ਕਾਰਜਕਾਰੀ ਜਥੇਦਾਰ 10 ਮਈ ਤੋਂ ਪੰਜਾਬ ਯਾਤਰਾ ਸ਼ੁਰੂ ਕਰਨਗੇ

ਯੂਨਾਇਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ, “ਪੰਜਾਬ ਤੋਂ ਬਾਹਰ ਸਿੱਖ ਸੰਗਤ ਨੇ ਜਥੇਦਾਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ। ਜਥੇਦਾਰਾਂ ਨੇ 10 ਮਈ ਨੂੰ ਅਕਾਲ ਤਖ਼ਤ ਸਾਹਿਬ, 13 ਮਈ ਨੂੰ ਤਖ਼ਤ ਕੇਸਗੜ੍ਹ ਸਾਹਿਬ ਅਤੇ 15 ਮਈ ਨੂੰ ਤਖ਼ਤ ਦਮਦਮਾ ਸਾਹਿਬ ਮੱਥਾ ਟੇਕਣਾ ਹੈ। ਅਸੀਂ ਇਹ ਯਾਤਰਾ ਬੁੱਧਵਾਰ ਨੂੰ ਤਖ਼ਤ ਹਜ਼ੂਰ ਸਾਹਿਬ ਤੋਂ ਸ਼ੁਰੂ ਕੀਤੀ ਸੀ।”

ਵਿਸਾਖੀ ‘ਤੇ ਸਰਬੱਤ ਖਾਲਸਾ ਨਹੀ, ਪੰਥਕ ਕਾਨਫਰੰਸ ਹੋਵੇਗੀ

ਸਰਬੱਤ ਖ਼ਾਲਸਾ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਅਮਰੀਕ ਸਿੰਘ ਅਜਨਾਲਾ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਕਰ ਕੇ ਦੱਸਿਆ ਕਿ 13 ਅਪਰੈਲ ਨੂੰ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਦੀ ਥਾਂ ਪੰਥਕ ਕਾਨਫ਼ਰੰਸ ਕੀਤੀ ਜਾਵੇਗੀ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤੇ ਜਾਣ ਕਾਰਨ ਸਰਬੱਤ ਖ਼ਾਲਸਾ ਦੀ ਤਿਆਰੀ ਲਈ ਸਮਾਂ ਥੋੜਾ ਹੈ।

ਦੇਸ਼ ਧ੍ਰੋਹ ਦੇ ਕੇਸਾਂ ਵਿੱਚ ਨਜਰਬੰਦ ਕੀਤੇ ਗਏ ਸਿੱਖ ਆਗੂਆਂ ਦੀ ਜਮਾਨਤ ਮਨਜ਼ੂਰ

ਚੰਡੀਗੜ੍ਹ: ਦੇਸ਼ ਧ੍ਰੋਹ ਦੇ ਕੇਸ ਪਾ ਕੇ ਗ੍ਰਿਫਤਾਰ ਕੀਤੇ ਗਏ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਦੇ ਪ੍ਰਬੰਧਕ ਸਿੱਖ ਆਗੂਆਂ ਦੀ ਜ਼ਮਾਨਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਨਜ਼ੂਰ ਕਰ ਲਈ ਗਈ ਹੈ।

