"ਨਵਾਂ ਘੱਲੂਘਾਰਾ" ਜੂਨ 1984 ਵਿਚ ਕੀਤੇ ਗਏ ਭਾਰਤੀ ਫੌਜ ਦੇ ਹਮਲੇ ਬਾਰੇ ਪੰਜਾਬੀ ਦੇ ਕਵੀ ਅਫਜ਼ਲ ਅਹਿਸਨ ਰੰਧਾਵਾ ਵੱਲੋਂ ਲਿਖੀ ਗਈ ਕਵਿਤਾ ਹੈ। ਅਸੀਂ ਇਥੇ ਤੁਹਾਡੇ ਨਾਲ ਇਸ ਕਵਿਤਾ ਦਾ ਲਿਖਤੀ ਰੂਪ (ਹੇਠਾਂ) ਸਾਂਝਾ ਕਰਨ ਤੋਂ ਇਲਾਵਾ ਇਸ ਦਾ ਆਵਾਜ਼ ਰੂਪ (ਕਵੀ ਦੀ ਆਪਣੀ ਆਵਾਜ਼ ਵਿਚ) ਵੀ ਸਾਂਝਾ ਕਰ ਰਹੇ ਹਾਂ।
ਜਦੋਂ ਜਦੋਂ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਦਾਸਤਾਨ ਬਿਆਨ ਹੁੰਦੀ ਹੈ, ਸਿੱਖ ਰਾਜ ਦੇ ਖੈਰ-ਖਵਾਹ, ਪੰਜਾਬੀ ਕਵੀ ਸ਼ਾਹ ਮੁਹੰਮਦ ਦਾ ਜੰਗਨਾਮਾ ‘ਜੰਗ ਹਿੰਦ-ਪੰਜਾਬ’ ਜਿਸ ਨੂੰ ਬਾਅਦ ਵਿੱਚ ‘ਜੰਗ ਸਿੰਘਾਂ-ਫਿਰੰਗੀਆਂ’ ਕਿਹਾ ਜਾਣ ਲੱਗਾ, ਦਾ ਜ਼ਿਕਰ ਜ਼ਰੂਰ ਹੁੰਦਾ ਹੈ।
ਦਸੰਬਰ 2004 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਿਆਂ ਹੋਈ ਪੰਜਾਬੀ ਕਾਨਫਰੰਸ ਵਿਚ ਇਕ ਲੰਮ-ਸਲੰਮਾ, ਤਕੜੇ ਜੁੱਸੇ ਵਾਲਾ ਮਨੁੱਖ ਫਿਰਦਾ ਨਜ਼ਰੀਂ ਪਿਆ ਤਾਂ ਉਸ ਪ੍ਰਤੀ ਖਿੱਚ ਪਈ, ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਸਦਾ ਨਾਮ ਅਫ਼ਜ਼ਲ ਅਹਿਸਨ ਰੰਧਾਵਾ ਹੈ ਅਤੇ ਵਿਛੋੜੇ ਗਏ ਪੰਜਾਬ ਦਾ ਕਵੀ ਹੈ ਤਾਂ ਮਨ ਵਿਚ ਇਕ ਹੂਕ ਆਈ ਕਿ ਇਹ ਤਾਂ ਉਹੀ ਹੈ ਜਿਸ ਵਲੋਂ ਸਾਡੇ ਦਰਦਾਂ ਦੀ ਸਹੀ ਤਰਜ਼ਮਾਨੀ ਕਰਦਿਆਂ ਇਕ ਕਵਿਤਾ ਲਿਖੀ ਗਈ ਹੈ ਅਤੇ ਕਵਿਤਾ ਦੇ ਕੁਝ ਯਾਦ ਬੋਲ ਆਪਣੇ ਆਪ ਬੁੱਲਾਂ ਉਪਰ ਆ ਗਏ ਕਿ
ਜੂਨ 1984 ਦੇ ਫੌਜੀ ਹਮਲੇ ਦੇ ਦਰਦ ਨੂੰ ਆਪਣੀ ਕਲਮ ਰਾਹੀਂ ਬਿਆਨ ਕਰਕੇ, ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੇ ਹਜ਼ਾਰਾਂ ਲੱਖਾਂ ਪਾਂਧੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਅਫਜ਼ਲ ਅਹਿਸਨ ਰੰਧਾਵਾ ਅੱਜ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ।
ਮਸ਼ਹੂਰ ਪਾਕਿਸਤਾਨੀ ਪੰਜਾਬੀ ਸਾਹਿਤਕਾਰ ਅਫਜ਼ਲ ਅਹਿਸਨ ਰੰਧਾਵਾ ਅੱਜ ਅਕਾਲ ਚਲਾਣਾ ਕਰ ਗਏ। ਅਫਜ਼ਲ ਅਹਿਸਨ ਰੰਧਾਵਾ ਦੀ ਫੇਸਬੁੱਕ 'ਤੇ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਹੰਮਦ ਅਫਜ਼ਲ ਅਹਿਸਨ ਰੰਧਾਵਾ (ਸਾਬਕਾ ਮੈਂਬਰ ਨੈਸ਼ਨਲ ਅਸੈਂਬਲੀ ਅਤੇ ਲਿਖਾਰੀ, ਕਵੀ) ਅੱਜ ਤਕੜੇ 1:17 'ਤੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਅੱਜ ਦੁਪਹਿਰ 1:30 ਵਜੇ ਫੈਸਲਾਬਾਦ ਦੇ ਗਰੀਨ ਵਿਊ ਕਲੋਨੀ, ਰਾਜੇ ਵਾਲਾ ਦੇ ਕਬਰਿਸਤਾਨ 'ਚ ਪੜ੍ਹੀ ਜਾਏਗੀ।