ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਨੇ ਇਕ ਕਿਤਾਬ ਲਿਖ ਕੇ ਖਾ+ਲਿਸਤਾ+ਨ ਦੇ ਸਿੱਖ ਸੰਘਰਸ਼ ਨੂੰ ਇਕ ਸਾਜਿਸ਼ ਦੱਸਿਆ ਹੈ। ਜੀ.ਬੀ. ਸਿੱਧੂ ਦੀ ਕਿਤਾਬ ਦਾ ਸਬੂਤਾਂ ਅਤੇ ਤੱਥਾਂ ਸਮੇਤ ਜਵਾਬ ਦਿੰਦੇ ਹੋਏ ਪੰਥ ਸੇਵਕ ਭਾਈ ਨਰਾਇਣ ਸਿੰਘ ਨੇ “ਖ਼ਾ+ਲਿਸਤਾ+ਨ ਵਿਰੁਧ ਸਾਜਿਸ਼” ਨਾਮ ਦੀ ਕਿਤਾਬ ਲਿਖੀ ਹੈ। ਪੰਜਆਬ ਲਾਇਰਜ਼ ਵੱਲੋਂ ਭਾਈ ਨਰਾਇਣ ਸਿੰਘ ਦੀ ਕਿਤਾਬ ਉੱਤੇ ਵਿਚਾਰ-ਚਰਚਾ ਕਰਵਾਈ ਗਈ ਜਿਸ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਲੇਖਕ ਭਾਈ ਨਰਾਇਣ ਸਿੰਘ ਨੇ ਕਿਤਾਬ ਲਿਖਣ ਦੇ ਮਨੋਰਥ ਅਤੇ ਜੀ.ਬੀ. ਸਿੱਧੂ ਵੱਲੋਂ ਪੇਸ਼ ਕੀਤੀ ਗਲਤ ਤੇ ਝੂ੍ਠੀ ਜਾਣਕਾਰੀ ਬਾਰੇ ਚਾਨਣਾ ਪਾਇਆ। ਇਹ ਤਕਰੀਰ ਅੱਜ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।