ਭਾਈ ਅਜਨਾਲਾ ਦੇ ਸਾਥੀਆਂ ਵੱਲੋਂ ਸਰਕਾਰ ਤੇ ਗੰਭੀਰ ਦੋਸ਼

ਸਰਬੱਤ ਖਾਲਸਾ ਦੁਆਰਾ ਥਾਪੇ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਜੇਲ੍ਹ ਪ੍ਰਸ਼ਾਸ਼ਨ ਪੂਰਾ ਸਮਾਂ ਚੱਕੀ ਵਿੱਚ ਬੰਦ ਰੱਖਕੇ ਮਨਾਸਿਕ ਤੇ ਸਰੀਰਕ ਤੌਰ ਤੇ ਖਤਮ ਕਰਨ ਦੀ ਰਾਹ ਤੁਰ ਰਿਹਾ ਹੈ ।ਬੀਤੇ ਦਿਨ ਗੁਰੂ ਨਾਨਕ ਹਸਪਤਾਲ ਵਿੱਚ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੀ ਸਿਹਤ ਬਾਰੇ ਜਾਨਣ ਲਈ ਪੁਜੇ ਦਮਦਮੀ ਟਕਸਾਲ ਅਜਨਾਲਾ ਦੇ ਬਾਈ ਹਰੀ ਸਿੰਘ ਅਤੇ ਸੁਖਦੇਵ ਸਿੰਘ ਨਾਗੋਕੇ ਨੇ ਦੱਸਿਆ ਕਿ ਜਥੇਦਾਰ ਅਮਰੀਕ ਸਿੰਘ ਦੀ ਹਾਲਤ ਅਜੇ ਵੀ ਚਿੰਤਾਜਨਕ ਹੈ ।

ਭਾਈ ਮੋਹਕਮ ਸਿੰਘ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜੇਲ੍ਹ ਭੇਜੇ ਗਏ

ਅੰਮ੍ਰਿਤਸਰ ਸਾਹਿਬ: ਸਰਬੱਤ ਖਾਲਸਾ ਦੇ ਅਯੋਜਨ ਨੂੰ ਲੈਕੇ ਜਿਲ੍ਹਾ ਪੁਲਿਸ ਵਲੋਂ ਦਰਜ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਯੁਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਹੈ ਜਦੋਂਕਿ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਵੱਸਣ ਸਿੰਘ ਜ਼ੱਫਰਵਾਲ ਦਾ ਦੋ–ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ।ਇਸੇ ਤਰ੍ਹਾਂ ਸ਼ੋਸਲ ਮੀਡੀਆ ਫੇਸ ਬੁੱਕ ਤੇ ਕੁਮੈਂਟ ਕਰਨ ਵਾਲੇ ਵਿਕਰਮ ਸਿੰਘ ਸੰਧੂ ਦਾ ਵੀ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ।

ਦੇਸ਼ ਧ੍ਰੋਹ ਮਾਮਲਾ: ਭਾਈ ਅਜਨਾਲਾ ਤੇ ਮੋਹਕਮ ਸਿੰਘ ਨੂੰ ਪੁਲਿਸ ਰਿਮਾਂਡ ਤੇ ਭਾਈ ਮੰਡ ਨੂੰ ਭੇਜਿਆ ਨਿਆਇਕ ਹਿਰਾਸਤ ਵਿੱਚ

ਅੰਮ੍ਰਿਤਸਰ ਸਾਹਿਬ: ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਅੰਰੀਕ ਸਿੰਘ ਅਜਨਾਲਾ, ਭਾਈ ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ ਨੂੰ ਕੱਲ੍ਹ ਅੰਮ੍ਰਿਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅਦਾਲਤ ਵੱਲੋਂ ਭਾਈ ਮੋਹਕਮ ਸਿੰਘ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਦਕਿ ਭਾਈ ਧਿਆਨ ਸਿੰਘ ਮੰਡ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਸੁਣਾਏ।

ਸਰਬੱਤ ਖਾਲਸਾ ਸਮਾਗਮ ਵਿੱਚ ਸ਼ਾਮਿਲ ਹੋਏ ਸਿੱਖ ਆਗੂਆਂ ਤੇ ਦੋਸ਼ ਧ੍ਰੋਹ ਦਾ ਮਾਮਲਾ ਹੋਇਆ ਦਰਜ; ਐਫ.ਆਈ.ਆਰ ਪੜ੍ਹੋ

ਅੰਮ੍ਰਿਤਸਰ ਸ਼ਾਹਿਬ: 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਨਿਯੁਕਤ ਕੀਤੇ ਗਏ ਤਿੰਨ ਜਥੇਦਾਰਾਂ ਸਮੇਤ ਸਰਬੱਤ ਖਾਲਸਾ ਸਮਾਗਮ ਦੇ ਪ੍ਰਬੰਧਕ ਸਿੱਖ ਆਗੂਆਂ ਖਿਲਾਫ ਪੰਜਾਬ ਪੁਲਿਸ ਧਾਰਾ 124-ਏ, 153-ਏ, 153-ਬੀ, 115, 117, 120-ਬੀ ਆਈ.ਪੀ.ਸੀ, ਗੈਰਕਨੂੰਨੀ ਗਤੀਵਿਦੀਆਂ ਰੋਕੂ ਐਕਟ1967 ਦੇ  ਸੈਕਸ਼ਨ-13(1) ਅਤੇ ਸੂਚਨਾ ਤਕਨੋਲਜੀ ਐਕਟ ਦੇ ਸੈਕਸ਼ਨ 66-ਐਫ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ। […]

