ਲੰਘੀ ੨੯ ਅਕਤੂਬਰ ੨੦੨੪ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੋਆਬੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂ ਹੇਠ ਢਾਹੇ ਜਾ ਰਹੇ ਬਬਰਾਂ ਦੇ ਬੁੰਗੇ ਨੂੰ ਰੋਕਣ ਲਈ ਲਾਮਬੰਦੀ ਕੀਤੀ।
ਬੱਬਰ ਅਕਾਲੀ ਯੋਧਿਆਂ ਦਾ ਟੀਚਾ ਪੰਜਾਬ ਵਿੱਚ ਖਾਲਸਾ ਰਾਜ ਦੀ ਮੁੜ ਬਹਾਲੀ ਅਤੇ ਹਿੰਦੁਸਤਾਨ ਵਿੱਚ ਸਵੈਰਾਜ ਕਾਇਮ ਕਰਨਾ ਸੀ। ਇਸ ਮਨੋਰਥ ਲਈ ਹਥਿਆਰ ਬੰਦ ਜੱਦੋਜਹਿਦ ਰਾਹੀਂ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦੇਣ ਵਾਲੇ ਬਬਰ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ।
ਬਬਰ ਅਕਾਲੀ ਲਹਿਰ ਦੇ ੧੦੦ ਸਾਲਾ ਸਥਾਪਨਾ ਦਿਹਾੜੇ ਨੂੰ ਮੁੱਖ ਰੱਖਦਿਆ ਗੁਰਦੁਆਰਾ ਚਰਨ ਕੰਵਲ ਜੀਦੋਂਵਾਲ (ਬੰਗਾ) ਵਿਖੇ ਅੱਜ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਥ ਦੀਆਂ ਮਹਾਨ ਸਖਸ਼ੀਅਤਾਂ ਅਤੇ ਬੁਲਾਰੇ ਹਾਜ਼ਰੀ ਭਰ ਰਹੇ ਹਨ।
ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਪੰਜਾਬ ਦੇ ਦੁਆਬਾ ਖੇਤਰ ਵਿੱਚ ਚੱਲੀ ਬੱਬਰ ਅਕਾਲੀ ਲਹਿਰ ਦੇ ਸੌ ਸਾਲ ਪੂਰੇ ਹੋਣ ਉੱਤੇ ਪੰਥ ਸੇਵਕ ਜੱਥਾ ਦੋਆਬਾ ਵੱਲੋਂ ਇਸ ਲਹਿਰ ਦੀ ਯਾਦ ਵਿਚ ਸਮਾਗਮਾਂ ਦੀ ਇਕ ਲੜੀ ਚਲਾਈ ਗਈ।
ਗੁਰੂ ਸਾਹਿਬਾਨਾਂ ਨੇ ਧਰਤ ਪੰਜਾਬ ਦੇ ਜਾਇਆ ਵਿਚ ਅਣਖ, ਦਲੇਰੀ ਦੇ ਅਜਿਹੇ ਬੀਜ ਬੀਜੇ ਹਨ ਜੋ ਸਾਲਾਂ ਜਾ ਸਦੀਆ ਬਾਅਦ ਵੀ ਧਰਤੀ ਦੀ ਕੁੱਖ ਵਿਚ ਪਏ ਗਰਕ ਨਹੀਂ ਹੁੰਦੇ ਤੇ ਜਦੋਂ ਗੁਰੂ ਮਿਹਰ ਦੀ ਅੰਮ੍ਰਿਤ ਰੂਪੀ ਬੂੰਦ ਇਨ੍ਹਾਂ ਤੱਕ ਪਹੁੰਚਦੀ ਹੈ ਤਾਂ ਸਿੱਖੀ ਦਾ ਬੂਟਾ ਧਰਤੀ ਦੀ ਹਿੱਕ ਚੀਰਕੇ ਬੜੇ ਜ਼ੋਰਾਵਰ ਤਰੀਕੇ ਨਾਲ ਪ੍ਰਗਟ ਹੋ ਜਾਂਦਾ ਹੈ ਤੇ ਵਧਦਾ ਫੁੱਲਣਾ ਤੇ ਭਰਪੂਰ ਫਲਦਾ ਹੈ। ਗੁਰੂ ਦੇ ਪਿਆਰੇ ਗੁਰਮੁਖਾਂ ਨੇ ਸਿੱਖ ਇਤਿਹਾਸ ਵਿਚ ਅਜਿਹੇ ਅਨੇਕਾਂ ਕਾਰਜ ਨੇਪਰੇ ਚਾੜੇ। ਜਿਨ੍ਹਾਂ ਵਿਚੋਂ ਗੁਰੂ ਨਦਰਿ ਦੇ ਪ੍ਰਤੱਖ ਦੀਦਾਰੇ ਹੁੰਦੇ ਹਨ।