June 22, 2015 | By ਸਿੱਖ ਸਿਆਸਤ ਬਿਊਰੋ
ਸਿੱਖ ਚਿੰਤਕ ਅਤੇ ਇਤਿਹਾਸਕਾਰ ਸ੍ਰ. ਅਜਮੇਰ ਸਿੰਘ ਦੀ ਤਾਜ਼ਾ ਕਿਤਾਬ “ਤੀਜੇ ਘੱਲੂਘਾਰੇ ਤੋਂ ਬਾਅਦ- ਸਿੱਖਾਂ ਦੀ ਸਿਧਾਂਤਕ ਘੇਰਾਬੰਦੀ” ਬਠਿੰਡਾ ਵਿੱਖੇ 20 ਜੂਨ ਨੂੰ ਜਾਰੀ ਕੀਤੀ ਗਈ। ਇਹ ਕਿਤਾਬ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਲੜੀ ਦੀ ਚੌਥੀ ਕਿਤਾਬ ਹੈ।
ਸ੍ਰ, ਅਜਮੇਰ ਸਿੰਘ ਦੀ ਇਹ ਦਿਲੀ ਇੱਛਾ ਸੀ ਕਿ ਇਹ ਕਿਤਾਬ ਉਨਾਂ ਦੇ ਸਤਿਕਾਰਯੋਗ ਪਿਤਾ ਭਾਈ ਬੀਰ ਸਿੰਘ ਜੀ ਨਿਰਵੈਰ ਹੱਥੋਂ ਜਾਰੀ ਹੋਵੇ।ਭਾਈ ਬੀਰ ਸਿੰਘ ਜੀ ਖੁਦ ਲੇਖਕ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਅਠਾਰਾਂ ਕਿਤਾਬਾਂ ਲਿਖੀਆਂ ਹਨ।ਪਰ ਬਿਰਧ ਅਵਸਥਾ ਹੋਣ ਕਰਕੇ (93 ਸਾਲ) ਭਾਈ ਬੀਰ ਸਿੰਘ ਜੀ ਕਿਤਾਬ ਜਾਰੀ ਕਰਨ ਲਈ ਕੀਤੇ ਗਏ ਸਮਾਰੋਹ ਵਿੱਚ ਹਾਜ਼ਰ ਨਹੀਂ ਸਨ ਹੋ ਸਕੇ।
ਸਿੱਖ ਸਿਆਸਤ ਨੇ ਬਾਪੂ ਬੀਰ ਸਿੰਘ ਜੀ ਨਿਰਵੈਰ ਨਾਲ ਉਨ੍ਹਾਂ ਦੀ ਮੰਡੀ ਕਲਾਂ (ਬਠਿੰਡਾ) ਸਥਿਤ ਰਿਹਾਇਸ਼ ‘ਤੇ ਮਿਤੀ 19 ਜੂਨ ਨੂੰ ਗੱਲ-ਬਾਤ ਕੀਤੀ। ਇਸ ਵੀਡੀਓੁ ਨੂੰ ਕਿਤਾਬ ਜਾਰੀ ਸਮਾਰੋਹ ਦੌਰਾਨ ਦਰਸ਼ਕਾਂ ਨੂੰ ਬਠਿੰਡਾ ਵਿਖੇ ਵਿਖਾਇਆ ਗਿਆ।
ਵੇਖੋ ਵੀਡੀਓੁ:
Related Topics: Ajmer Singh