ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਨਾਗਰਿਕਤਾ ਰਜਿਸਟਰ ਦਾ ਮਾਮਲਾ ਇਸ ਵੇਲੇ ਪੂਰਾ ਗਰਮਾਇਆ ਹੋਇਆ ਹੈ। ਜਿੱਥੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਇਹਨਾਂ ਵਿਵਾਦਤ ਮਾਮਿਲਆਂ ਦੇ ਖਿਲਾਫ ਮਤੇ ਪਾ ਰਹੀਆਂ ਹਨ ਓਥੇ ਦਿੱਲੀ, ਮਲੇਰਕੋਟਲੇ ਅਤੇ ਹੋਰਨਾਂ ਥਾਵਾਂ ਉੱਤੇ ਮੋਦੀ ਸਰਕਾਰ ਦੇ ਇਹਨਾਂ ਫੈਸਲਿਆਂ ਵਿਰੁਧ ਪੱਕੇ ਧਰਨੇ ਚੱਲ ਰਹੇ ਹਨ।
ਦਿੱਲੀ ਪੁਲਿਸ ਹੱਥੋਂ ਵਿਦਿਆਰਥੀਆਂ ਦੀ ਕਰਵਾਈ ਕੁੱਟਮਾਰ ਨੂੰ ਮੰਦਭਾਗਾ ਦੱਸਿਆ ਅਤੇ ਦੋਸ਼ੀਆਂ ਦੇ ਨਾਮ ਨਸ਼ਰ ਕਰਨ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਭਾਰਤੀ ਉਪਮਹਾਂਦੀਪ ਵਿਚ ਰਹਿੰਦੇ ਆਮ ਲੋਕਾਂ ਵਿਚੋਂ ਸ਼ਾਇਦ ਕੋਈ ਹੀ ਹੋਵੇ ਜਿਸ ਦੇ ਦਸਤਾਵੇਜ਼ਾਂ ਉੱਤੇ ਉਹਦੇ ਨਾਂ ਦਾ ਸਹੀ ਤੇ ਇਕਸਾਰ ਸ਼ਬਦਜੋੜ ਹੋਵੇ।
ਨਵੀਂ ਦਿੱਲੀ: ਸੋਮਵਾਰ ਨੂੰ ਅਸਾਮ ਵਿਚ ਜਾਰੀ ਕੀਤੇ ਗਏ ਨੈਸ਼ਨਲ ਰਜਿਸਟਰ ਆਫ ਸਿਟਜ਼ਿਨਸ਼ਿਪ (ਐਨਆਰਸੀ) ਖਿਲਾਫ ਹੋਣ ਵਾਲੀ ਰੈਲੀ ਵਿਚ ਭਾਗ ਲੈਣ ਲਈ ਅਸਾਮ ਗਏ ਤ੍ਰਿਣਾਮੁਲ ...