ਪੰਜਾਬ ਵਿੱਚ ਪਹਿਲਾਂ ਫ਼ਸਲਾਂ ਖਿੱਤੇ ਦੇ ਮੌਸਮ ਅਨੁਸਾਰ ਲਗਾਈਆਂ ਜਾਂਦੀਆਂ ਸਨ। ਫ਼ਸਲਾਂ ਲਈ ਪਾਣੀ ਜਾਂ ਤਾਂ ਖੂਹਾਂ ਤੋਂ ਲਿਆ ਜਾਂਦਾ ਸੀ, ਜਾਂ ਬਰਸਾਤਾਂ 'ਤੇ ਨਿਰਭਰਤਾ ਹੁੰਦੀ ਸੀ। ਜਦ ਕਿ ਪਿਛਲੀ ਸਦੀ ਵਿੱਚ ਨਹਿਰੀ ਪ੍ਰਬੰਧ ਨਾਲ ਪਾਣੀ ਦੀ ਉਪਲਬਧਤਾ ਦੀ ਸੌਖ ਵੀ ਹੋਈ ਹੈ, ਪਰ ਝੋਨੇ ਦੀ ਖੇਤੀ ਵੱਡੇ ਪੱਧਰ 'ਤੇ ਅਪਣਾਉਣ ਕਾਰਨ ਅਸੀਂ ਖੇਤੀ ਲਈ ਪਾਣੀ ਦੀ ਪੂਰਤੀ ਨੂੰ ਜਮੀਨ ਦੇ ਹੇਠੋਂ ਕੱਢ ਕੇ ਪੂਰਾ ਕਰਨਾ ਸੁਰੂ ਕਰ ਦਿੱਤਾ ਜਿਸ ਕਾਰਨ ਸਾਡੇ ਖੇਤੀ ਢਾਂਚੇ ਤੇ ਵਾਤਾਵਰਨ ਵਿਚ ਵੱਡੇ ਪੱਧਰ ਤੇ ਤਬਦੀਲੀਆਂ ਆਈਆਂ ।
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਗੁਰਮੀਤ ਸਿੰਘ (ਮੀਤ ਹੇਅਰ) ਨੂੰ ਪਾਰਟੀ ਦੇ ਸੂਬਾ ਬੁਲਾਰੇ (ਸਪੋਕਸਪਰਸਨ) ਨਿਯੁਕਤ ਕੀਤਾ ਹੈ। ਇਹ ਜਾਣਕਾਰੀ 'ਆਪ' ਦੇ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਸਾਂਝੀ ਕੀਤੀ ਗਈ।
ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕਰਾਈਮ ਐਕਟ (ਪਕੋਕਾ) ਦੇ ਵਿਰੋਧ ਵਿੱਚ ਪੰਜਾਬ ਦੀਆਂ ਕਰੀਬ 60 ਜਥੇਬੰਦੀਆਂ ਵੱਲੋਂ ਬਰਨਾਲਾ ਵਿੱਚ ਰੈਲੀ ਦੀਆਂ ਤਿਆਰੀਆਂ ਜਾਰੀ ਹਨ।
ਔਕਸਫੋਰਡ ਯੂਨੀਵਰਸਿਟੀ ਕਾਲਜ ਨੇ ਆਂਗ ਸਾਂ ਸੂ ਕੀ ਦੀ ਪੇਂਟਿੰਗ ਆਪਣੇ ਮੁੱਖ ਦੁਆਰ ਤੋਂ ਹਟਾ ਦਿੱਤੀ ਹੈ। ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਕਾਰਨ ਮਿਆਂਮਾਰ ਆਗੂ ਦੀ ਹੋ ਰਹੀ ਆਲੋਚਨਾ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਜਾਪਦੀ ਹੈ।
