ਸ੍ਰੀਲੰਕਾ ਦਾ ਨਜ਼ਾਰਾ ਕਿਸੇ ਵੀ ਅਜਿਹੇ ਦੇਸ਼ ਲਈ ਡਰਾਉਣਾ ਹੈ, ਜਿੱਥੇ ਚੋਣਾਂ ਰਾਹੀਂ ਚੁਣੀ ਗਈ ਸਰਕਾਰ ਸੱਤਾ 'ਚ ਹੈ ਅਤੇ ਜਿਸ ਦੀ ਅਰਥਵਿਵਸਥਾ ਵਿਸ਼ਵ ਆਰਥਿਕ ਤੰਤਰ ਦੇ ਨਾਲ ਅਟੁੱਟ ਰੂਪ ਵਿਚ ਜੁੜੀ ਹੋਈ ਹੈ। ਕੋਈ ਸੱਤ-ਅੱਠ ਸਾਲ ਪਹਿਲਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਸ੍ਰੀਲੰਕਾ ਦੀ ਅਰਥਵਿਵਸਥਾ ਦੀਆਂ ਸੰਭਾਵਨਾਵਾਂ ਬਾਰੇ ਮਾਹਰਾਂ ਦੇ ਲੇਖ ਇਕੱਠੇ ਕਰਕੇ ਛਾਪੇ ਸਨ।