ਪੰਥਕ ਅਤੇ ਸਿੱਖ ਸਫਾਂ ਨੂੰ ਇਸ ਵੇਲੇ ਦੇ ਹਾਲਾਤ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿਉਂਕਿ ਦਿੱਲੀ ਦਰਬਾਰ (ਇੰਡੀਅਨ ਸਟੇਟ) ਵੱਲੋਂ ਸਿੱਖ ਸੰਸਥਾਵਾਂ, ਜਿਹਨਾਂ ਵਿਚ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਅਤੇ ਤਖਤ ਸਾਹਿਬਾਨ ਦੀਆਂ ਪ੍ਰਬੰਧਕ ਸੰਸਥਾਵਾਂ ਪ੍ਰਮੁੱਖ ਹਨ, ਉੱਤੇ ਇਕ ਗਿਣੀ ਮਿਥੀ ਸਾਜ਼ਿਸ਼ ਤਹਿਤ ਕਬਜ਼ਾ ਸਥਾਪਤ ਕੀਤਾ ਜਾ ਰਿਹਾ ਹੈ
ਅੰਗਰੇਜ਼ਾਂ ਨੇ ਮੌਜੂਦਾ ਗੁਰੁਦੁਆਰਾ ਐਕਟ ਨੂੰ ਤਕਰੀਬਨ 100 ਸਾਲ ਪਹਿਲਾਂ 1925 ਵਿਚ ਅਜਿਹੀਆਂ ਮੱਦਾਂ ਰੱਖ ਕੇ ਤਿਆਰ ਕੀਤਾ ਸੀ ਕਿ ਉਸ ਰਾਹੀਂ ਚੁਣੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਰਕਾਰੀ ਬੰਦੋਬਸਤ ਦੇ ਚੌਖਟੇ ਵਿਚ ਹੀ ਕੰਮ ਕਰੇ ਤੇ ਇਕ ਅਜ਼ਾਦਾਨਾ ਸਿੱਖ ਧਾਰਮਿਕ ਹਸਤੀ ਨਾ ਬਣ ਸਕੇ।
ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੇ ਸਬੰਧ 'ਚ ਪਾਠ ਕਰਨ ਉਪਰੰਤ ਨਾਅਰੇਬਾਜ਼ੀ ਕਰਨ 'ਤੇ ਦੇਸ਼ਦ੍ਰੋਹ ਦੇ ਕੇਸ ’ਚ ਨਾਮਜ਼ਦ ਹੋਏ ਭਾਈ ਜੋਗਾ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਭਾਈ ਜੋਗਾ ਸਿੰਘ ਨੂੰ ਹਰਿਦੁਆਰ ਪੁਲਿਸ ਨੇ ਧਾਰਾ 153-ਬੀ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੀ ਵਕਾਲਤ ਕੀਤੀ ਹੈ।