ਫ਼ਤਿਹਗੜ੍ਹ ਸਾਹਿਬ (14 ਅਕਤੂਬਰ, 2011) : ਅੰਬਾਲਾ ਵਿੱਚ ਫੜੇ ਵਿਸਫੋਟਕਾਂ ਨੂੰ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਬੱਬਰ ਖਾਲਸਾ ਨਾਲ ਜੋੜਣਾ ਇਹ ਗੱਲ ਸਾਬਤ ਕਰਦਾ ਹੈ ਕਿ ਭਾਰਤ ਸਰਕਾਰ ਦੇ ਨੀਤੀ ਘਾੜਿਆਂ ਦੀ ਸਿੱਖ ਵਿਰੋਧੀ ਨੀਤੀ ਵਿੱਚ ਅਜੇ ਤੱਕ ਕੋਈ ਤਬਦੀਲੀ ਨਹੀਂ ਆਈ...ਆਮ ਤੌਰ ’ਤੇ 26 ਜਨਵਰੀ, 15 ਅਗਸਤ ਜਾਂ ਦੀਵਾਲੀ ਵਰਗੇ ਕਿਸੇ ਵੱਡੇ ਤਿਉਹਾਰ ਮੌਕੇ ਵਿਸਫੋਟਕ ਜਾਂ ਵਿਸਫੋਟਕਾਂ ਸਮੇਤ ਖਾੜਕੂਆਂ ਨੂੰ ਫੜੇ ਜਾਣ ਦੇ ਡਰਾਮੇ ਭਾਰਤੀ ਪੁਲਿਸ ਰਾਹੀਂ ਅਕਸਰ ਕੀਤੇ ਜਾਂਦੇ ਹਨ ਤੇ ਤਾਜ਼ਾ ਘਟਨਾ ਵੀ ਇਸੇ ਲੜੀ ਦਾ ਹਿੱਸਾ ਜਾਪਦੀ ਹੈ।
ਫਿਲੌਰ (12 ਅਕਤੂਬਰ, 2011): ਨਵੀਂ ਚੁਣੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਮਿਲੀ ਸਫਲਤਾ ਵਾਸਤੇ ਗੁਰੂ ਸਾਹਿਬਾਨ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਨ ਲਈ ਅੱਜ ਪਿੰਡ ਬੜਾਪਿੰਡ, ਨੇੜੇ ਫਿਲੌਰ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਨੇ ਭਰਵੀਂ ਹਜ਼ਰੀ ਲਵਾਈ।
ਲੰਡਨ (19 ਸਤੰਬਰ, 2011): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਅਤੇ ...
ਫ਼ਤਿਹਗੜ੍ਹ ਸਾਹਿਬ (3 ਅਗਸਤ, 2011): ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ ਜ਼ਮੀਨਾਂ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ, ਔਰਤਾਂ ਅਤੇ ਬੱਚਿਆਂ ’ਤੇ ਪੰਜਾਬ ਦੀ ਬਾਦਲ ਸਰਕਾਰ ਵਲੋਂ ਢਾਹੇ ਗਏ ਪੁਲਸੀਆ ਕਹਿਰ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਖ਼ਤ ਨਿੰਦਾ ਕੀਤੀ ਹੈ।