ਸਰਬੱਤ ਖਾਲਸਾ ਵਿੱਚ ਨਿਯੁਕਤ ਕੀਤੇ ਜਥੇਦਾਰ ਅਤੇ ਸਿੱਖ ਆਗੂਆਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ

ਅੰਮ੍ਰਿਤਸਰ ਸਾਹਿਬ: 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਨਿਯੁਕਤ ਕੀਤੇ ਗਏ ਤਿੰਨ ਜਥੇਦਾਰਾਂ ਸਮੇਤ ਸਰਬੱਤ ਖਾਲਸਾ ਸਮਾਗਮ ਦੇ ਪ੍ਰਬੰਧਕ ਸਿੱਖ ਆਗੂਆਂ ਖਿਲਾਫ ਪੰਜਾਬ ਪੁਲਿਸ ਵੱਲੋਂ ਦੇਸ਼ ਧ੍ਰੋਹ ਅਤੇ ਆਈ.ਟੀ.ਐਕਟ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ ਜਾਣ ਦੀ ਖਬਰ ਹੈ।ਇਹ ਕੇਸ ਅੰਮ੍ਰਿਤਸਰ ਸਾਹਿਬ ਦੇ ਪਿੰਡ ਚਾਟੀਵਿੰਡ ਵਿੱਚ ਧਾਰਾ 124 ਏ, 153 ਏ, 66/6 ਆਈ.ਟੀ ਐਕਟ ਤਹਿਤ ਦਰਜ ਕੀਤਾ ਗਿਆ ਹੈ।

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਅਤੇ ਸਿੱਖ ਆਗੂ ਗ੍ਰਿਫਤਾਰ ਕਰਕੇ ਵੱਖ ਵੱਖ ਜੇਲ ਭੇਜੇ

ਸਿਮਰਨਜੀਤ ਸਿੰਘ ਮਾਨ ਨੂੰ ਕੀਤਾ ਗਿਆ ਰਿਹਾਅ
ਅੰਮ੍ਰਿਤਸਰ ਸਾਹਿਬ: ਸਰਬੱਤ ਖਾਲਸਾ ਸਮਾਗਮ ਵਿੱਚ ਚੁਣੇ ਗਏ ਜਥੇਦਾਰਾਂ ਅਤੇ ਸਮਾਗਮ ਦੇ ਸੰਚਾਲਕਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਵੱਖ ਵੱਖ ਜੇਲਾਂ ਵਿੱਚ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਹੈਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਬੀਤੇ ਦਿਨ ਅੰਮ੍ਰਿਤਸਰ ਸਾਹਿਬ ਦੇ ਕਮਿਸ਼ਨਰ ਕੋਲ ਪੇਸ਼ ਕੀਤਾ ਗਿਆ ਤੇ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਭਾਈ ਸਿਕੰਦਰ ਸਿੰਘ ਵਰਾਣਾ ਸਮੇਤ 23 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਨਾਭਾ ਜੇਲ ਭੇਜ ਦਿੱਤਾ ਗਿਆ ਹੈ।ਉਨ੍ਹਾਂ ਨਾਲ ਹਿਰਾਸਤ ਵਿੱਚ ਲਏ ਗਏ ਭਾਈ ਸਤਨਾਮ ਸਿੰਘ ਮਨਾਵਾਂ ਨੂੰ ਪਠਾਨਕੋਟ ਜੇਲ ਅਤੇ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੂੰ ਰੋਪੜ ਜੇਲ ਭੇਜਿਆ ਗਿਆ ਹੈ।