ਮੱਧ ਪ੍ਰਦੇਸ਼: ਭਾਰਤੀ ਉਪਮਹਾਂਦੀਪ ਵਿੱਚ ਦਲਿਤ ਭਾਈਚਾਰੇ ਵਿਰੁਧ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ। ਇਸ ਤਹਿਤ ਮੱਧ ਪ੍ਰਦੇਸ਼ ਵਿਖੇ ਇਕ ਦਲਿਤ ਆਗੂ ਦੇ ਸਿਰ ਦਾ ...
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.), ਜੋ ਕਿ ਭਾਰਤੀ ਉਪਮਹਾਂਦੀਪ 'ਚ ਆਪਣੀ ਹਿੰਦੂਵਾਦੀ ਵਿਚਾਰਧਾਰਾ ਲਈ ਜਾਣਿਆ ਜਾਂਦਾ ਹੈ। ਆਰ.ਐਸ.ਐਸ. ਨੇ ਪੰਜਾਬ ਦੇ ਵੋਟਰਾਂ ਵਿਚ ਖਾਸ ਕਰਕੇ ਦਲਿਤ ਵੋਟਰਾਂ ਵਿਚ ਆਪਣੇ ਆਧਾਰ ਨੂੰ ਮਜਬੂਤ ਕਰਨ ਲਈ ਜਲੰਧਰ ਆਧਾਰਤ ਦਲਿਤ ਆਗੂ ਨਿਰਮਲ ਦਾਸ ਨੂੰ ਦਸ਼ਹਿਰੇ ਮੌਕੇ ਨਾਗਪੁਰ ਹੋਣ ਵਾਲੇ ਪ੍ਰੋਗਰਾਮ 'ਚ ਮੁੱਖ ਮਹਿਮਾਨ ਬਣਾਇਆ ਹੈ। ਆਸ ਹੈ ਕਿ ਆਰ.ਐਸ.ਐਸ. ਮੁਖੀ ਸਰਸੰਘਸੰਚਾਲਕ ਮੋਹਨ ਭਾਗਵਤ ਵੀ ਇਸ ਪ੍ਰੋਗਰਾਮ 'ਚ ਨਿਰਮਲ ਦਾਸ ਨਾਲ ਸਟੇਜ 'ਤੇ ਮੌਜੂਦ ਹੋਵੇਗਾ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਐਚ. ਐਸ. ਫੂਲਕਾ ਨੇ ਸੋਮਵਾਰ ਨੂੰ ਕਿਹਾ ਕਿ ਦਲਿਤਾਂ ‘ਤੇ ਹੋਏ ਅਤਿਆਚਾਰ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਜਾਹਿਰ ਕੀਤਾ ਜਾ ਰਿਹਾ ਵਿਰੋਧ ਸਿਰਫ ਇਕ ਡਰਾਮਾ ਹੈ।
ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ 'ਚ ਇਕ ਦਲਿਤ ਲਾੜੇ ਨੂੰ ਘੋੜੀ ਚੜ੍ਹਨ ਕਾਰਨ ਉਸਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ। ਉਦੈਪੁਰ ਦੇ ਘਾਸਾ ਥਾਣੇ 'ਚ ਦਲਿਤ ਲਾੜੇ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਭਾਰਤ ਦੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੇ ਰੋਹਿਤ ਵੈਮੁਲਾ ਦੀ ਮੌਤ ਨਾਲ ਜੁੜੀ ਰਿਪੋਰਟ ਨੂੰ ਦੋਣ ਤੋਂ ਮਨ੍ਹਾ ਕਰ ਦਿੱਤਾ ਹੈ। ਇਕ ਆਰ.ਟੀ.ਆਈ. ਰਾਹੀਂ ਵੈਮੁਲਾ ਦੀ ਮੌਤ 'ਤੇ ਆਈ ਰਿਪੋਰਟ ਦੀ ਜਾਣਕਾਰੀ ਮੰਗੀ ਗਈ ਸੀ। ਇਕ ਆਰ.ਟੀ.ਆਈ. ਦੇ ਜਵਾਬ 'ਚ ਮੰਤਰਾਲੇ ਨੇ ਕਿਹਾ, "ਫਾਈਲ ਹਾਲੇ 'ਅੰਡਰ ਸਬਮਿਸ਼ਨ' ਹੈ ਇਸ ਕਾਰਨ ਰਿਪੋਰਟ ਦੀ ਕਾਪੀ ਨਹੀਂ ਦਿੱਤੀ ਜਾ ਸਕਦੀ।"
