ਲੰਘੇ ਦਿਨ (8 ਮਈ ਨੂੰ) ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ "ਬਰਗਾੜੀ ਮੋਰਚੇ" ਦੇ ਨਾਂ ਹੇਠ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁਧ 'ਰੋਸ ਮਾਰਚ' ਕੀਤਾ ਗਿਆ।
2015 ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੇ ਦੁਹਰਾਇਆ ਹੈ ਕਿ ਜੇਕਰ ਕੈਪਟਨ ਸਰਕਾਰ ਨੇ 15 ਫਰਵਰੀ ਤੀਕ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਤੈਅ ਸ਼ੁਦਾ ਰਣਨੀਤੀ ਤਹਿਤ 20 ਫਰਵਰੀ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਜਾਵੇਗਾ।ਕਮੇਟੀ ਨੇ ਇਹ ਵੀ ਸਾਫ ਕੀਤਾ ਹੈ ਕਿ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰ ਮੰਡ,ਜਥੇਦਾਰ ਦਾਦੂਵਾਲ ਤੇ ਜਥੇਦਾਰ ਅਜਨਾਲਾ ਸਰਬੱਤ ਖਾਲਸਾ ਨੂੰ ਹੀ ਜਵਾਬ ਦੇਹ ਹਨ।ਜੇਕਰ ਲੋੜ ਮਹਿਸੂਸ ਹੋਈ ਤਾਂ ਜਥੇਦਾਰ ਹਵਾਰਾ ਸਾਲ 2019 ਦੀ ਵੈਸਾਖੀ ਮੌਕੇ ਸਰਬੱਤ ਖਾਲਸਾ ਸੱਦ ਸਕਦੇ ਹਨ।
9 ਦਸੰਬਰ ਨੂੰ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਮੋਰਚਾ ਖਤਮ ਕੀਤੇ ਜਾਣ ਕੀਤੇ ਗਏ ਐਲਾਨ ਤੋਂ ਮੋਰਚੇ ਦਾ ਸਾਥ ਦੇਣ ਵਾਲੀਆਂ ਸਿੱਖ ਸੰਗਤਾਂ ਵਿੱਚ ਨਿਰਾਸ਼ਾ ਵੇਖੀ ਜਾ ਰਹੀ ਹੈ। ਵੱਖ-ਵੱਖ ਸਿੱਖ ਆਗੂਆਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੋਰਚੇ ਦੀ ਸਮਾਪਤੀ ਜਾਂ ਅਗਲੇ ਪੜਾਅ ਵਿੱਚ ਲੈ ਕੇ ਜਾਣ ਦੇ ਫੈਸਲੇ ਬਾਰੇ ਸਾਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।
"ਜਿਹੜਾ ਬੰਦਾ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਮੁੱਕਰ ਸਕਦਾ ਹੈ, ਜੋ ਆਪਣਾ ਵਾਅਦਾ ਨਹੀਂ ਨਿਭਾਅ ਸਕਿਆ ਉਹ ਬਰਗਾੜੀ ਵਿੱਚ ਆਪਣੇ ਕਿਸੇ ਕਰਿੰਦੇ ਨੂੰ ਭੇਜ ਕੇ ਇਨਸਾਫ ਧਰਨੇ ਦੀਆਂ ਮੰਗਾਂ ਮੰਨਣ ਦਾ ਐਲਾਨ ਕਰਵਾਉਣ ਤੋਂ ਬਾਅਦ ਵੀ ਜਰੂਰ ਮੁਕਰੇਗਾ, ਕਿਉਂਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਐਲਾਨ ਨਾਮੇ ਦੀ ਅਰਦਾਸ ਕਰਕੇ ਵੀ ਇਹ ਕੈਪਟਨ ਮੁੱਕਰ ਚੁੱਕਿਆ ਹੈ।