ਹਲੇਮੀ ਰਾਜ ਦੀ ਸਥਾਪਨਾ ਅਤੇ ਖਾਲਸਾ ਜੀ ਦੇ ਬੋਲ ਬਾਲੇ ਵਾਸਤੇ ਸੰਘਰਸ਼ ਕਰਦਿਆਂ ਦਿੱਲੀ ਦਰਬਾਰ ਦੀ ਬੰਦੀ ਵਿੱਚ ਪਏ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਅਤੇ ਚੜ੍ਹਦੀ ਕਲਾ ਨਮਿਤ ਇੱਕ ਅਰਦਾਸ ਸਮਾਗਮ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਇਆਲੀ ਵਿਖੇ ਹੋਇਆ।
ਸਿੱਖ ਸੰਘਰਸ਼ ਦੌਰਾਨ ਪਾਏ ਯੋਗਦਾਨ ਲਈ ਲੰਮੇ ਸਮੇਂ ਤੋਂ ਇੰਡੀਆ ਦੀਆਂ ਜੇਲ੍ਹਾਂ ਵਿਚ ਕੈਦ ਬੰਦੀ ਸਿੰਘਾਂ ਅਤੇ ਬੀਤੇ ਵਰ੍ਹੇ ਪੰਜਾਬ ਵਿਚ ਚੱਲੇ ਸਰਕਾਰੀ ਦਮਨਚੱਕਰ ਦੌਰਾਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਸਮੇਤ ਪੰਜਾਬ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਗਏ ਸਿੱਖ ਨੌਜਵਾਨਾਂ ਦੀ ਚੜ੍ਹਦੀਕਲਾ ਤੇ ਰਿਹਾਈ ਲਈ ਇਕ ਅਰਦਾਸ ਸਮਾਗਮ 31 ਦਸੰਬਰ 2023 ਨੂੰ ਤਖਤ ਸ੍ਰੀ ਹਜ਼ਰ ਸਾਹਿਬ, ਨਾਂਦੇੜ ਵਿਖੇ ਹੋਇਆ।
ਖਾੜਕੂ ਸਿੱਖ ਸੰਘਰਸ਼ ਵਿਚ ਪਾਏ ਯੋਗਦਾਨ ਕਾਰਨ ਲੰਮੇ ਸਮੇਂ ਤੋਂ ਇੰਡੀਆਂ ਦੀਆਂ ਜੇਲ੍ਹ ਵਿਚ ਕੈਦ ਬੰਦੀ ਸਿੰਘਾਂ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ “ਵਾਰਿਸ ਪੰਜਾਬ ਦੇ” ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਸਿੱਖ ਨੌਜਵਾਨਾਂ ਦੀ ਰਿਹਾਈ ਲੰਘੇ ਦਿਨ (17 ਦਸੰਬਰ, ਐਤਵਾਰ ਨੂੰ) ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਰਦਾਸ ਕੀਤੀ ਗਈ।
ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਜੁਝਾਰੂ ਸਿੰਘਾਂ, ਜਲਾਵਤਨੀ ਯੋਧਿਆਂ ਤੇ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ।
ਬੀਤੇ ਦਿਨ, 19 ਨਵੰਬਰ ਦਿਨ ਐਤਵਾਰ ਨੂੰ, ਸਿੱਖ ਸੰਘਰਸ਼ ਦੌਰਾਨ ਪਾਏ ਯੋਗਦਾਨ ਲਈ ਲੰਮੇ ਸਮੇਂ ਤੋਂ ਇੰਡੀਆ ਹਕੂਮਤ ਵੱਲੋਂ ਕੈਦ ਕੀਤੇ ਗਏ ਬੰਦੀ ਸਿੰਘਾਂ ਅਤੇ ਇਸ ਵਰ੍ਹੇ ਦੇ ‘ਨੈਸ਼ਨਲ ਸਕਿਉਰਿਟੀ ਐਕਟ’ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਗਏ ਵਾਰਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ ।
ਸਿੱਖ ਸੰਘਰਸ਼ ਦੌਰਾਨ ਪਾਏ ਯੋਗਦਾਨ ਕਾਰਨ ਲੰਮੇ ਸਮੇਂ ਤੋਂ ਇੰਡੀਆ ਦੀਆਂ ਜੇਲ੍ਹਾਂ ਵੁਣ ਕੈਦ ਬੰਦੀ ਸਿੰਘਾਂ ਅਤੇ ਡਿਬਰੂਗੜ ਜੇਲ੍ਹ ਅਸਾਮ ਵਿਚ ਨਜ਼ਰਬੰਦ ‘ਵਾਰਿਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨਾਂ ਤੇ ਸ਼ੁਰੂ ਕੀਤੇ ਅਰਦਾਸ ਸਮਾਗਮ ਤਹਿਤ ਦੂਜਾ ਅਰਦਾਸ ਸਮਾਗਮ
ਰਾਜਨੀਤਕ, ਸਮਾਜਿਕ ਤੇ ਮਨੁੱਖੀ ਹੱਕਾਂ ਦੇ ਦਾਇਰੇ ਵਿਚ ਵਿਚਰਨ ਵਾਲੀਆਂ ਸੰਸਥਾਵਾਂ, ਜਥੇਬੰਦੀਆਂ ਜਾਂ ਪਾਰਟੀਆਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੰਡੀਆ ਦੀਆਂ ਕੇਂਦਰੀ ਤੇ ਸੂਬਾ ਸਰਕਾਰਾਂ ਉੱਤੇ ਦਬਾਅ ਬਣਾਉਣ ਦੀ ਸਰਗਰਮੀ ਕਰ ਸਕਦੇ ਹਨ। ਪਰ ਇਸ ਵਾਸਤੇ ਸਾਂਝੇ ਤੇ ਨਿਰਪੱਖ ਮੰਚ ਅਤੇ ਅਹਿਜੀ ਹੀ ਅਗਵਾਈ ਦੀ ਲੋੜ ਹੈ।
ਲੰਘੀ 11 ਨਵੰਬਰ ਨੂੰ ਦਲ ਖ਼ਾਲਸਾ ਦੇ ਯੂਥ ਵਿੰਗ, ਸਿੱਖ ਯੂਥ ਆਫ ਪੰਜਾਬ ਦੇ ਕਾਰਜਕਰਤਾਵਾਂ ਨੇ ਬੰਦੀ ਛੋੜ ਦਿਵਸ ਦੀ ਪੂਰਵ ਸੰਧਿਆ ਮੌਕੇ ਸੱਚਖੰਡ ਦਰਬਾਰ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਤੰਦਰੁਸਤੀ, ਚੜ੍ਹਦੀ ਕਲਾ ਅਤੇ ਬੰਦ ਖ਼ਲਾਸੀ ਲਈ ਅਰਦਾਸ ਕੀਤੀ।