ਮੀਆਂ ਮਾਰ ਅੰਦਰ ਰੋਹਿੰਗੀਆਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਕੁੱਲ ਨਾਸ਼ ਨੇ ਇੱਕ ਵਾਰ ਫਿਰ 1947, 1984, 2002 ਚੇਤੇ ਕਰਾ ਦਿੱਤੇ ਹਨ। ਲੱਗਭੱਗ 4 ਲੱਖ 21 ਹਜਾਰ ਲੋਕ ਹਿਜਰਤ ਕਰਕੇ ਬੰਗਲਾਦੇਸ਼ ਪਹੁੰਚ ਚੁੱਕੇ ਹਨ। ਮਹਾਤਮਾ ਬੁੱਧ ਦੇ ਪੈਰੋਕਾਰਾਂ ਵੱਲੋਂ ਮਨੁੱਖਤਾ ਉੱਪਰ ਢਾਏ ਜਾ ਰਹੇ ਜੁਲਮ ਸ਼ਰਮਨਾਕ ਹਨ।
ਰਾਜ ਦੀ “ਨਸਲੀ ਸਫਾਈ”* ਦੀ ਮੰਗ ਧਰਮ ਨਹੀਂ ਸਗੋਂ ਰਾਸ਼ਟਰਵਾਦ ਕਰਦਾ ਹੈ। ਮਿਆਂਮਾਰ (ਬਰਮਾ) ਵਿਚ ਅਰਾਕਾਨ ਵਾਦੀ (ਰਖਾਇਨ ਸੂਬੇ) ਵਿਚੋਂ ਰੋਹਿੰਗੀਆ ਮੁਸਲਮਾਨਾਂ ਨੂੰ ਉਜਾੜਨ ਲਈ ਫੈਲੀ ਹਿੰਸਾ ਕੋਈ ਰਾਤੋ-ਰਾਤ ਨਹੀਂ ਫੈਲ ਗਈ ਸਗੋਂ ਇਸ ਪਿੱਛੇ ‘ਇੱਕ ਮਿਆਂਮਾਰੀ ਬੋਧੀ ਕੌਮ’ ਸਿਰਜਣ ਦਾ ਰਾਸ਼ਟਰਵਾਦੀ ਸੰਕਲਪ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ। ਇਸ ਲੇਖ ਵਿੱਚ “ਰਾਸ਼ਟਰੀਅਤਾ ਕਾਨੂੰਨ” (Nationality Law) ਪਿਛੋਕੜ ਬਾਰੇ ਗੱਲ ਕਰਾਂਗੇ। ਇਹ ਰਾਸ਼ਟਰੀਅਤਾ ਕਾਨੂੰਨ, ਜਿਹੜਾ ਕਿ 1982 ਵਿੱਚ ਹੋਂਦ ਵਿੱਚ ਆਇਆ ਸੀ, ਰਾਸ਼ਟਰਵਾਦ ਦਾ ਬਹੁਤ ਰੂਪ ਪੇਸ਼ ਕਰਦਾ ਹੈ।
ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਬਾਰੇ ਅੰਕੜੇ ਇਕੱਠੇ ਕਰਨ ਲਈ ਬਣਾਈ ਪੰਜਾਬ ਵਿਧਾਨ ਸਭਾ ਕਮੇਟੀ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨ ਦੌਰਾਨ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ।ਕਮੇਟੀ ਦੀ ਅਗਵਾਈ ਵਿਧਾਇਕ ਸੁਖਬਿੰਦਰ ਸਰਕਾਰੀਆ ਨੇ ਕੀਤੀ।
ਪੰਜਾਬ ਦੀ ਸਿਆਸਤ ਵਿੱਚ ਹਾਸ਼ੀਏ 'ਤੇ ਗਏ ਸਾਬਕਾ ਮੁੱਖ ਮੰਤਰੀ ਸੁਰਜੀਤ ਬਰਨਾਲਾ ਦੇ ਪਰਿਵਾਰ ਨੇ ਆਪਣੇ ਸਮਰਥਕਾਂ ਸਮੇਤ ਬਾਦਲ ਦਲ ਵਿੱਚ ਵਾਪਸੀ ਕਰਦੇ ਹੋਏ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ।