ਹਾਲ ਹੀ ਵਿੱਚ ਮਿਲੀ ਜਾਣਾਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਸਿੱਖ ਸਿਆਸੀ ਕੈਦੀ ਭਾਈ ਦਿਲਬਾਗ ਸਿੰਘ ਬਾਘਾ ਦੀ ਜੇਲ੍ਹ ਰਿਹਾਈ ਦਾ ਫੈਸਲਾ ਲੈ ਲਿਆ ਹੈ। ਭਾਈ ਦਿਲਬਾਗ ਸਿੰਘ ਜੀ ਨਾਭਾ ਜੇਲ੍ਹ ਵਿੱਚ ਕੈਦ ਹਨ ਅਤੇ ਫਿਲਹਾਲ ਉਹ ਪੈਰੋਲ ਉੱਤੇ ਹਨ। ਉਹਨਾਂ ਦਾ ਨਾਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਵਲੋਂ ਬਣਾਈ ਗਈ ਰਾਜਸੀ ਸਿੱਖ ਕੈਦੀਆਂ ਦੀ ਸੂਚੀ ਵਿੱਚ ਹੈ।
ਤਲਵੰਡੀ ਸਾਬੋ: ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਵਾਲੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀਆਂ ਅਸਥੀਆਂ ਲੈ ਕੇ ਲਖਨੌਰ (ਹਰਿਆਣਾ) ਤੋਂ ਸਿੱਖ ਜਥੇਬੰਦੀਆਂ ਦਾ ਕਾਫ਼ਲਾ ...
ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਵਾਸਤੇ ਅੰਬਾਲਾ ਦੇ ਗੁਰਦੁਆਰਾ ਲਖਨੌਰ ਸਾਹਿਬ ਵਿਖੇ 14 ਨਵੰਬਰ ਤੋਂ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅੱਜ ਸ਼੍ਰੀ ਅਕਾਲ ਤਖਤ ਸਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਜਾਣਾ ਸੀ।ਪਰ ਜਿਉਂ ਹੀ ਅਰਦਾਸ ਕਰਨ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਸਮੇਤ ਜਦ ਸੰਗਤਾਂ ਨੇ ਸ਼੍ਰੀ ਅੰਮ੍ਰਿਤਸਰ ਨੂੰ ਚਾਲੇ ਪਾਏ ਤਾਂ ਇੱਕ ਕਿੱਲੋਮੀਟਰ ਬਾਅਦ ਪੁਲਿਸ ਨੇ ਕਾਫਲਾ ਰੋਕ ਲਿਆ ਅਤੇ ਭਾਈ ਖਾਲਸਾ ਨੂੰ ਅੱਗੇ ਨਾ ਜਾਣ ਲਈ ਪ੍ਰਸ਼ਾਸ਼ਨ ਮਨਾਉਣ ਲੱਗਿਆ।