਿੱਚ ਜਮੀਰ ਵੇਚ ਚੁੱਕੇ ਸਾਬਕਾ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਦੀ ਸਜਿਸ਼ ਵਿੱਚ ਸ਼ਮਿਲ ਹੋਣ ਕਰਕੇ ਉਮਰ ਕੈਦ ਅਤੇ 65000/- ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸ ਤਰਾਂ ਦੇ ਫੈਸਲੇ ਦੀ ਹੀ ਉਮੀਦ ਕੀਤੀ ਜਾ ਸਕਦੀ ਸੀ ਕਿਸੇ ਹਿੰਦੋਸਤਾਨ ਦੇ ਗਲੇ-ਸੜੇ ਕਾਨੂੰਨ ਦੀ ਕਚਿਹਰੀ ਵਿੱਚੋਂ। ਪਰ ਇਸ ਨਾਲ ਇਕ ਗੱਲ ਸਾਫ ਹੋ ਗਈ ਹੈ ਕਿ ਹਿੰਦੋਸਤਾਨੀ ਕਾਨੂੰਨ ਦੇ ਦੋ ਪੱਖ ਹਨ।