ਬੀਤੇ ਦਿਨੀਂ ਦਿੱਲੀ ਹਾਈ ਕੋਰਨ ਵਲੋਂ ਰਾਜੀਵ ਗਾਂਧੀ ਦੇ ਕਰੀਬੀ ਅਤੇ ਸਿੱਖ ਨਸਲਕੁਸ਼ੀ ਦੌਰਾਨ ਹਿੰਦੁਤਵੀ ਭੀੜ ਦੀ ਅਗਵਾਈ ਕਰਨ ਵਾਲੇ ਹਜਾਰਾਂ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਜਿੱਥੇ 35 ਸਾਲਾਂ ਮਗਰੋਂ ਜਾ ਕੇ ਕੇਵਲ ਉਮਰ ਕੈਦ ਦੀ ਸਜਾ ਦਿੱਤੀ ਜਾ ਰਹੀ ਸੀ ੳਥੇ ਹੀ ਸਿੱਖ ਨਸਲਕੁਸ਼ੀ ਵਿਚ ਸ਼ਾਮਲ ਇੱਕ ਹੋਰ ਕਾਂਗਰਸੀ ਆਗੂ ਭਾਰਤੀ ਖਿੱਤੇ ਦੇ ਦੂਜੇ ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਵਜੋਂ ਸੌਂਹ ਚੁੱਕ ਰਿਹਾ ਸੀ।ਅਦਾਲਤ ਵਲੋਂ ਸੱਜਣ ਕੁਮਾਰ ਨੂੰ 31 ਦਸੰਬਰ ਤੀਕ ਆਤਮ-ਸਮਰਪਣ ਦਾ ਸਮਾਂ ਦਿੱਤਾ ਜਾਣਾ ਹੋਰ ਵੀ ਹੈਰਾਨੀ ਪੈਦਾ ਕਰਦਾ ਸੀ।
"ਅਸੀਂ ਇਸ ਅਤਿ ਜਰੂਰੀ ਤੱਥ ਨੂੰ ਅੱਖੋਂ ਪਰੋਖਿਆਂ ਨਹੀਂ ਕਰ ਸਕਦੇ ਕਿ ਅਦਾਲਤ ਨੇ ਦੋਸ਼ੀ ਤੈਅ ਹੋ ਚੁੱਕੇ ਬੰਦੇ ਨੂੰ ਆਤਮ ਸਮਰਪਣ ਲਈ 2 ਹਫਤਿਆਂ ਦਾ ਸਮਾਂ ਦਿੱਤਾ ਹੈ ਜੋ ਕਿ ਜਮਾਨਤ ਲਈ ਸੁਪਰੀਮ ਕੋਰਟ ਤੀਕ ਪਹੁੰਚਣ ਅਤੇ ਹੋਰਨਾਂ ਆਰਜੀ ਰਾਹਤਾਂ ਲਈ ਵਾਧੂ ਹੈ"
ਦਿੱਲੀ ਹਾਈਕੋਰਟ ਨੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਅਦਾਲਤ ਨੇ 2013 ਦੇ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੂੰ ਪਲਟਾਉਂਦਿਆ ਇਹ ਫੈਸਲਾ ਸੁਣਾਇਆ ਹੈ।
ਰਾਹੁਲ ਗਾਂਧੀ ਵਲੋਂ ਸਿੱਖ ਨਸਲਕੁਸ਼ੀ 'ਚ ਸ਼ਾਮਲ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੱਖ ਮੰਤਰੀ ਚੁਣੇ ਜਾਣ ਉੱਤੇ ਜਿੱਥੇ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਵਲੋਂ ਰੋਸ ਜਤਾਇਆ ਜਾ ਰਿਹਾ ਹੈ ੳਥੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹਮਰੁਤਬਾ ਕਮਲਨਾਥ ਦੇ ਹੱਕ ਵਿਚ ਖੁਲ੍ਹ ਕੇ ਨਿੱਤਰ ਪਏ ਹਨ।