ਪੰਜਾਬ ’ਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਬੁੱਧਵਾਰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਵੱਡੀ ਕਾਰਵਾਈ ਕਰਦਿਆਂ ਫਾਜ਼ਿਲਕਾ ਜੇਲ੍ਹ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 25 ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਹਾਇਕ ਜੇਲ੍ਹ ਸੁਪਰਡੈਂਟ ਜਸ਼ਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ ਨੇ ਕਿਹਾ ਕਿ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਸੁਸਪੈਂਡ ਕੀਤਾ ਗਿਆ ਹੈ।
ਉਤਰਾਖੰਡ ਪੁਲਿਸ ਦੇ ਮੁਤਾਬਕ ਕਣਕ ਪਿਹਾਉਣ ਆਏ ਇਕ ਦਲਿਤ ਨੂੰ 'ਚੱਕੀ ਅਸ਼ੁੱਧ' ਕਰਨ ਦੇ ਨਾਂ 'ਤੇ ਕਤਲ ਕਰ ਦਿੱਤਾ ਗਿਆ।
ਦਲਿਤ ਭਾਈਚਾਰੇ ਵਿਰੁੱਧ ਹੋ ਰਹੇ ਜ਼ੁਲਮਾਂ ਦਾ ਸਿਲਸਿਲਾ ਬੇਰੋਕ ਜਾਰੀ ਹੈ। ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਮੇਨਪੁਰੀ ਵਿਚ ਇਕ ਦੁਕਾਨਦਾਰ ਨੇ 15 ਰੁਪੱਈਆਂ ਪਿੱਛੇ ਇਕ ਦਲਿਤ ਜੋੜੇ ਦਾ ਕਤਲ ਕਰ ਦਿੱਤਾ।
ਸੋਸ਼ਲ ਡੈਮੋਕਰੇਟਿਕ ਪਾਰਟੀ ਆਫ ਇੰਡੀਆ (SDPI) ਨੇ ਬੀਤੇ ਦਿਨੀਂ (23 ਜੁਲਾਈ ਨੂੰ) ਦਿੱਲੀ ਦੇ ਜੰਤਰ-ਮੰਤਰ 'ਤੇ ਗੁਜਰਾਤ ਦੇ ਊਨਾ ਵਿਖੇ ਮਰੀ ਹੋਈ ਗਊ ਦੀ ਖੱਲ੍ਹ ਲਾਹੁਣ ਦੇ 'ਦੋਸ਼' 'ਚ ਦਲਿਤਾਂ ਦੀ ਮਾਰ-ਕੁਟ ਵਿਰੁੱਧ ਰੋਸ ਮੁਜਾਹਰਾ ਕੀਤਾ। ਬਾਅਦ 'ਚ ਦਲਿਤਾਂ ਨੂੰ ਅਣਮਨੁੱਖੀ ਤਰੀਕੇ ਨਾਲ ਬੰਨ੍ਹ ਕੇ ਉਨ੍ਹਾਂ ਦੀ ਪਰੇਡ ਕਰਾਉਂਦੇ ਹੋਏ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ।
ਸਮੁੱਚੇ ਭਾਰਤ ਵਿੱਚ ਦਲਿਤਾਂ ਨਾਲ ਹੋਣ ਵਾਲੀਆਂ ਵਧੀਕੀਆਂ ਦੀਆਂ ਘਟਨਾਵਾਂ ਨੂੰ ਰੋਕਣ ਤੋਂ ਨਾਕਾਮ ਰਹਿਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸੂਬਾ ਸਰਕਾਰ ਵਿਰੁੱਧ ਆਮ ਆਦਮੀ ਪਾਰਟੀ (ਆਪ) 23 ਜੁਲਾਈ ਨੂੰ ਰੋਸ ਮੁਜ਼ਾਹਰੇ ਕਰੇਗੀ।