ਦਲ ਖਾਲਸਾ ਜਥੇਬੰਦੀ ਦੇ ਬਾਨੀ ਮੁਖੀ ਭਾਈ ਗਜਿੰਦਰ ਸਿੰਘ ਦੇ ਜਲਾਵਤਨੀ ਦੌਰਾਨ ਪਾਕਿਸਤਾਨ ਵਿਚ ਚਲਾਣਾ ਕਰ ਜਾਣ ਉੱਤੇ ਅੱਜ ਸਨੇਹਾ ਜਾਰੀ ਕਰਦਿਆਂ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਨੇ ਕਿਹਾ ਹੈ ਕਿ ਖਾਲਸਾ ਪੰਥ ਲਈ ਇਹ ਗੱਲ ਤਸੱਲੀ ਦਾ ਸਬੱਬ ਹੈ ਕਿ ਖਾਲਿਸਤਾਨ ਦੀ ਅਜ਼ਾਦੀ ਦੇ ਜਿਸ ਅਕੀਦੇ ਲਈ ਭਾਈ ਗਜਿੰਦਰ ਸਿੰਘ ਨੇ ਸੰਘਰਸ਼ ਵਿਚ ਪੈਰ ਰੱਖਿਆ ਸੀ ਉਸ ਉੱਤੇ ਉਹ ਆਖਰੀ ਸਾਹਾਂ ਤੱਕ ਨਿਭੇ।
"੨੯ ਸਤੰਬਰ ੧੯੮੧ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੇ ਰੋਹ ਵਜੋਂ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਹਾਜ ਅਗਵਾ ਕੀਤਾ ਅਤੇ ਲਾਹੌਰ ਲੈ ਗਏ,ਸਤੰਬਰ ੧੯੮੧ ਦੇ ਗਏ ਗਜਿੰਦਰ ਸਿੰਘ ਮੁੜ ਪੰਜਾਬ ਨਹੀ ਪਰਤੇ,ਉਹਨਾਂ ਨੂੰ ਲਾਹੌਰ ਵਿੱਚ ਉਮਰ ਕੈਦ ਦੀ ਸਜਾ ਹੋ ਗਈ, ੧੯੯੫ ਵਿੱਚ ਰਿਹਾਈ ਮੌਕੇ ਉਹ ਜਰਮਨ ਜਾਣਾ ਚਾਹੁੰਦੇ ਸਨ ਪਰ ਭਾਰਤ ਸਰਕਾਰ ਦੇ ਕੂਟਨੀਤਿਕ ਦਬਾਅ ਹੇਠ ਜਰਮਨ ਸਰਕਾਰ ਨੇ ਉਹਨਾਂ ਨੂੰ ਸਿਆਸੀ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਹੀ ਉਹ ਪਾਕਿਸਤਾਨ ਅੰਦਰ ਗੁੰਮਨਾਮ ਜਗਾ ਤੇ ਰਹਿ ਰਹੇ ਹਨ।"
ਅਜਿਹੀਆਂ ਬੀਬੀਆਂ ਬਹੁਤ ਘੱਟ ਹੁੰਦੀਆਂ ਨੇ ਜੋ ਆਪਣੇ ਸਿਰੜ ਉਤੇ ਸਦਾ ਪਹਿਰਾ ਦੇਂਦੀਆਂ ਨੇ। ਬੀਬੀ ਜੀ ਦੀ ਕੁਰਬਾਨੀ ਨੂੰ ਪੰਥ ਸਦਾ ਯਾਦ ਰਖੇਗਾ। ਇਹ ਵੀ ਇਕ ਵੈਰਾਗ ਮਈ ਪਲ ਸੀ ਕਿ ਭਾਈ ਗਜਿੰਦਰ ਸਿੰਘ ਜਿਊਂਦੇ ਜਾਗਦੇ ਹੋਣ ਦੇ ਬਾਵਜੂਦ ਵੀ ਭੈਣ ਜੀ ਦੇ ਅੰਤਮ ਦਰਸ਼ਨ ਨਹੀਂ ਕਰ ਸਕੇ ਤੇ ਵਾਹਿਗੁਰੂ ਦੇ ਹੁਕਮ ਨੂੰ ਸਿਰ ਝੁਕਾ ਕੇ ਮੰਨਿਆ। ਸੰਗਤਾਂ ਨੇ ਸਭ ਬੁਲਾਰਿਆਂ ਦੇ ਵੀਚਾਰ ਬੜੇ ਧੀਰਜ ਨਾਲ ਸੁਣੇ।
ਭਾਈ ਗਜਿੰਦਰ ਸਿੰਘ ਅਤੇ ਬੀਬੀ ਮਨਜੀਤ ਕੌਰ ਦੇ ਵਿਆਹ ਨੂੰ ਮਹਿਜ ਇੱਕ ਸਾਲ ਹੀ ਹੋਇਆ ਸੀ ਤੇ ਬੇਟੀ ਬਿਕਰਮਜੀਤ ਕੌਰ ਤਿੰਨ ਮਹੀਨਿਆਂ ਦੀ ਸੀ ਜਦੋਂ ਲਾਲਾ ਨਰਾਇਣ ਕਤਲ ਕਾਂਡ ਮਾਮਲੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗਿਰਫਤਾਰੀ ਹੋਈ ਤਾਂ ਸਰਕਾਰ ਦੇ ਰਵੱਈਏ ਖਿਲਾਫ ਰੋਸ ਜ਼ਾਹਰ ਕਰਨ ਲਈ ਭਾਈ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਭਾਰਤੀ ਜਹਾਜ ਨੂੰ ਅਗਵਾ ਕੀਤਾ। ਨਤੀਜੇ ਵਜੋਂ ਭਾਈ ਗਜਿੰਦਰ ਸਿੰਘ ਕਦੇ ਵੀ ਪਰਿਵਾਰ ਨਾਲ ਇੱਕਠੇ ਨਾ ਹੋ ਸਕੇ। ਵਿਦੇਸ਼ੀ ਵੀਜਾ ਨੀਤੀਆਂ ਕਾਰਣ ਉਹ ਬੀਬੀ ਮਨਜੀਤ ਕੌਰ ਅਤੇ ਆਪਣੀ ਬੇਟੀ ਪਾਸ ਵੀ ਨਾ ਰਹਿ ਸਕੇ।
ਇਹ ਖਬਰ ਸਿੱਖ ਸਫਾਵਾਂ ਵਿਚ ਬੜੇ ਸੋਗ ਨਾਲ ਪੜ੍ਹੀ ਜਾਏਗੀ ਕਿ ਸਿੱਖ ਆਜਾਦੀ ਲਈ ਸੰਘਰਸ਼ੀਲ ਜਥੇਬੰਦੀ ਦਲ ਖਾਲਸਾ ਦੇ ਮੋਢੀਆਂ ਵਿਚੋਂ ਰਹੇ ਭਾਈ ਗਜਿੰਦਰ ਸਿੰਘ ਜੀ ਦੀ ਪਤਨੀ ਬੀਬੀ ਮਨਜੀਤ ਕੌਰ ਸਿਹਤ ਦੇ ਉਤਰਾਅ ਚੜ੍ਹਾਵਾਂ ਵਿੱਚੋਂ ਲੰਘਦਿਆਂ ਅੱਜ ਇਸ ਸੰਸਾਰ ਤੋਂ ਵਿਦਾ ਹੋ ਗਏ ਹਨ।