ਪੱਤਰਕਾਰ ਸੰਜੈ ਸੂਰੀ ਵਲੋਂ ਲਿਖੀ ਗਈ ਕਿਤਾਬ "1984 ਸਿੱਖ ਵਿਰੋਧੀ ਦੰਗੇ ਅਤੇ ਉਸ ਤੋਂ ਬਾਅਦ" ਵਿੱਚ ਵੀ ਉਹਨਾਂ ਇਹ ਲਿਖਿਆ ਐ ਕਿ "1 ਨਵੰਬਰ 1984 ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਕਮਲਨਾਥ ਮੌਜੂਦ ਸੀ, ਜਿੱਥੇ ਕਈਂ ਸਿੱਖਾਂ ਨੂੰ ਜਿੳਂਦਿਆਂ ਅੱਗ ਲਾ ਦਿੱਤੀ ਗਈ ਸੀ।"
ਦੋ ਭੀੜੀਆਂ ਤੇ ਇੱਟਾਂ ਦੀ ਬਿਸਾਤ ਵਾਲੀਆਂ ਗਲੀਆਂ ਵਾਲੀ ਇਸ ਜਮਨਾ ਪਾਰ ਕਲੋਨੀ ਵਿਚ 350 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਕਰੀਬ 34 ਸਾਲਾਂ ਬਾਅਦ ਪੂਰ ਚੜ੍ਹੀ ਇਸ ਅਦਾਲਤੀ ਕਾਰਵਾਈ ਨਾਲ ਉਨ੍ਹਾਂ ਦਿਨਾਂ ਵਿਚ ਜ਼ਿੰਦਾ ਬਚਣ ਵਾਲਿਆਂ ਤੇ ਉਨ੍ਹਾਂ ਦੇ ਸਕੇ ਸਬੰਧੀਆਂ ਲਈ ਉਨ੍ਹਾਂ ਦਿਨਾਂ ਦੀਆਂ ਯਾਦਾਂ ਸਮੇਟਣ ਦੀ ਰਸਮ ਵੀ ਪੂਰੀ ਹੁੰਦੀ ਨਹੀਂ ਦਿਸਦੀ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਸਰਕਾਰ ’ਤੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਐਸ.ਆਈ.ਟੀ. ਦੀ ਮਦਦ ਨਹੀਂ ਕੀਤੀ ਜਾ ਰਹੀ।
ਸਿੱਖ ਯੂਥ ਵਿੰਗ, ਬੰਗਲੌਰ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕ ਵਿਚਾਰ ਚਰਚਾ ਕਰਵਾਈ ਗਈ ਜਿਸ ਵਿੱਚ ਮੁੱਖ ਤੌਰ ਤੇ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਿੱਖ ਨਸਲਕੁਸ਼ੀ 1984 ਦੇ ਵਰਤਾਰੇ ਤੇ ਆਪਣੀ ਸਮਝ ਅਤੇ ਨਜ਼ਰੀਆ ਸਾਂਝਾ ਕੀਤਾ।
ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ ਹੇਠ ਨਵੰਬਰ-84 ਦੇ ਸਿੱਖ ਨਸਲਘਾਤ ਨੂੰ ਵਾਪਰਿਆਂ 34 ਵਰ੍ਹੇ ਪੂਰੇ ਹੋ ਗਏ ਹਨ। ਇਹ ਇੱਕ ‘ਪੂਰੇ ਯੁੱਗ’ ਵਰਗਾ ਸਮਾਂ, ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਦੀ ਅੰਸ-ਬੰਸ ਵਿਧਵਾਵਾਂ, ਯਤੀਮ ਬੱਚਿਆਂ, ਮਾਵਾਂ ਅਤੇ ਹੋਰ ਸਬੰਧਿਤ ਸਾਕ-ਸਬੰਧੀਆਂ ਨੇ ਕਿਵੇਂ ਬਿਤਾਇਆ ਹੋਵੇਗਾ, ਇਸ ਦੀ ਕਲਪਨਾ ਕਰਦਿਆਂ ਹੀ ਕੰਬਣੀ ਛਿੜ ਜਾਂਦੀ ਹੈ।
« Previous Page