ਬੱਬਰ ਅਕਾਲੀ ਲਹਿਰ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਪਿੰਡ ਝਿੰਗੜਾਂ (ਨਵਾਂਸ਼ਹਿਰ) ਵੱਲੋਂ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ । ਜਿਸ ਸਮਾਗਮ ਦੌਰਾਨ ਭਾਈ ਮਨਧੀਰ ਸਿੰਘ ਨੇ ਵਿਸ਼ੇਸ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਅਜੌਕੀ ਗੁਲਾਮੀ ਅਤੇ ਬੱਬਰ ਅਕਾਲੀਆਂ ਦੇ ਵੇਲੇ ਦੀ ਗੁਲਾਮੀ ਬਾਰੇ ਵਿਸਥਾਰ ਪੂਰਵਕ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਬੱਬਰ ਅਕਾਲੀ ਯੋਧਿਆਂ ਦਾ ਟੀਚਾ ਪੰਜਾਬ ਵਿੱਚ ਖਾਲਸਾ ਰਾਜ ਦੀ ਮੁੜ ਬਹਾਲੀ ਅਤੇ ਹਿੰਦੁਸਤਾਨ ਵਿੱਚ ਸਵੈਰਾਜ ਕਾਇਮ ਕਰਨਾ ਸੀ। ਇਸ ਮਨੋਰਥ ਲਈ ਹਥਿਆਰ ਬੰਦ ਜੱਦੋਜਹਿਦ ਰਾਹੀਂ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦੇਣ ਵਾਲੇ ਬਬਰ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ।
ਬਬਰ ਅਕਾਲੀ ਲਹਿਰ ਦੇ ੧੦੦ ਸਾਲਾ ਸਥਾਪਨਾ ਦਿਹਾੜੇ ਨੂੰ ਮੁੱਖ ਰੱਖਦਿਆ ਗੁਰਦੁਆਰਾ ਚਰਨ ਕੰਵਲ ਜੀਦੋਂਵਾਲ (ਬੰਗਾ) ਵਿਖੇ ਅੱਜ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਥ ਦੀਆਂ ਮਹਾਨ ਸਖਸ਼ੀਅਤਾਂ ਅਤੇ ਬੁਲਾਰੇ ਹਾਜ਼ਰੀ ਭਰ ਰਹੇ ਹਨ।
ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਪੰਜਾਬ ਦੇ ਦੁਆਬਾ ਖੇਤਰ ਵਿੱਚ ਚੱਲੀ ਬੱਬਰ ਅਕਾਲੀ ਲਹਿਰ ਦੇ ਸੌ ਸਾਲ ਪੂਰੇ ਹੋਣ ਉੱਤੇ ਪੰਥ ਸੇਵਕ ਜੱਥਾ ਦੋਆਬਾ ਵੱਲੋਂ ਇਸ ਲਹਿਰ ਦੀ ਯਾਦ ਵਿਚ ਸਮਾਗਮਾਂ ਦੀ ਇਕ ਲੜੀ ਚਲਾਈ ਗਈ।
15 ਜੁਲਾਈ, 2017 ਨੂੰ ਸਿੱਖ ਸੰਗਤ ਵਲੋਂ ਬਲਾਚੌਰ ਵਿਖੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ।
ਸਿੱਖ ਵਿਦਵਾਨ ਅਤੇ ਇਤਿਹਾਸਕਾਰ ਭਾਈ ਅਜਮੇਰ ਸਿੰਘ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਸਿੱਖ ਇਤਿਹਾਸ ਨੂੰ ਜ਼ਰੀਆ ਬਣਾ ਕੇ ਸਿੱਖ ਗੁਰੂ ਸਾਹਿਬਾਨ ਨੂੰ ਅਖੌਤੀ ਭਾਰਤੀ ਦੇਸ਼ਭਗਤ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਬੱਬਰ ਰਤਨ ਸਿੰਘ "ਰੱਕੜ" ਦਦੇ ਸ਼ਹੀਦੀ ਸਮਾਗਮ ਮੌਕੇ ਬੋਲਦਿਆਂ ਭਾਈ ਅਜਮੇਰ ਸਿੂੰਘ ਨੇ ਚਾਨਣਾ ਪਾਇਆ ਕਿ ਕਿਵੇਂ ਗਦਰੀ ਬਾਬਿਆਂ ਅਤੇ ਬੱਬਰ ਅਕਾਲੀਆਂ ਵਰਗੇ ਸਿੱਖ ਨਾਇਕਾਂ ਨੂੰ ਇਤਿਹਾਸ ਵਿਚੋਂ ਗਾਇਬ ਕਰ ਦੇਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ।