ਗੁਰੂੁ ਅਮਰਦਾਸ ਜੀ ਨੇ ਬਾਰ੍ਹਾਂ ਸਾਲ ਖਡੂਰ ਸਾਹਿਬ ਵਿਖੇ ਸੇਵਾ ਵਿਚ ਗੁਜ਼ਾਰੇ। ਗੁਰੁ ਸੇਵਾ ਅਤੇ ਪ੍ਰਭੂ ਸਿਮਰਨ ਰਾਹੀਂ ਮਨ ਨੂੰ ਗੁਰਮਤਿ ਨਾਲ ਪ੍ਰਕਾਸ਼ਵਾਨ ਕਰਨ ਦਾ ਨਤੀਜਾ ਇਹ ਹੋਇਆ ਕਿ ਗੁਰੂੁ ਅੰਗਦ ਦੇਵ ਜੀ ਨੇ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਥਾਪ ਦਿੱਤਾ। ਗੁਰਿਆਈ ਪ੍ਰਾਪਤੀ ਉਪਰੰਤ ਆਪ ਜੀ ਨੇ ਗੋਇੰਦਵਾਲ ਸਾਹਿਬ ਨੂੰ ਪ੍ਰਚਾਰ ਦਾ ਕੇਂਦਰ ਬਣਾਇਆ। ਇਥੇ ਹੀ 95 ਸਾਲ ਦੀ ਉਮਰ ਵਿਚ 1574 ਈ. ਨੂੰ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾ ਗਏ।