3 ਮਾਰਚ, 2017 ਦੀ ਸ਼ਾਮ ਨੂੰ ਬੀ.ਐਸ.ਐਫ. ਕਾਲੋਨੀ ਦੀ ਇਕ ਕੋਠੀ ਵਿਚ ਬੰਬ ਵਰਗੀ ਚੀਜ਼ ਰੱਖ ਕੇ ਦਹਿਸ਼ਤ ਫੈਲਾਉਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਦੀ ਪਹਿਚਾਣ ਧੰਨਜੇ ਤੇ ਸੰਜੇ ਵਾਸੀ ਉਤਰ ਪ੍ਰਦੇਸ਼ ਵਜੋਂ ਹੋਈ ਹੈ। ਸੰਜੇ ਕੋਠੀ ਮਾਲਕ ਦਾ ਪੁਰਾਣਾ ਨੌਕਰ ਸੀ ਤੇ ਫਿਰੌਤੀ ਲੈਣ ਦੇ ਚੱਲਦਿਆਂ ਉਸ ਵਲੋਂ ਇਹ ਸਾਜ਼ਿਸ਼ ਰਚੀ ਗਈ।
ਬਠਿੰਡਾ ਪੁਲਿਸ ਨੇ ਜੰਮੂ ਕਸ਼ਮੀਰ ਦੇ ਗ੍ਰਿਫਤਾਰ ਕੀਤੇ ਨੌਜਵਾਨ ਕਮਲਜੀਤ ਸਿੰਘ ਉਰਫ਼ ਰਿੰਕੂ ਖ਼ਿਲਾਫ਼ ਦੇਸ਼ ਧ੍ਰੋਹ ਤੇ ਦੰਗੇ ਭੜਕਾਉਣ ਦਾ ਕੇਸ ਦਰਜ ਕੀਤਾ ਹੈ ਪਰ ਬਠਿੰਡਾ ਜ਼ੋਨ ਦੇ ਆਈਜੀ ਨੇ ਉਸ ਨੂੰ 'ਹਥਿਆਰਾਂ ਦਾ ਤਸਕਰ' ਦੱਸਿਆ ਹੈ। ਪੁਲਿਸ ਨੇ ਜੰਮੂ ਕਸ਼ਮੀਰ ਦੇ ਪਿੰਡ ਜਸਰੋਟਾ (ਕਠੂਆ) ਦੇ ਕਮਲਜੀਤ ਸਿੰਘ ਉਰਫ ਰਿੰਕੂ ਨੂੰ 23 ਅਕਤੂਬਰ ਨੂੰ ਚੀਨ ਦੇ ਬਣੇ .30 ਬੋਰ ਦੇ ਅੱਠ ਪਿਸਤੌਲਾਂ ਅਤੇ ਸੌ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਭਾਈ ਸਰਵਣ ਸਿੰਘ ਸੱਬਾ ਵਾਸੀ ਸਿੰਬਲ ਕੈਂਪ ਜੰਮੂ ਦੀ ਹਾਈ ਕੋਰਟ ਤੋਂ ਜ਼ਮਾਨਤ ਹੋ ਗਈ। ਸਰਵਣ ਸਿੰਘ ਕਪੂਰਥਲਾ ਜੇਲ੍ਹ ਵਿਚ ਬੰਦ ਹਨ।
ਗੁਰਦਾਸਪੁਰ (15 ਸਤੰਬਰ 2013): ਪੰਜਾਬ ਵਿਚ ਬੀਤੇ ਕੁਝ ਦਿਨਾਂ ਤੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਜਾਰੀ ਹਨ। ਇਨ੍ਹਾਂ ਨੌਜਵਾਨਾਂ ਨੂੰ ਪੁਲਸ ਵੱਲੋਂ ਪੰਜਾਬ ਵਿਚ ਖਾੜਕੂਵਾਦ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿਚ ਖਾੜਕੂਵਾਦ ਦੇ ਮੁੜ ਉਭਾਰ ਦੇ ਕਥਿਤ ਸੰਭਾਵੀ ਖਤਰੇ ਵਿਰੁਧ ਇਹ ਗ੍ਰਿਫਤਾਰੀਆਂ ਵੱਡੀ ਪ੍ਰਾਪਤੀ ਹਨ।
ਲੁਧਿਆਣਾ (11 ਜਨਵਰੀ, 2012): ਬਰਨਾਲਾ ਦੇ ਥਾਣਾ ਕੋਤਵਾਲੀ ਵਿਚ ਨਿਹੰਗ ਕੁਲਵੰਤ ਸਿੰਘ ਦੇ ਨਾਬਾਲਗ ਪੁੱਤਰ ਵੀਰ ਸਿੰਘ ਨੂੰ ਪੁਛਗਿਛ ਦੇ ਬਹਾਨੇ ਸੱਦਕੇ ਪਹਿਲਾਂ ਜਿੱਥੇ ਉਸ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ, ਉਥੇ ਥਾਣਾ ਮੁਖੀ ਵਲੋਂ ਪਰਿਵਾਰ ਨੂੰ ਧੋਖਾ ਦੇ ਕੇ ਕੀਤੇ ਕਤਲ ਨੂੰ ਛੁਪਾਉਣ ਦੀ ਖਾਤਰ ਝੂਠੀਆਂ ਦਲੀਲਾਂ ਵੀ ਘੜੀਆਂ ਜਾ ਰਹੀਆਂ ਹਨ। ਅਜਿਹਾ ਕਤਲ ਮਨੁੱਖਤਾ ਦੇ ਮੱਥੇ ਉਤੇ ਵੱਡਾ ਧੱਬਾ ਹੈ ਤੇ ਹਰ ਇਨਸਾਫ ਪਸੰਦ ਨੂੰ ਇਸਦੀ ਜਿੰਨੀ ਹੋ ਸਕੇ ਨਿੰਦਾ ਕਰਨੀ ਚਾਹੀਦੀ ਹੈ।
« Previous Page