ਲੰਘੀ ੨੯ ਅਕਤੂਬਰ ੨੦੨੪ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੋਆਬੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਂ ਹੇਠ ਢਾਹੇ ਜਾ ਰਹੇ ਬਬਰਾਂ ਦੇ ਬੁੰਗੇ ਨੂੰ ਰੋਕਣ ਲਈ ਲਾਮਬੰਦੀ ਕੀਤੀ।
ਪੱਤਰਕਾਰ ਮਨਦੀਪ ਸਿੰਘ ਵੱਲੋਂ ਡਾ ਸੇਵਕ ਸਿੰਘ ਨਾਲ ਗੁਰੂ ਦੀ ਧਰਤ ਪੰਜਾਬ ਦੀ ਇਤਿਹਾਸਿਕ ਤੇ ਵਿਰਾਸਤੀ ਮਹੱਤਤਾ ਬਾਰੇ ਕੀਤੀ ਗਈ ਖਾਸ ਗੱਲਬਾਤ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰਿਓ ਜੀ।
ਸ. ਅਜੈਪਾਲ ਸਿੰਘ ਬਰਾੜ (ਮਿਸਲ ਸਤਲੁਜ) ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਚੱਲ ਰਹੇ ਸੁੰਦਰੀਕਰਨ ਦੇ ਕੰਮ ਸਬੰਧੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੁਆਰੇ ਦੇ ਸੁੰਦਰੀਕਰਨ ਦੇ ਨਾਮ ਹੇਠ ਐਸਜੀਪੀਸੀ ਜੋ ਇਹ ਭੰਨ ਤੋੜ ਕਰ ਰਹੀ ਹੈ
ਅੱਜ ਮੀਰੀ-ਪੀਰੀ ਦਿਹਾੜਾ ਹੈ। ਛੇਵੇਂ ਸਤਿਗੁਰੂ ਤੇ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਨਾਲ ਸੰਬੰਧਤ ਪਵਿੱਤਰ ਦਿਵਸ ਹੈ। ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਅਕਾਲ ਤਖਤ ਸਾਹਿਬ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਦਾ ਜਲੌਅ ਪਰਗਟ ਕਰਨ ਵਾਲਾ ਸ਼੍ਰੋਮਣੀ ਅਸਥਾਨ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾ ਪੰਥ ਗੁਰਮਤਾ ਕਰਕੇ ਆਪਣੇ ਸਾਂਝੇ ਫੈਸਲੇ ਲੈਂਦਾ ਰਿਹਾ ਹੈ।
(੧੪ ਹਾੜ) ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਲਈ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਕੀਤੇ ਜਾ ਰਹੇ ਤਾਲਮੇਲ ਤਹਿਤ ਅੱਜ ਭਾਈ ਹਰਦੀਪ ਸਿੰਘ ਮਹਿਰਾਜ ਵੱਲੋਂ ਹਰਿਆਣੇ ਵਿਚ ਵੱਖ-ਵੱਖ ਥਾਈਂ ਸੇਵਾ ਕਾਰਜਾਂ ਵਿਚ ਲੱਗੀਆਂ ਸਿੱਖ ਸਖਸ਼ੀਅਤਾਂ ਅਤੇ ਜਥਿਆਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ।
ਹੋਲਾ ਮਹੱਲਾ ਸਿੱਖਾਂ ਦਾ ਇੱਕ ਸਰਵਉਚ, ਸ਼ਕਤੀ ਦਾ ਪ੍ਰਤੀਕ ਅਤੇ ਫੌਜੀ ਲਸ਼ਕਰ ਦਾ ਇੱਕ ਕੌਤਕ ਹੈ। ਇਸ ਅਵਸਰ ਉਤੇ ਜੁਝਾਰੂ ਸਿੰਘਾਂ ਦੇ ਆਪਣੇ ਸ਼ਸ਼ਤਰਾਂ ਅਤੇ ਯੁੱਧ-ਵਿਧੀ ਦਾ ਕਰਤਬ ਸੰਗਤਾਂ ਨੂੰ ਵਿਖਾਉਂਦੇ ਹਨ।
ਦਿੱਲੀ ਦੇ ਸਿੱਖ ਨੌਜਵਾਨਾਂ ਵੱਲੋਂ 4 ਅਗਸਤ 2019 ਨੂੰ ਧਰਮ ਯੁੱਧ ਮੋਰਚੇ ਬਾਰੇ ਇਕ ਵਿਚਾਰ ਚਰਚਾ ਸੁਭਾਸ਼ ਨਗਰ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਈ ਗਈ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਪਹਿਲਾਂ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਵਾਣ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ, ਜਿਸ ਦੀ ਨਕਲ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਕੋਲ ਰੱਖਦੇ ਸਨ, ਦੇ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਭਾਈ ਮਨਧੀਰ ਸਿੰਘ ਨੇ ਧਰਮ ਯੁੱਧ ਮੋਰਚੇ ਦਾ ਇਤਿਹਾਸਤਕ ਅਤੇ ਮੌਜੁਦਾ ਸਮੇਂ ਲਈ ਮਹੱਤਵ ਉਜਾਗਰ ਕੀਤਾ।