February 23, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਬਾਦਲ ਪਰਿਵਾਰ ਦੇ ਦੋਸਤ ਅਭੈ ਚੌਟਾਲਾ ਵਲੋਂ 23 ਫਰਵਰੀ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਪੁੱਟਣ ਦੇ ਐਲਾਨ ਦੇ ਜਵਾਬ ‘ਚ ਲੁਧਿਆਣਾ ਦੇ ਬੈਂਸ ਭਰਾਵਾਂ ਨੇ ਐਲਾਨ ਕੀਤਾ ਕਿ ਉਹ ਪਟਿਆਲਾ ਦੇ ਕਪੂਰੀ ਵਿਖੇ ਚੌਟਾਲਿਆਂ ਦੇ ‘ਸਵਾਗਤ’ ਲਈ ਜਾਣਗੇ ਅਤੇ ਉਥੇ ‘ਲਲਕਾਰ ਰੈਲੀ’ ਕਰਨਗੇ।
ਵਿਧਾਇਕ ਸਿਮਰਜੀਤ ਬੈਂਸ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਜਿਸ ਥਾਂ ‘ਤੇ ਚੌਟਾਲਾ ਨੇ ਨਹਿਰ ਪੁੱਟਣ ਦਾ ਦਾਅਵਾ ਕੀਤਾ ਹੈ ਉਥੇ ਥਾਂ ‘ਤੇ ਲੋਕ ਇਨਸਾਫ ਪਾਰਟੀ ਦੇ ਹਜ਼ਾਰਾਂ ਕਾਰਜਕਰਤਾ ‘ਲਲਕਾਰ ਰੈਲੀ’ ‘ਚ ਹਿੱਸਾ ਲੈਣਗੇ, ਦੇਖਦੇ ਹਾਂ ਕਿਵੇਂ ਨਹਿਰ ਪੁੱਟਦੇ ਆ”। ਸਿਮਰਜੀਤ ਬੈਂਸ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਜਮਾਤਾਂ ਦੇ ਭਾਸ਼ਣਾਂ ‘ਚ ਸਤਲੁਜ-ਯਮੁਨਾ ਲਿੰਕ ਨਹਿਰ ਸ਼ਾਮਲ ਸੀ ਪਰ ਹੁਣ ਕੋਈ ਵੀ ਇਸ ਮੁੱਦੇ ‘ਤੇ ਚੌਟਾਲਿਆਂ ਖਿਲਾਫ ਬੋਲਣ ਨੂੰ ਤਿਆਰ ਨਹੀਂ।
ਹਾਲਾਂਕਿ ਲੋਕ ਇਨਸਾਫ ਪਾਰਟੀ ਦੀ ਭਾਵੀਵਾਲ ਆਮ ਆਦਮੀ ਪਾਰਟੀ ਨੇ ਬੈਂਸ ਭਰਾਵਾਂ ਦੀ ਰੈਲੀ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ।
ਮੀਡੀਆ ਨਾਲ ਗੱਲ ਕਰਦਿਆਂ ‘ਆਪ’ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਵੜੈਚ (ਘੁੱਗੀ) ਨੇ ਕਿਹਾ, “ਇਹ ਸੱਦਾ ਲੋਕ ਇਨਸਾਫ ਪਾਰਟੀ ਵਲੋਂ ਦਿੱਤਾ ਗਿਆ ਹੈ ਪਰ ‘ਆਪ’ ਇਸ ਵਿਚ ਸ਼ਾਮਲ ਨਹੀਂ ਹੋ ਰਹੀ। ਅਸੀਂ ਬੈਂਸ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਨਾਲ ਹੋ ਰਹੇ ਧੱਕੇ ਖਿਲਾਫ ਅਵਾਜ਼ ਬੁਲੰਦ ਕੀਤੀ ਹੈ। ਅਸੀਂ ਆਪਣੀ ਪਾਰਟੀ ਵਲੋਂ ਆਪਣਾ ਵੱਖਰਾ ਪ੍ਰੋਗਰਾਮ ਦੇਵਾਂਗੇ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
SYL Issue: Bains Brothers to ‘Welcome’ Chautalas at Kapuri; AAP to extend Verbal Support Only …
Related Topics: Aam Aadmi Party, Abhay Chautala, Bains Brothers, Gurpreet Singh Waraich Ghuggi, Punjab Politics, Satluj Yamuna Link Canal, Simarjit Bains, SYL, ਐਸ.ਵਾਈ.ਐਲ.