ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਨੇ ਅੱਜ 2002 ਦੇ ਨਰੋਦਾ ਪਾਟਿਆ ਮੁਸਲਮਾਨ ਕਤਲੇਆਮ ਕੇਸ ਵਿਚ ਫੈਂਸਲਾ ਸੁਣਾਉਂਦਿਆਂ ਤਿੰਨ ਦੋਸ਼ੀਆਂ ਨੂੰ 10 ਸਾਲ ਬਾ-ਮੁਸ਼ੱਕਤ ਕੈਦ ਦੀ ਸਜ਼ਾ ...
ਚੰਡੀਗੜ੍ਹ: ਅਮਰੀਕਾ ਦੀ ਖੂਫੀਆ ਅਦਾਰੇ ਸੀ.ਆਈ.ਏ ਵਲੋਂ ਜਾਰੀ ਕੀਤੀ ਗਈ ਤਾਜ਼ਾ “ਵਿਸ਼ਵ ਤੱਥਕਿਤਾਬ” ਵਿਚ ਹਿੰਦੂਤਵੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਨਾਲ ਸਬੰਧਿਤ ਸੰਸਥਾਵਾਂ ਵਿਸ਼ਵ ਹਿੰਦੂ ...
ਮੂਲ ਨਿਵਾਸੀ ਭਾਰਤੀਆਂ ਦੇ ਹੱਕਾਂ ਲਈ ਜੂਝ ਰਹੀ ਜਥੇਬੰਦੀ ਬਾਮਸੇਫ ਵਲੋਂ ਨਵੇਂ ਸਾਲ ਮੌਕੇ ਪੂਨੇ ਵਿਖੇ ਕਰਵਾਏ ਗਏ ਭੀਮਾ ਕੋਰੇਗਾਉ ਜਿੱਤ ਸਮਾਰੋਹ ਸਮਾਗਮ ਦੀ ਸਫਲਤਾ ਤੋਂ ਬੁਖਲਾਏ ਸੈਂਕੜੇ ਬਜਰੰਗ ਦਲ ਅਤੇ ਸ਼ਿਵ ਸੈਨਿਕਾਂ ਨੇ ਸਮਾਗਮ ਦੇ ਪਹੁੰਚ ਮਾਰਗਾਂ ਤੇ ਦਰਜਨਾਂ ਗੱਡੀਆਂ ਦੀ ਭੰਨਤੋੜ ਕੀਤੀ ਇਸੇ ਦੁਰਾਨ 4 ਮੂਲ ਨਿਵਾਸੀਆਂ ਦੀ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਬੀਤੀ ਰਾਤ (4 ਨਵੰਬਰ) ਖਨੌਰੀ ’ਚ ਅਣਪਛਾਤੇ ਹਮਲਾਵਰਾਂ ਨੇ ਬਜਰੰਗ ਦਲ ਦੇ ਨਗਰ ਮੀਤ ਪ੍ਰਧਾਨ ਸੰਦੀਪ ਗੋਇਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਹਿੰਦੂਵਾਦੀ ਜਥੇਬੰਦੀ ਬਜਰੰਗ ਦਲ ਦੇ ਕਾਰਜਕਰਤਾ ਵਲੋਂ ਇਕ ਮੁਸਲਮਾਨ ਨੌਜਵਾਨ ਨੂੰ ਮਨੋਕਲਪਤ 'ਭਾਰਤ ਮਾਤਾ' ਦੀ 'ਜੈ' ਦਾ ਨਾਅਰਾ ਨਾ ਲਾਉਣ ਕਰਕੇ ਥੱਪੜ ਮਾਰਿਆ ਗਿਆ। ਇਸ ਘਟਨਾ ਤੋਂ ਬਾਅਦ ਹਿਸਾਰ 'ਚ ਸਥਿਤੀ ਤਣਾਅਪੂਰਨ ਹੋ ਗਈ।
ਦਿੱਲੀ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਹਿੰਦੂਤਵੀ ਜੱਥੇਬੰਦੀਆਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਕਾਰਕੂਨਾਂ ਨੇ ਹੁੱਲੜਬਾਜ਼ੀ ਕਰਦਿਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ. ਪੀ. ਆਈ. ਐਮ.) ਪੰਜਾਬ ਦੇ ਇੱਥੇ ਸਥਿਤ ਦਫ਼ਤਰ 'ਚੀਮਾ ਭਵਨ' ‘ਤੇ ਹਮਲਾ ਕਰਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪੱਥਰ ਮਾਰ ਕੇ ਭਵਨ ਦੇ ਇਕ ਕਮਰੇ ਦਾ ਸ਼ੀਸ਼ਾ ਤੋੜ ਦਿੱਤਾ।ਦੋਵਾਂ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਭਵਨ ਦਾ ਗੇਟ ਤੋੜਨ ਦੀ ਵੀ ਕੋਸ਼ਿਸ਼ ਕੀਤੀ।
ਭਾਰਤ ਦੀ ਕੇਂਦਰੀ ਸੱਤਾ ‘ਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਕਾਬਜ਼ ਹੋਣ ‘ਤੇ ਇਸਦੀ ਹਿੰਦੂਤਵੀ ਅਤੇ ਘੱਟ ਗਿਣਤੀਆਂ ਪ੍ਰਤੀ ਵਿਰੋਧੀ ਕਾਰਵਾਈਆਂ ਹਰ ਦਿਨ ਵਧਦੀਆਂ ਹੀ ਜਾਂਦੀਆਂ ਹਨ। ਫਿਰਕੂ ਅਤੇ ਘੱਟ ਗਿਣਤੀਆਂ ਨੂੰ ਅਪਮਾਣਨਿਤ ਕਰਨ ਵਾਲੀਆਂ ਬਿਆਨ ਬਾਜ਼ੀ ਤੋਂ ਸ਼ੁਰੂ ਹੋਕੇ ਹੁਣ ਇਨ੍ਹਾਂ ਸਿੱਧੇ ਤੌਰ ‘ਤੇ ਘੱਟ ਗਿਣਤੀ ਕੌਮਾਂ ਨਾਲ ਸਬੰਧਿਤ ਲੋਕਾਂ ਦਾ ਧਰਮ ਪ੍ਰਵਰਤਨ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।