May 2, 2015 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ (1 ਮਈ, 2015): ਦਸਤਾਰ ਦੀ ਸਿੱਖ ਧਰਮ ਵਿੱਚ ਬੜੀ ਅਹਿਮ ਮਹੱਤਤਾ ਹੈ, ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਅਨੁਸਾਰ ਇਹ ਸਿੱਖੀ ਜੀਵਨ ਦਾ ਅਟੁੱਟ ਅੰਗ ਹੈ। ਦਸਤਾਰ ਤੋਂ ਬਿਨਾਂ ਇੱਕ ਸਿੱਖ ਦੀ ਕਲਪਨਾ ਹੀ ਨਹੀਂ ਹੋ ਸਕਦੀ।
ਦਸਤਾਰ ਦੀ ਆਨ ਅਤੇ ਸ਼ਾਨ ਨੂੰ ਬਰਕਾਰਰ ਰੱਖਣ ਲਈ ਸਿੱਖਾਂ ਨੂੰ ਕਈ ਕੁਰਬਾਨੀਆਂ ਦੇਣੀਆਂ ਪਈਆਂ, ਪਰ ਬਾਵਜੂਦ ਇਸਦੇ ਸਿੱਖ ਦੀ ਦਸਤਾਰ ਪ੍ਰਤੀ ਅਗਿਆਨਤਾ ਕਰਕੇ ਸਿੱਖਾਂ ਨੂੰ ਅਜੇ ਵੀ ਬਹੁਤ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਅਮਰੀਕਾ ਦੇ ਇਕ ਬਾਰਸੂਖ ਕਾਨੂੰਨ ਘਾੜੇ ਨੇ ਸਕੂਲਾਂ ਵਿਚ ਦਸਤਾਰ ਸਜਾਉਣ ਵਾਲੇ ਬਹੁਤੇ ਬੱਚਿਆਂ ਦਾ ਮਖੌਲ ਉਡਾਇਆ ਜਾਂਦਾ ਹੈ,ਦੀਆਂ ਰਿਪੋਰਟਾਂ ਦਰਮਿਆਨ ਕਿਹਾ ਕਿ ਸਿੱਖਾਂ ਨੂੰ ਉਨ੍ਹਾਂ ਦੀ ਸਾਹਮਣੇ ਦਿਸਣ ਵਾਲੀ ਪਛਾਣ ਦੀ ਪ੍ਰਤੀਕ ਦਸਤਾਰ ਦੀ ਮਹੱਤਤਾ ਬਾਰੇ ਅਮਰੀਕੀ ਲੋਕਾਂ ਨੂੰ ਦੱਸਣ ਦੀ ਲੋੜ ਹੈ ।
ਅਮਰੀਕਾ ਦੇ ਪ੍ਰਤੀਨਿਧੀ ਸਦਨ ਦੀ ਔਰਤ ਮੈਂਬਰ ਅਤੇ ਅਮਰੀਕੀ ਸਿੱਖਾਂ ਬਾਰੇ ਕਾਂਗਰਸ ਗਰੁੱਪ ਦੀ ਉਪ ਮੁਖੀ ਜੂਡੀ ਚੂ ਨੇ ਕਿਹਾ ਕਿ ਇਸ ਹਕੀਕਤ ਕਿ ਸਿੱਖਾਂ ਇਕ ਸ਼ਤਾਬਦੀ ਤੋਂ ਵੀ ਜ਼ਿਆਦਾ ਸਮੇਂ ਤੋਂ ਅਮਰੀਕੀ ਸੱਭਿਆਚਾਰ ਦੇ ਤਾਣੇ ਵਿਚ ਸਮਾਏ ਹੋਏ ਹਨ, ਦੇ ਬਾਵਜੂਦ ਅਮਰੀਕੀ ਲੋਕਾਂ ਨੂੰ ਦਸਤਾਰ ਬਾਰੇ ਸਿੱਖਿਅਤ ਕਰਨ ਦੀ ਲੋੜ ਹੈ ।
ਕਾਂਗਰਸ ਮੈਂਬਰ ਚੂ ਨੈਸ਼ਨਲ ਸਿੱਖ ਕੰਪੇਅਨ ਤੋਂ ‘ਅਮਰੀਕਾ ਵਿਚ ਸਿੱਖ’ ਰਿਪੋਰਟ ਪ੍ਰਾਪਤ ਕਰਨ ਪਿੱਛੋਂ ਕੈਪੀਟਲ ਹਿਲ ਵਿਖੇ ਸੰਬੋਧਨ ਕਰ ਰਹੀ ਸੀ ਙ ਇਹ ਰਿਪੋਰਟ ਹਾਰਟ ਰਿਸਰਚ ਐਸੋਸੀਏਟਸ ਦੇ ਮੁਖੀ ਜੈੱਫ ਗਰੇਨ ਦੀ ਅਗਵਾਈ ਵਿਚ ਤਿਆਰ ਕੀਤੀ ਗਈ ਹੈ ।
Related Topics: Dastar, Dastar Isuue, Sikh Turban, Sikhs in America, Turban